ਸਮਰਾਲਾ (ਗਰਗ, ਬਿਪਨ) : ਸਮਰਾਲਾ ’ਚ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਅੱਜ ਦਿਨ-ਦਿਹਾੜੇ ਨੂੰਹ-ਸੱਸ ਨੂੰ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਜ਼ਖ਼ਮੀ ਕਰਕੇ ਲੁੱਟ ਲੁੱਟਿਆ। ਲੁੱਟ ਦੀ ਇਹ ਵਾਰਦਾਤ ਸੀਸੀਟੀਵੀ ’ਚ ਕੈਦ ਹੋ ਗਈ। ਇਲਾਕੇ 'ਚ ਚੋਰੀ ਅਤੇ ਲੁੱਟ ਦੀਆਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਲੋਕਾਂ ਅੰਦਰ ਸਹਿਮ ਦਾ ਮਾਹੌਲ ਹੈ। ਅੱਜ ਦਿਨ-ਦਿਹਾੜੇ ਨੇੜਲੇ ਪਿੰਡ ਸਿਹਾਲਾ ਦੀਆਂ ਸਕੂਟਰੀ ਸਵਾਰ 2 ਔਰਤਾਂ ਨੂੰ ਮੋਟਰਸਾਈਕਲ ਸਵਾਰ ਲੁਟੇਰੇ ਧੱਕਾ ਮਾਰ ਕੇ ਹੇਠਾਂ ਸੁੱਟ ਕੇ ਜ਼ਖ਼ਮੀ ਕਰ ਦੇਣ ਤੋਂ ਬਾਅਦ ਉਨ੍ਹਾਂ ਦਾ ਪਰਸ ਖੋਹ ਕੇ ਫਰਾਰ ਹੋ ਗਏ। ਘਟਨਾ 'ਚ ਬਜ਼ੁਰਗ ਔਰਤ ਨੂੰ ਕਾਫੀ ਸੱਟਾਂ ਲੱਗੀਆਂ ਹਨ ਅਤੇ ਉਸ ਦੇ ਸਿਰ 'ਤੇ ਕਈ ਟਾਂਕੇ ਲੱਗੇ ਹਨ, ਜਦਕਿ ਉਸ ਦੀ ਨੂੰਹ ਵੀ ਜ਼ਖ਼ਮੀ ਹੋਈ ਹੈ।
ਇਹ ਵੀ ਪੜ੍ਹੋ : ਕੈਨੇਡੀਅਨ ਭਾਰਤੀਆਂ ਦੇ ਵੀਜ਼ੇ 'ਤੇ ਲਾਈਆਂ ਪਾਬੰਦੀਆਂ ਤੁਰੰਤ ਹਟਾਵੇ ਭਾਰਤ ਸਰਕਾਰ : ਪਰਮਿੰਦਰ ਪਾਲ ਖਾਲਸਾ
ਜਾਣਕਾਰੀ ਦਿੰਦਿਆਂ ਮਨਵੀਰ ਕੌਰ ਨੇ ਦੱਸਿਆ ਕਿ ਉਹ ਆਪਣੀ ਸੱਸ ਨਾਲ ਸਮਰਾਲਾ ਵਿਖੇ ਬਾਜ਼ਾਰ 'ਚ ਖ਼ਰੀਦੋ-ਫਰੋਖ਼ਤ ਕਰਨ ਆਈ ਸੀ। ਦੁਪਹਿਰ ਕਰੀਬ 2 ਵਜੇ ਜਿਵੇਂ ਹੀ ਉਹ ਆਪਣੀ ਸਕੂਟਰੀ ’ਤੇ ਪਿੰਡ ਵਾਪਸ ਜਾਣ ਲਈ ਬਾਜ਼ਾਰ 'ਚੋਂ ਐੱਚ.ਡੀ.ਐੱਫ਼.ਸੀ. ਬੈਂਕ ਦੇ ਨਾਲ ਵਾਲੀ ਸੜਕ ’ਤੇ ਪਹੁੰਚੀਆਂ ਤਾਂ ਥੋੜ੍ਹਾ ਅੱਗੇ ਜਾ ਕੇ ਮੋਟਰਸਾਈਕਲ ਸਵਾਰ 2 ਅਣਪਛਾਤੇ ਵਿਅਕਤੀਆਂ, ਜਿਨ੍ਹਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢਕੇ ਹੋਏ ਸਨ, ਨੇ ਉਨ੍ਹਾਂ ਦੀ ਸਕੂਟਰੀ ਨੂੰ ਲੱਤ ਮਾਰ ਕੇ ਸੁੱਟ ਦਿੱਤਾ। ਇਸ ਨਾਲ ਉਸ ਦੀ ਸੱਸ ਦੇ ਸਿਰ ’ਤੇ ਸੱਟਾਂ ਲੱਗੀਆਂ ਅਤੇ ਉਹ ਖੁਦ ਵੀ ਜ਼ਖ਼ਮੀ ਹੋ ਗਈ। ਇਸ ਤੋਂ ਬਾਅਦ ਲੁਟੇਰੇ ਸਕੂਟਰੀ ਦੇ ਅੱਗੇ ਪਿਆ ਉਸ ਦਾ ਪਰਸ ਚੁੱਕ ਕੇ ਫਰਾਰ ਹੋ ਗਏ, ਜਿਸ ਵਿੱਚ 8 ਹਜ਼ਾਰ ਦੀ ਨਕਦੀ, 2 ਸੋਨੇ ਦੀਆਂ ਅੰਗੂਠੀਆਂ, 3 ਕ੍ਰੈਡਿਟ ਕਾਰਡ, ਪਾਸਪੋਰਟ ਅਤੇ ਹੋਰ ਜ਼ਰੂਰੀ ਕਾਗਜ਼ਾਤ ਸਨ।
ਇਹ ਵੀ ਪੜ੍ਹੋ : ਪੰਜਾਬ ਪੁਲਸ ਦੀ ਹੈੱਡ ਕਾਂਸਟੇਬਲ ਬਣੀ ਮਾਡਲ, Mrs. Punjab ਦਾ ਜਿੱਤਿਆ ਖਿਤਾਬ, ਜਾਣੋ Future plan
ਮਨਵੀਰ ਕੌਰ ਨੇ ਦੱਸਿਆ ਕਿ ਉਹ ਲੁਟੇਰਿਆਂ ਦੇ ਪਿੱਛੇ ਵੀ ਭੱਜੀ ਅਤੇ ਰੌਲ਼ਾ ਵੀ ਪਾਇਆ ਪਰ ਸੱਟਾਂ ਵੱਜਣ ਕਾਰਨ ਉਹ ਉਨ੍ਹਾਂ ਨੂੰ ਕਾਬੂ ਨਹੀਂ ਕਰ ਸਕੀ। ਘਟਨਾ ਤੋਂ ਬਾਅਦ ਦੋਵੇਂ ਔਰਤਾਂ ਇਲਾਜ ਲਈ ਨੇੜਲੇ ਪ੍ਰਾਈਵੇਟ ਹਸਪਤਾਲ ਗਈਆਂ, ਜਿਥੇ ਮਨਵੀਰ ਕੌਰ ਦੀ ਸੱਸ ਦੇ ਸਿਰ ’ਤੇ ਜ਼ਿਆਦਾ ਸੱਟ ਹੋਣ ਕਾਰਨ ਕਈ ਟਾਂਕੇ ਲਗਾਏ ਗਏ ਅਤੇ ਹੋਰ ਇਲਾਜ ਕੀਤਾ ਜਾ ਰਿਹਾ ਹੈ। ਲੁੱਟ ਦੀ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਅਤੇ ਲੁਟੇਰਿਆਂ ਦੀ ਪਛਾਣ ਲਈ ਪੁਲਸ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ। ਫਿਲਹਾਲ ਇਸ ਵਾਰਦਾਤ ਨੂੰ ਲੈ ਕੇ ਪੁਲਸ ਵੱਲੋਂ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਪਰ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਕਰੋੜ ਦੀ ਹੈਰੋਇਨ, 80 ਹਜ਼ਾਰ ਡਰੱਗ ਮਨੀ ਅਤੇ ਇਕ ਮੋਟਰਸਾਈਕਲ ਸਣੇ 3 ਗ੍ਰਿਫ਼ਤਾਰ
NEXT STORY