ਬਟਾਲਾ, (ਬੇਰੀ)- ਬਟਾਲਾ-ਜਲੰਧਰ ਬਾਈਪਾਸ ’ਤੇ 2 ਮੋਟਰਸਾਈਕਲਾਂ ਆਪਸ ਵਿਚ ਟਕਰਾਉਣ ਨਾਲ 2 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ®ਜਾਣਕਾਰੀ ਮੁਤਾਬਕ ਗੁਰਪ੍ਰੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਗੁੱਜਰਪੁਰਾ ਆਪਣੇ ਮੋਟਰਸਾਈਕਲ ’ਤੇ ਆ ਰਿਹਾ ਸੀ। ਜਦੋਂ ਇਹ ਬਟਾਲਾ-ਜਲੰਧਰ ਬਾਈਪਾਸ ’ਤੇ ਸਥਿਤ ਹੰਸਲੀ ਨਾਲੇ ਕੋਲ ਪਹੁੰਚਿਆ ਤਾਂ ਸਾਹਮਣਿਓਂ ਆ ਰਹੇ ਦੂਜੇ ਮੋਟਰਸਾਈਕਲ ਸਵਾਰ ਜੋਬਨਪ੍ਰੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਕੋਟਲਾ ਸ਼ਰਫ ਨਾਲ ਜ਼ੋਰਦਾਰ ਟੱਕਰ ਹੋ ਗਈ, ਜਿਸ ਦੇ ਸਿੱਟੇ ਵਜੋਂ ਉਕਤ ਦੋਵੇਂ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਾਅਦ ਵਿਚ ਤੁਰੰਤ ਇਲਾਜ ਲਈ ਬਟਾਲਾ ਦੇ ਸਿਵਲ ਹਪਸਤਾਲ ਵਿਖੇ ਦਾਖਲ ਕਰਵਾਇਆ ਗਿਆ।
ਮਨਰੇਗਾ ਕਰਮਚਾਰੀਆਂ ਨੇ 31ਵੇਂ ਦਿਨ ਵੀ ਕੀਤੀ ਨਾਅਰੇਬਾਜ਼ੀ
NEXT STORY