ਟਾਂਡਾ ਉੜਮੁੜ, (ਕੁਲਦੀਸ਼, ਜਸਵਿੰਦਰ)- ਸਥਾਨਕ ਹਰਸੀ ਪਿੰਡ ਰੋਡ 'ਤੇ ਖੇਤੀਬਾੜੀ ਵਿਭਾਗ ਪੰਜਾਬ ਦੇ ਦਫ਼ਤਰ ਨੇੜੇ ਹੋਏ ਇਕ ਸੜਕ ਹਾਦਸੇ ਦੌਰਾਨ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ, ਜਦਕਿ ਉਸ ਦਾ ਸਾਥੀ ਵਾਲ-ਵਾਲ ਬਚਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਮੋਦ ਕੁਮਾਰ ਪੁੱਤਰ ਦੇਸ ਰਾਜ ਵਾਸੀ ਪਿੰਡ ਜਾਜਾ, ਜੋ ਦਾਰਾਪੁਰ ਫਾਟਕ ਨੇੜੇ ਇਕ ਭਾਂਡਿਆਂ ਦੀ ਦੁਕਾਨ 'ਤੇ ਕੰਮ ਕਰਦਾ ਸੀ, ਦੁਕਾਨ ਦੇ ਕਿਸੇ ਕੰਮ ਝੱਜੀ ਪਿੰਡ ਆਪਣੇ ਸਾਥੀ ਸਮੇਤ ਗਿਆ ਸੀ। ਵਾਪਸੀ 'ਤੇ ਉਨ੍ਹਾਂ ਦਾ ਮੋਟਰਸਾਈਕਲ ਇਕ ਟਰੈਕਟਰ-ਟਰਾਲੀ ਦੀ ਲਪੇਟ 'ਚ ਆ ਗਿਆ, ਜਿਸ ਨਾਲ ਪ੍ਰਮੋਦ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਪ੍ਰਿੰਸ ਪੁੱਤਰ ਜੀਵਨ ਵਾਸੀ ਉੜਮੁੜ ਵਾਲ-ਵਾਲ ਬਚਿਆ। ਦੁਪਹਿਰ ਬਾਅਦ ਕਰੀਬ 12.30 ਵਜੇ ਹੋਏ ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਏ. ਐੱਸ. ਆਈ. ਬਲਵਿੰਦਰ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਮੋਟਰਸਾਈਕਲ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸਿੱਧੂ ਸਾਹਬ! ਗੱਲਾਂ ਘੱਟ ਕਰੋ ਤੇ ਕੰਮ ਵੱਲ ਜ਼ਿਆਦਾ ਧਿਆਨ ਦਿਓ
NEXT STORY