ਟਾਂਡਾ ਉੜਮੜ (ਵਰਿੰਦਰ ਪੰਡਿਤ, ਜਸਵਿੰਦਰ,ਗੁਪਤਾ)- ਹਾਈਵੇਅ 'ਤੇ ਹਰਸੀਪਿੰਡ ਮੋੜ ਨੇੜੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਵਾਹਨ ਚਾਲਕ ਨੂੰ ਦਾਤਰ ਦੇ ਡਰਾਵੇ ਲੁੱਟ ਲਿਆ। ਵਾਰਦਾਤ ਅੱਜ ਸਵੇਰੇ 8.45 ਵਜੇ ਦੀ ਹੈ ਜਦੋਂ ਹਿਮਾਚਲ ਪ੍ਰਦੇਸ਼ ਤੋਂ ਟਾਂਡਾ ਵਿਖੇ ਸ਼ੀਸ਼ਾ ਲੈ ਕੇ ਆ ਰਿਹਾ ਮਹਿੰਦਰਾ ਪਿੱਕਅਪ ਚਾਲਕ ਅਰੁਣ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਪਨਾਲਾ (ਕਾਂਗੜਾ ) ਹਿਮਾਚਲ ਪ੍ਰਦੇਸ਼ ਆਪਣੀ ਗੱਡੀ ਨੂੰ ਹਰਸੀਪਿੰਡ ਮੋੜ ਨੇੜੇ ਸੜਕ ਕਿਨਾਰੇ ਖੜੀ ਕਰਕੇ ਦੁਕਾਨਦਾਰ ਕੋਲੋਂ ਮੋਬਾਇਲ ਅਤੇ ਡਿਲੀਵਰੀ ਲਈ ਪਤਾ ਪੁੱਛ ਰਿਹਾ ਸੀ ਤਾਂ ਅਚਾਨਕ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ ਅਤੇ ਉਸ ਨੂੰ ਦਾਤਰ ਨਾਲ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਲਗਭਗ 5 ਹਜ਼ਾਰ ਰੁਪਏ ਅਤੇ ਮੋਬਾਇਲ ਖੋਹ ਕੇ ਹਰਸੀਪਿੰਡ ਵੱਲ ਫਰਾਰ ਹੋ ਗਏ।
ਇਹ ਵੀ ਪੜ੍ਹੋ : ਹਾਈ ਅਲਰਟ 'ਤੇ ਪੰਜਾਬ, ਪੁਲਸ ਮੁਲਾਜ਼ਮਾਂ ਨੂੰ ਜਾਰੀ ਹੋ ਗਏ ਸਖ਼ਤ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ ਦੇ ਡਾਕਟਰਾਂ ਦੀ Promotion ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਨੇ ਦਿੱਤਾ ਤੋਹਫ਼ਾ
NEXT STORY