ਜਲੰਧਰ : ਪਹਾੜਾਂ 'ਚ ਹੋ ਰਹੀ ਬਰਫਬਾਰੀ ਅਤੇ ਬਾਰਿਸ਼ ਤੋਂ ਬਾਅਦ ਪੰਜਾਬ ਦਾ ਠੰਡ ਨੇ ਜ਼ੋਰ ਫੜ ਲਿਆ ਹੈ। ਪਿਛਲੇ 2 ਦਿਨਾਂ ਵਿਚ ਨਿਊਨਤਮ ਪਾਰੇ 'ਚ ਗਿਰਾਵਟ ਆਈ ਹੈ। ਸੋਮਵਾਰ ਦਾ ਦਿਨ ਜਿੱਥੇ ਸਭ ਤੋਂ ਵੱਧ ਠੰਡਾ ਰਿਹਾ, ਉਥੇ ਹੀ ਸੂਬੇ 'ਚ ਸਭ ਤੋਂ ਠੰਡਾ ਆਦਮਪੁਰ ਰਿਹਾ। ਇਥੇ ਰਾਤ ਨੂੰ ਨਿਊਨਤਮ ਤਾਪਮਾਨ 4 ਡਿਗਰੀ ਰਿਕਾਰਡ ਕੀਤਾ ਗਿਆ। ਉਥੇ ਹੀ ਬਠਿੰਡਾ ਦਾ 6 ਅਤੇ ਫਿਰੋਜ਼ਪੁਰ ਦਾ ਨਿਊਨਤਮ ਤਾਪਮਾਨ 6.2 ਡਿਗਰੀ ਰਿਹਾ। ਦੂਜੇ ਪਾਸੇ ਸ਼ਿਮਲਾ ਦਾ ਪਾਰਾ ਵੀ 5 ਡਿਗਰੀ ਰਿਹਾ। ਦਿਨ 'ਚ ਮੌਸਮ ਸਾਫ ਰਹਿਣ ਕਾਰਨ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਦੇ ਕਰੀਬ ਰਿਹਾ। ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਵਿਚ ਕਿਤੇ-ਕਿਤੇ ਕੋਹਰਾ ਪੈਣ ਦੇ ਆਸਾਰ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਪਾਰਾ ਹੋਰ ਡਿੱਗ ਸਕਦਾ ਹੈ।
ਉਧਰ ਬਰਫਬਾਰੀ ਨਾਲ ਹਿਮਾਚਲ 'ਚ ਸ਼ੀਤਲਹਿਰ ਦਾ ਪ੍ਰਕੋਪ ਜਾਰੀ ਹੈ। ਸੋਮਵਾਰ ਨੂੰ ਮਨਾਲੀ, ਲਪਾ ਤੇ ਲਾਹੁਲ ਸਪਤੀ ਦਾ ਪਾਰਾ ਮਾਈਨਸ 1 ਡਿਗਰੀ, ਸ਼੍ਰੀਨਗਰ ਦਾ ਪਰਾ ਵੀ ਮਾਈਨਸ 'ਚ ਰਿਹਾ। ਸੁੰਦਰਨਗਰ ਅਤੇ ਭੂੰਤਰ 1 ਡਿਗਰੀ, ਕਾਂਗੜਾ 5 ਡਿਗਰੀ ਰਿਕਾਰਡ ਕੀਤਾ ਗਿਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇਜ਼ਿਲੇ ਦੇ 4 ਹੋਰ ਸਮੱਗਲਰਾਂ ਦੀਆਂ 1 ਕਰੋੜ ਤੋਂ ਵੱਧ ਦੀਆਂ ਜਾਇਦਾਦਾਂ ਜ਼ਬਤ : SSP ਦਹੀਆ
NEXT STORY