ਮੋਗਾ (ਸੰਦੀਪ) - ਬੇਸ਼ੱਕ ਸਰਕਾਰੀ ਸਕੂਲਾਂ 'ਚ ਤਾਇਨਾਤ ਅਧਿਆਪਕ ਸਕੂਲਾਂ ਵਿਚ ਬਹੁਤ ਮਿਹਨਤ ਅਤੇ ਲਗਨ ਨਾਲ ਪੜ੍ਹਾਈ ਕਰਵਾਉਣ ਦੇ ਨਾਲ ਸਮੇਂ-ਸਮੇਂ 'ਤੇ ਦਾਅਵੇ ਤਾਂ ਕਰਦੇ ਹਨ ਪਰ ਇਸ ਦੇ ਬਾਵਜੂਦ ਜਿੱਥੇ ਇਨ੍ਹਾਂ ਅਧਿਆਪਕਾਂ ਵੱਲੋਂ ਕੀਤੀ ਗਈ ਮਿਹਨਤ ਅਤੇ ਜ਼ਿਆਦਾਤਰ ਸਕੂਲਾਂ 'ਚ ਮੁੱਢਲੀਆਂ ਸੁਵਿਧਾਵਾਂ, ਜਿਨ੍ਹਾਂ 'ਚ ਜ਼ਿਆਦਾਤਰ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਖਸਤਾ ਹੋਣਾ, ਕਈ ਸਕੂਲਾਂ 'ਚ ਸਟਾਫ ਮੈਂਬਰਾਂ ਦੀ ਭਾਰੀ ਕਮੀ ਹੋਣਾ ਆਦਿ ਭਾਰੀ ਪੈ ਰਹੀ ਹੈ, ਉੱਥੇ ਹੀ ਇਨ੍ਹਾਂ ਦੇ ਨਾਲ ਹੀ ਇਕ ਹੋਰ ਵੱਡਾ ਕਾਰਨ ਹੈ, ਜੋ ਅਧਿਆਪਕਾਂ ਦੀ ਬੱਚਿਆਂ ਨੂੰ ਪੜ੍ਹਾਉਣ ਵਿਚ ਕੀਤੀ ਗਈ ਮਿਹਨਤ ਨੂੰ ਬੇਕਾਰ ਕਰ ਰਿਹਾ ਹੈ ।
ਇਹ ਕਾਰਨ ਹੈ ਕਿ ਵਿਦਿਆਰਥੀਆਂ ਵੱਲੋਂ ਆਪਣੇ ਸਕੂਲ ਦੇ ਕੰਮ ਲਈ ਆਮ ਤੌਰ 'ਤੇ ਇਸਤੇਮਾਲ ਕੀਤੀਆਂ ਜਾਣ ਵਾਲੀਆਂ ਨੋਟ ਬੁੱਕਾਂ ਅਤੇ ਕਾਪੀਆਂ, ਜਿਨ੍ਹਾਂ 'ਤੇ ਫਿਲਮੀ ਐਕਟਰਾਂ, ਪੰਜਾਬੀ ਗਾਇਕਾਂ ਅਤੇ ਫਿਲਮੀ ਸੀਨ ਨਾਲ ਜੁੜੀਆਂ ਤਸਵੀਰਾਂ ਛਪੀਆਂ ਅਕਸਰ ਦੇਖੀਆਂ ਜਾ ਸਕਦੀਆਂ ਹਨ, ਜੋ ਵਿਦਿਆਰਥੀਆਂ ਦੀ ਪੜ੍ਹਾਈ ਤੋਂ ਉਨ੍ਹਾਂ ਦਾ ਧਿਆਨ ਭਟਕਾਉਣ ਲਈ ਜ਼ਿੰਮੇਵਾਰ ਹਨ।
ਵੱਖ-ਵੱਖ ਕੰਪਨੀਆਂ ਵੱਲੋਂ ਛਾਪੀਆਂ ਗਈਆਂ ਇਨ੍ਹਾਂ ਨੋਟ ਬੁੱਕਾਂ ਅਤੇ ਕਾਪੀਆਂ ਦੀ ਵਿਕਰੀ ਵਧਾਉਣ ਤੇ ਬੱਚਿਆਂ ਨੂੰ ਆਕਰਸ਼ਿਤ ਕਰਨ ਲਈ ਇਨ੍ਹਾਂ ਦੀਆਂ ਜਿਲਦਾਂ 'ਤੇ ਇਸ ਤਰ੍ਹਾਂ ਦੀ ਸਮੱਗਰੀ ਛਪਵਾਈ ਜਾਂਦੀ ਹੈ ਪਰ ਇਸ ਵੱਲ ਨਾ ਤਾਂ ਸਿੱਖਿਆ ਵਿਭਾਗ ਦਾ ਕੋਈ ਧਿਆਨ ਹੈ ਤੇ ਨਾ ਹੀ ਅਧਿਆਪਕ ਇਸ ਪ੍ਰਤੀ ਗੰਭੀਰ ਦਿਖਾਈ ਦੇ ਰਹੇ ਹਨ। 5ਵੀਂ ਜਾਂ ਇਸ ਤੋਂ ਵੀ ਛੋਟੀਆਂ ਕਲਾਸਾਂ ਵਿਚ ਪੜ੍ਹਨ ਵਾਲੇ ਬੱਚਿਆਂ ਤੋਂ ਲੈ ਕੇ 10ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਕੋਲ ਫਿਲਮੀ ਐਕਟਰਾਂ, ਪੰਜਾਬੀ ਗਾਇਕਾਂ ਦੀਆਂ ਤਸਵੀਰਾਂ ਆਦਿ ਵਾਲੀਆਂ ਕਾਪੀਆਂ ਆਮ ਤੌਰ 'ਤੇ ਫੜੀਆਂ ਦੇਖੀਆਂ ਜਾ ਸਕਦੀਆਂ ਹਨ।
ਕੀ ਕਹਿਣਾ ਹੈ ਜ਼ਿਲਾ ਸਿੱਖਿਆ ਅਧਿਕਾਰੀ ਦਾ
ਜਦੋਂ ਇਸ ਸਬੰਧੀ ਜ਼ਿਲਾ ਸਿੱਖਿਆ ਅਧਿਕਾਰੀ ਸੈਕੰਡਰੀ ਗੁਰਦਰਸ਼ਨ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਾਪੀਆਂ (ਨੋਟ ਬੁੱਕਾਂ) ਛਾਪਣ ਵਾਲੇ ਪ੍ਰਿੰਟਿੰਗਾਂ ਨੂੰ ਅਜਿਹੀ ਸਮੱਗਰੀ ਨਾ ਛਾਪਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਉਹ ਜ਼ਿਲੇ ਦੇ ਸਮੂਹ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਸੋਮਵਾਰ ਨੂੰ ਇਕ ਵਿਸ਼ੇਸ਼ ਤੌਰ 'ਤੇ ਲਿਖਤੀ ਪੱਤਰ ਜਾਰੀ ਕਰ ਕੇ ਕਹਿਣਗੇ ਕਿ ਉਹ ਵਿਦਿਆਰਥੀਆਂ ਨੂੰ ਅਜਿਹੀਆਂ ਕਾਪੀਆਂ ਸਕੂਲ ਵਿਚ ਨਾ ਲਿਆਉਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਨ।
ਗੰਦੇ ਪਾਣੀ ਦੀ ਸਮੱਸਿਆ ਕਾਰਨ ਦੁਕਾਨਦਾਰਾਂ ਪ੍ਰਗਟਾਇਆ ਰੋਸ
NEXT STORY