ਜਲੰਧਰ (ਮਹੇਸ਼) : ਇੰਗਲੈਂਡ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਦੇ ਪਿੰਡ ਰਾਏਪੁਰ ਤੋਂ ਇਲਾਵਾ ਕੁੱਕੜ ਪਿੰਡ, ਦਾਦੂਵਾਲ, ਕੋਟ ਕਲਾਂ, ਕੋਟ ਖੁਰਦ ਵਿਚ ਬਣੇ ਨਰਕ ਵਰਗੇ ਹਾਲਾਤ ਕਾਰਨ ਲੋਕ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਸਾਰੇ ਪਿੰਡਾਂ ਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟੀਆਂ ਹੋਈਆਂ ਹਨ। ਗੰਦਾ ਪਾਣੀ ਕਈ-ਕਈ ਦਿਨ ਲੋਕਾਂ ਦੇ ਘਰਾਂ ਦੇ ਬਾਹਰ ਜਮ੍ਹਾ ਰਹਿੰਦਾ ਹੈ। ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਪਿਛਲੇ 4 ਸਾਲ ’ਚ ਇਨ੍ਹਾਂ ਪਿੰਡਾਂ ਦੀ ਦਿਸ਼ਾ ਸੁਧਾਰਨ ਲਈ ਕੋਈ ਯਤਨ ਨਹੀਂ ਕੀਤਾ ਗਿਆ। ਸੁਧਾਰਨ ਦਾ ਯਤਨ ਤਾਂ ਦੂਰ ਦੀ ਗੱਲ, ਕਿਸੇ ਨੇਤਾ ਨੇ ਆ ਕੇ ਪਿੰਡਾਂ ਵਿਚ ਇਹ ਵੀ ਨਹੀਂ ਦੇਖਿਆ ਕਿ ਲੋਕ ਕਿਨ੍ਹਾਂ ਹਾਲਾਤ ਵਿਚ ਆਪਣਾ ਜੀਵਨ ਬਤੀਤ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇੰਗਲੈਂਡ ਵਿਚ 3 ਵਾਰ ਸੰਸਦ ਮੈਂਬਰ ਅਤੇ ਇਕ ਵਾਰ ਮੇਅਰ ਬਣ ਕੇ ਭਾਰਤ ਅਤੇ ਵਿਸ਼ੇਸ਼ ਕਰ ਕੇ ਪੰਜਾਬ ਦਾ ਨਾਂ ਦੁਨੀਆ ਵਿਚ ਉੱਚਾ ਕਰਨ ਵਾਲੇ ਤਨਮਨਜੀਤ ਸਿੰਘ ਢੇਸੀ ਦੇ ਪਿੰਡ ਦੀ ਹਾਲਤ ਨਹੀਂ ਸੁਧਰ ਰਹੀ ਤਾਂ ਬਾਕੀ ਪਿੰਡਾਂ ਦੇ ਲੋਕ ਕੀ ਉਮੀਦ ਕਰ ਸਕਦੇ ਹਨ।

ਇਹ ਵੀ ਪੜ੍ਹੋ : ਟ੍ਰੇਨਾਂ ਵਿਚ ਬਿਨਾਂ ਵਜ੍ਹਾ ਚੇਨ ਖਿੱਚਣ ਵਾਲਿਆਂ ਖ਼ਿਲਾਫ਼ ਸਖ਼ਤੀ: 630 ਕੇਸ ਦਰਜ, 84,300 ਰੁਪਏ ਜੁਰਮਾਨਾ
ਉਕਤ ਸਾਰੇ ਪਿੰਡ ਵਿਧਾਨ ਸਭਾ ਹਲਕਾ ਜਲੰਧਰ ਕੈਂਟ ਵਿਚ ਪੈਂਦੇ ਹਨ। ਇਸ ਹਲਕੇ ਦੇ ਵਿਧਾਇਕ ਕਾਂਗਰਸ ਦੇ ਪਰਗਟ ਸਿੰਘ ਹਨ। ਸੱਤਾਧਾਰੀ ਪਾਰਟੀ ਦੀ ਹਲਕਾ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਹੈ। ਕੁਝ ਦਿਨ ਪਹਿਲਾਂ ਕਿਸਾਨਾਂ ਅਤੇ ਕਈ ਪਿੰਡਾਂ ਦੇ ਲੋਕਾਂ ਵੱਲੋਂ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਪੀ. ਡਬਲਯੂ. ਡੀ. ਜਲੰਧਰ ਕੈਂਟ ਦਫਤਰ ਦੇ ਬਾਹਰ ਭਾਕਿਯੂ ਦੋਆਬਾ ਦੇ ਜਲੰਧਰ ਕੈਂਟ ਬਲਾਕ ਪ੍ਰਧਾਨ ਸੁਖਬੀਰ ਸਿੰਘ ਕੁੱਕੜ ਪਿੰਡ ਦੀ ਅਗਵਾਈ ਵਿਚ ਸੜਕਾਂ ਦੀ ਖਸਤਾ ਹਾਲਤ ਦੇ ਵਿਰੋਧ ਵਿਚ ਧਰਨਾ-ਪ੍ਰਦਰਸ਼ਨ ਵੀ ਕੀਤਾ ਗਿਆ ਸੀ। ਇਸ ਦੇ ਬਾਵਜੂਦ ਸੜਕਾਂ ਨੂੰ ਬਣਾਉਣ ਲਈ ਕੋਈ ਵੀ ਉੱਚ ਪੱਧਰੀ ਕਦਮ ਨਹੀਂ ਚੁੱਕਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5000 ਰੁਪਏ ਰਿਸ਼ਵਤ ਲੈਂਦਾ ਵਿਅਕਤੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
NEXT STORY