Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 21, 2026

    8:05:59 PM

  • manoj dey built up assets worth crores  now drives a mercedes worth 80 lakhs

    ਝੋਪੜੀ 'ਚ ਰਹਿੰਦਾ ਸੀ Youtuber, ਖੜ੍ਹੀ ਕੀਤੀ...

  • bikram majithia on akali bjp alliance

    ਪੰਜਾਬ 'ਚ ਵੱਡੀ ਸਿਆਸੀ ਹਲਚਲ! ਅਕਾਲੀ-ਭਾਜਪਾ...

  • major accident with a family 3 people died

    ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ...

  • agtf team in punjab gangster arrest in film style

    ਪੰਜਾਬ 'ਚ AGTF ਦੀ ਟੀਮ ਨੇ ਫ਼ਿਲਮੀ ਅੰਦਾਜ਼ 'ਚ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Jalandhar
  • ਜਿਮਖਾਨਾ ਕਲੱਬ ਚੋਣਾਂ ’ਚ ਵੱਡਾ ਉਲਟਫ਼ੇਰ, ਪ੍ਰੋ. ਝਾਂਜੀ ਦੀ ਥਾਂ ਹੁਣ ਵਿਜੇ ਸਹਿਦੇਵ ਹੋਣਗੇ ਪ੍ਰੋਗਰੈਸਿਵ ਗਰੁੱਪ ਦੇ ਸੈਕਟਰੀ ਉਮੀਦਵਾਰ

DOABA News Punjabi(ਦੋਆਬਾ)

ਜਿਮਖਾਨਾ ਕਲੱਬ ਚੋਣਾਂ ’ਚ ਵੱਡਾ ਉਲਟਫ਼ੇਰ, ਪ੍ਰੋ. ਝਾਂਜੀ ਦੀ ਥਾਂ ਹੁਣ ਵਿਜੇ ਸਹਿਦੇਵ ਹੋਣਗੇ ਪ੍ਰੋਗਰੈਸਿਵ ਗਰੁੱਪ ਦੇ ਸੈਕਟਰੀ ਉਮੀਦਵਾਰ

  • Edited By Shivani Attri,
  • Updated: 21 Aug, 2026 07:01 PM
Jalandhar
gymkhana club jalandhar elections
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਖੁਰਾਣਾ)-ਜਿਮਖਾਨਾ ਕਲੱਬ ਦੀਆਂ ਚੋਣਾਂ ਵਿਚ ਬੀਤੇ ਦਿਨ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਚੋਣ ਮੈਦਾਨ ਵਿਚ ਉਤਰੇ ਪ੍ਰੋਗਰੈਸਿਵ ਗਰੁੱਪ ਨੂੰ ਆਪਣੇ ਸੈਕਟਰੀ ਅਹੁਦੇ ਦੇ ਉਮੀਦਵਾਰ ਵਿਚ ਬਦਲਾਅ ਕਰਨਾ ਪਿਆ। ਨਵੇਂ ਹਾਲਾਤ ਕਾਰਨ ਹੁਣ ਪ੍ਰੋਫ਼ੈਸਰ ਵਿਪਨ ਝਾਂਜੀ ਪ੍ਰੋਗਰੈਸਿਵ ਗਰੁੱਪ ਵੱਲੋਂ ਸੈਕਟਰੀ ਅਹੁਦੇ ਦੀ ਚੋਣ ਨਹੀਂ ਲੜਨਗੇ। ਗਰੁੱਪ ਨੇ ਉਨ੍ਹਾਂ ਨੂੰ ਐਗਜ਼ੀਕਿਊਟਿਵ ਅਹੁਦੇ ’ਤੇ ਚੋਣ ਲੜਾਉਣ ਦਾ ਫ਼ੈਸਲਾ ਕੀਤਾ ਹੈ। ਪ੍ਰੋਗਰੈਸਿਵ ਗਰੁੱਪ ਵੱਲੋਂ ਹੁਣ ਸੈਕਟਰੀ ਅਹੁਦੇ ਲਈ ਰੋਟੇਰੀਅਨ ਵਿਜੇ ਸਹਿਦੇਵ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉੱਥੇ ਹੀ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਅਹੁਦੇ ਲਈ ਐਡਵੋਕੇਟ ਦਲਜੀਤ ਸਿੰਘ ਛਾਬੜਾ, ਜੁਆਇੰਟ ਸੈਕਟਰੀ ਅਹੁਦੇ ਲਈ ਅਨੂ ਮਾਟਾ ਅਤੇ ਕੈਸ਼ੀਅਰ ਅਹੁਦੇ ਲਈ ਮੇਜਰ ਕੋਚਰ ਦੇ ਨਾਂ ਫ਼ਾਈਨਲ ਕੀਤੇ ਗਏ ਹਨ। ਹਾਲਾਂਕਿ ਕਲੱਬ ਚੋਣਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਇਕ ਹੋਰ ਵੱਡਾ ਬਦਲਾਅ ਹੋਣ ਦੀਆਂ ਚਰਚਾਵਾਂ ਵੀ ਤੇਜ਼ ਹਨ। ਮੰਨਿਆ ਜਾ ਰਿਹਾ ਹੈ ਕਿ ਪ੍ਰੋਗਰੈਸਿਵ ਗਰੁੱਪ ਦੀ ਇਕ ਹੋਰ ਵਿਕਟ ਡਿੱਗ ਸਕਦੀ ਹੈ ਅਤੇ ਇਕ ਹੋਰ ਉਮੀਦਵਾਰ ਦੇ ਚੋਣ ਮੈਦਾਨ ਵਿਚੋਂ ਹਟਣ ਦਾ ਐਲਾਨ ਹੋ ਸਕਦਾ ਹੈ। ਇਸ ਨੂੰ ਲੈ ਕੇ ਕਲੱਬ ਵਿਚ ਦਿਨ ਭਰ ਚਰਚਾਵਾਂ ਦਾ ਦੌਰ ਚੱਲਦਾ ਰਿਹਾ।

ਇਹ ਵੀ ਪੜ੍ਹੋ: ਪੰਜਾਬ 'ਚ 3 ਦਿਨ ਪਵੇਗਾ ਮੀਂਹ! 25 ਅਗਸਤ ਤੱਕ ਮੌਸਮ ਦੀ ਤਾਜ਼ਾ ਅਪਡੇਟ ਜਾਰੀ, ਇਨ੍ਹਾਂ ਜ਼ਿਲ੍ਹਿਆਂ 'ਚ Alert

ਪ੍ਰੋਫ਼ੈਸਰ ਵਿਪਨ ਝਾਂਜੀ ਨਾਲ ਜਦੋਂ ਇਸ ਬਦਲਾਅ ਬਾਰੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਆਪਣੇ ਫ਼ੈਸਲੇ ਪਿੱਛੇ ਨਿੱਜੀ ਕਾਰਨ ਦੱਸੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਧਰਮਪਤਨੀ ਦੀ ਤਬੀਅਤ ਅਚਾਨਕ ਖ਼ਰਾਬ ਹੋ ਜਾਣ ਕਾਰਨ ਉਨ੍ਹਾਂ ਦਾ ਪੂਰਾ ਧਿਆਨ ਪਰਿਵਾਰ ਵੱਲ ਚਲਾ ਗਿਆ ਹੈ। ਉਨ੍ਹਾਂ ਕਿਹਾ ਕਿ ਕਲੱਬ ਦੇ ਸੈਕਟਰੀ ਅਹੁਦੇ ਦੀ ਜ਼ਿੰਮੇਵਾਰੀ ਕਾਫ਼ੀ ਸਮਾਂ ਮੰਗਦੀ ਹੈ ਅਤੇ ਅਜਿਹੀ ਸਥਿਤੀ ਵਿਚ ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਕਲੱਬ ਦੀਆਂ ਜ਼ਿੰਮੇਵਾਰੀਆਂ ਨਾਲ ਪੂਰਾ ਇਨਸਾਫ਼ ਨਹੀਂ ਕਰ ਸਕਣਗੇ। ਇਸੇ ਵਜ੍ਹਾ ਕਰ ਕੇ ਉਨ੍ਹਾਂ ਆਪਣਾ ਫ਼ੈਸਲਾ ਬਦਲਿਆ ਹੈ ਅਤੇ ਗਰੁੱਪ ਨੇ ਵੀ ਉਨ੍ਹਾਂ ਦੇ ਫ਼ੈਸਲੇ ਦਾ ਸਮਰਥਨ ਕੀਤਾ ਹੈ। ਉਧਰ ਅਚੀਵਰਜ਼ ਗਰੁੱਪ ਪਹਿਲਾਂ ਹੀ ਚਾਰਾਂ ਮੁੱਖ ਅਹੁਦਿਆਂ ਲਈ ਆਪਣੇ ਉਮੀਦਵਾਰਾਂ ਦੇ ਨਾਂ ਐਲਾਨ ਚੁੱਕਾ ਹੈ। ਇਨ੍ਹਾਂ ਵਿਚ ਧੀਰਜ ਸੇਠ, ਅਮਿਤ ਕੁਕਰੇਜਾ, ਹਰਪ੍ਰੀਤ ਸਿੰਘ ਗੋਲਡੀ ਅਤੇ ਸੌਰਭ ਖੁੱਲਰ ਸਮੇਤ ਹੋਰ ਉਮੀਦਵਾਰ ਸ਼ਾਮਲ ਹਨ। ਅਚੀਵਰਜ਼ ਗਰੁੱਪ ਦੇ ਉਮੀਦਵਾਰਾਂ ਨੇ ਐਗਜ਼ੀਕਿਊਟਿਵ ਮੈਂਬਰਾਂ ਨੂੰ ਨਾਲ ਲੈ ਕੇ ਚੋਣ ਪ੍ਰਚਾਰ ਵੀ ਤੇਜ਼ ਕਰ ਦਿੱਤਾ ਹੈ।

ਹੁਣ ਪ੍ਰੋਗਰੈਸਿਵ ਗਰੁੱਪ ਵਿਚ ਹੋਏ ਇਸ ਬਦਲਾਅ ਅਤੇ ਸੰਭਾਵੀ ਰੂਪ ਵਿਚ ਇਕ ਹੋਰ ਉਮੀਦਵਾਰ ਦੇ ਚੋਣ ਮੈਦਾਨ ਵਿਚੋਂ ਹਟਣ ਦੀਆਂ ਚਰਚਾਵਾਂ ਵਿਚਕਾਰ ਜਿਮਖਾਨਾ ਕਲੱਬ ਚੋਣਾਂ ਹੋਰ ਵੀ ਦਿਲਚਸਪ ਹੋ ਗਈਆਂ ਹਨ। ਆਉਣ ਵਾਲੇ ਦਿਨਾਂ ਵਿਚ ਦੋਵੇਂ ਗਰੁੱਪ ਕਿਸ ਰਣਨੀਤੀ ਨਾਲ ਮੈਦਾਨ ਵਿਚ ਉਤਰਦੇ ਹਨ, ਇਸ ’ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

ਇਹ ਵੀ ਪੜ੍ਹੋ: ਪੰਜਾਬ 'ਚ AGTF ਦੀ ਟੀਮ ਨੇ ਫ਼ਿਲਮੀ ਅੰਦਾਜ਼ 'ਚ ਫੜਿਆ ਗੈਂਗਸਟਰ! ਹੈਰਾਨ ਕਰੇਗਾ ਮਾਮਲਾ

ਪ੍ਰੋਗਰੈਸਿਵ ਸਮਰਥਕ ਕਿੰਗਮੇਕਰ ਇਸ ਵਾਰ ਦਿਸ ਰਹੇ ਠੰਢੇ-ਠੰਢੇ
ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਵਿਚ ਇਸ ਵਾਰ ਪਿਛਲੀਆਂ ਚੋਣਾਂ ਦੇ ਮੁਕਾਬਲੇ ਸਮੀਕਰਨ ਕੁਝ ਬਦਲੇ ਹੋਏ ਨਜ਼ਰ ਆ ਰਹੇ ਹਨ। ਚਾਰ ਸਾਲ ਅਤੇ ਦੋ ਸਾਲ ਪਹਿਲਾਂ ਹੋਈਆਂ ਚੋਣਾਂ ਵਿਚ ਪ੍ਰੋਗਰੈਸਿਵ ਗਰੁੱਪ ਨੇ ਅਚੀਵਰਜ਼ ਗਰੁੱਪ ਨੂੰ ਮਾਤ ਦੇ ਕੇ ਸੈਕਟਰੀ ਅਤੇ ਹੋਰ ਅਹੁਦੇਦਾਰ ਜਿਤਾਏ ਸਨ। ਉਸ ਸਮੇਂ ਪ੍ਰੋਗਰੈਸਿਵ ਗਰੁੱਪ ਦੇ ਸਮਰਥਕ ਕਿੰਗਮੇਕਰ ਕਾਫ਼ੀ ਐਕਟਿਵ ਅਤੇ ਹਮਲਾਵਰ ਭੂਮਿਕਾ ਵਿਚ ਨਜ਼ਰ ਆਏ ਸਨ। ਪਰ ਇਸ ਵਾਰ ਹਾਲਾਤ ਕੁਝ ਵੱਖਰੇ ਦਿਖਾਈ ਦੇ ਰਹੇ ਹਨ। ਪ੍ਰੋਗਰੈਸਿਵ ਗਰੁੱਪ ਦੇ ਕਈ ਮੁੱਖ ਸਮਰਥਕ ਅਤੇ ਕਿੰਗਮੇਕਰ ਫ਼ਿਲਹਾਲ ਠੰਢੇ-ਠੰਢੇ ਨਜ਼ਰ ਆ ਰਹੇ ਹਨ। ਦੋ ਦਿਨ ਪਹਿਲਾਂ ਰਿਜੈਂਟ ਪਾਰਕ ਵਿਚ ਪ੍ਰੋਗਰੈਸਿਵ ਗਰੁੱਪ ਦੇ ਗਠਨ ਨੂੰ ਲੈ ਕੇ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਬੰਧਕਾਂ ਨੇ ਦੱਸਿਆ ਸੀ ਕਿ ਪੱਪੂ ਖੋਸਲਾ ਅਤੇ ਨਰੇਸ਼ ਤਿਵਾੜੀ ਰਸਤੇ ਵਿਚ ਟ੍ਰੈਫ਼ਿਕ ਜਾਮ ਵਿਚ ਫ਼ਸੇ ਹੋਏ ਹਨ ਅਤੇ ਪੰਜ-ਦਸ ਮਿੰਟ ਵਿਚ ਪਹੁੰਚ ਜਾਣਗੇ। ਹਾਲਾਂਕਿ ਪ੍ਰੈੱਸ ਕਾਨਫ਼ਰੰਸ ਖ਼ਤਮ ਹੋਣ ਦੇ ਘੰਟਿਆਂ ਬਾਅਦ ਤੱਕ ਦੋਵੇਂ ਕਿੰਗਮੇਕਰ ਉੱਥੇ ਨਜ਼ਰ ਨਹੀਂ ਆਏ। ਇਸ ਤੋਂ ਬਾਅਦ ਪ੍ਰੋਗਰੈਸਿਵ ਸਮਰਥਕਾਂ ਵਿਚਕਾਰ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਅਤੇ ਕਈ ਤਰ੍ਹਾਂ ਦੇ ਅੰਦਾਜ਼ੇ ਲਾਏ ਜਾਣ ਲੱਗੇ।

ਪ੍ਰੋਗਰੈਸਿਵ ਗਰੁੱਪ ਵਿਚ ਭੰਬਲਭੂਸੇ ਦੀ ਸਥਿਤੀ ਦੀ ਸ਼ੁਰੂਆਤ ਪਹਿਲਾਂ ਹੀ ਹੋ ਗਈ ਸੀ। ਪਿਛਲੀ ਵਾਰ ਗਰੁੱਪ ਦੇ ਮੁੱਖ ਰਣਨੀਤੀਕਾਰਾਂ ਵਿਚ ਸ਼ਾਮਲ ਰਹੇ ਵਿੱਕੀ ਪੁਰੀ ਦੇ ਕੈਨੇਡਾ ਚਲੇ ਜਾਣ ਤੋਂ ਬਾਅਦ ਸਮੀਕਰਨ ਬਦਲੇ। ਉੱਥੇ ਹੀ, ਕੋਕੀ ਸ਼ਰਮਾ ਨੇ ਵੀ ਪਹਿਲਾਂ ਐਲਾਨ ਕਰ ਦਿੱਤਾ ਸੀ ਕਿ ਇਸ ਵਾਰ ਪ੍ਰੋਗਰੈਸਿਵ ਗਰੁੱਪ ਚੋਣ ਮੈਦਾਨ ਵਿਚ ਨਹੀਂ ਉਤਰੇਗਾ ਅਤੇ ਉਸ ਦੇ ਉਮੀਦਵਾਰ ਆਪਣੀ ਸਹੂਲਤ ਅਨੁਸਾਰ ਕਿਤੇ ਵੀ ਐਡਜਸਟ ਹੋ ਸਕਦੇ ਹਨ।

ਇਹ ਵੀ ਪੜ੍ਹੋ: ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ! 3 ਜੀਆਂ ਦੀ ਮੌਤ

ਕਲੱਬ ਮੈਂਬਰਾਂ ਵੱਲੋਂ ਇਸ ਤਰ੍ਹਾਂ ਦੀ ਆਪਸੀ ਸਹਿਮਤੀ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਸ਼ੁਰੂ ਹੋਣ ਤੋਂ ਬਾਅਦ ਪ੍ਰੋਗਰੈਸਿਵ ਗਰੁੱਪ ਦੇ ਕਿੰਗਮੇਕਰਾਂ ਨੂੰ ਲੱਗਿਆ ਕਿ ਸ਼ਾਇਦ ਚੋਣ ਮੈਦਾਨ ਤੋਂ ਹਟਣ ਦਾ ਫ਼ੈਸਲਾ ਸਹੀ ਨਹੀਂ ਹੋਵੇਗਾ। ਇਸ ਤੋਂ ਬਾਅਦ ਕੋਕੀ ਸ਼ਰਮਾ ਅਤੇ ਕੁਝ ਹੋਰ ਲੋਕਾਂ ਨੇ ਦੁਬਾਰਾ ਪ੍ਰੋਗਰੈਸਿਵ ਗਰੁੱਪ ਨੂੰ ਐਕਟਿਵ ਕਰਨ ਦੀ ਕੋਸ਼ਿਸ਼ ਕੀਤੀ ਅਤੇ ਗਰੁੱਪ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ। ਹਾਲਾਂਕਿ ਗਰੁੱਪ ਦੇ ਮੈਦਾਨ ਵਿਚ ਆਉਣ ਤੋਂ ਬਾਅਦ ਵੀ ਇਸ ਦੇ ਅੰਦਰ ਪੂਰੀ ਤਰ੍ਹਾਂ ਇਕਜੁੱਟਤਾ ਨਜ਼ਰ ਨਹੀਂ ਆ ਰਹੀ। ਪ੍ਰੋਗਰੈਸਿਵ ਸਮਰਥਕ ਰਹੇ ਕੁਝ ਕਿੰਗਮੇਕਰ ਇਸ ਵਾਰ ਖਿੱਲਰੇ ਹੋਏ ਦਿਖਾਈ ਦੇ ਰਹੇ ਹਨ ਅਤੇ ਕੁਝ ’ਤੇ ਕਿਸੇ ਨਾ ਕਿਸੇ ਤਰ੍ਹਾਂ ਦਾ ਦਬਾਅ ਹੋਣ ਦੀਆਂ ਵੀ ਚਰਚਾਵਾਂ ਹਨ। ਵਿੱਕੀ ਪੁਰੀ ਕੈਨੇਡਾ ਤੋਂ ਹੀ ਕਲੱਬ ਦੀ ਸਿਆਸਤ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਰਹੇ ਹਨ, ਜਦਕਿ ਕੁਝ ਕਿੰਗਮੇਕਰ ਦੋਵਾਂ ਗਰੁੱਪਾਂ ਵਿਚਕਾਰ ਬੈਲੇਂਸ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਦਿਖਾਈ ਦੇ ਰਹੇ ਹਨ।

ਇਨ੍ਹਾਂ ਬਦਲੇ ਸਮੀਕਰਨਾਂ ਵਿਚਕਾਰ ਇਸ ਵਾਰ ਅਚੀਵਰਜ਼ ਗਰੁੱਪ ਦੀ ਬੜ੍ਹਤ ਨਜ਼ਰ ਆ ਰਹੀ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹੋ ਹੈ ਕਿ ਅਚੀਵਰਜ਼ ਦੇ ਮੁਕਾਬਲੇ ਪ੍ਰੋਗਰੈਸਿਵ ਗਰੁੱਪ ਚੋਣ ਮੈਦਾਨ ਵਿਚ ਕਿੰਨਾ ਹਮਲਾਵਰ ਹੋ ਕੇ ਉਤਰਦਾ ਹੈ ਅਤੇ ਉਸ ਦੇ ਸਮਰਥਕ ਕਿੰਗਮੇਕਰ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦੇ ਹਨ। ਇਸ ਤੋਂ ਇਲਾਵਾ ਪ੍ਰੋਗਰੈਸਿਵ ਗਰੁੱਪ ਤੋਂ ਇਕ ਹੋਰ ਉਮੀਦਵਾਰ ਦੇ ਚੋਣ ਮੈਦਾਨ ਵਿਚੋਂ ਹਟਣ ਦੀਆਂ ਚਰਚਾਵਾਂ ਨੇ ਵੀ ਕਲੱਬ ਦੀ ਸਿਆਸਤ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। ਹੁਣ ਦੇਖਣਾ ਹੋਵੇਗਾ ਕਿ ਆਖਿਰ ਉਹ ਕਿਹੜਾ ਉਮੀਦਵਾਰ ਹੈ, ਜੋ ਆਪਣਾ ਨਾਂ ਵਾਪਸ ਲੈਂਦਾ ਹੈ ਅਤੇ ਇਸ ਨਾਲ ਚੋਣ ਸਮੀਕਰਨ ਕਿਸ ਦਿਸ਼ਾ ਵਿਚ ਬਦਲਦੇ ਹਨ।

ਇਹ ਵੀ ਪੜ੍ਹੋ: ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ, ਪਤੀ-ਪਤਨੀ ਦੀ ਇਕੱਠਿਆਂ ਨਿਕਲੀ ਜਾਨ

ਹੋਲਸੇਲ ਕੈਮਿਸਟ ਆਰਗੇਨਾਈਜ਼ੇਸ਼ਨ ਨੇ ਅਚੀਵਰਜ਼ ਗਰੁੱਪ ਨੂੰ ਦਿੱਤਾ ਸਮਰਥਨ
ਜਿਮਖਾਨਾ ਕਲੱਬ ਚੋਣਾਂ ਨੂੰ ਲੈ ਕੇ ਅਚੀਵਰਜ਼ ਗਰੁੱਪ ਨੂੰ ਹੋਲਸੇਲ ਕੈਮਿਸਟ ਆਰਗੇਨਾਈਜ਼ੇਸ਼ਨ ਨੇ ਸਮਰਥਨ ਦਿੱਤਾ ਹੈ। ਸੰਗਠਨ ਦੇ ਪ੍ਰਧਾਨ ਰਿਸ਼ੂ ਵਰਮਾ ਦੀ ਅਗਵਾਈ ਵਿਚ ਆਯੋਜਿਤ ਮੀਟਿੰਗ ਵਿਚ ਸੰਗਠਨ ਦੇ ਮੈਂਬਰਾਂ ਨਾਲ ਲਗਭਗ 40 ਜਿਮਖਾਨਾ ਕਲੱਬ ਮੈਂਬਰ ਵੀ ਸ਼ਾਮਲ ਹੋਏ। ਮੀਟਿੰਗ ਵਿਚ ਕਲੱਬ ਚੋਣਾਂ ਨੂੰ ਲੈ ਕੇ ਚਰਚਾ ਹੋਈ ਅਤੇ ਅਚੀਵਰਜ਼ ਗਰੁੱਪ ਦੇ ਸਮਰਥਨ ਵਿਚ ਮੈਂਬਰਾਂ ਨੇ ਆਪਣੀ ਰਾਏ ਰੱਖੀ। ਇਸ ਦੌਰਾਨ ਜੂਨੀਅਰ ਵਾਈਸ ਪ੍ਰੈਜ਼ੀਡੈਂਟ ਅਹੁਦੇ ਦੇ ਉਮੀਦਵਾਰ ਧੀਰਜ ਸੇਠ, ਸੈਕਟਰੀ ਅਹੁਦੇ ਦੇ ਉਮੀਦਵਾਰ ਅਮਿਤ ਕੁਕਰੇਜਾ, ਜੁਆਇੰਟ ਸੈਕਟਰੀ ਅਹੁਦੇ ਦੇ ਉਮੀਦਵਾਰ ਹਰਪ੍ਰੀਤ ਸਿੰਘ ਗੋਲਡੀ ਅਤੇ ਖ਼ਜ਼ਾਨਚੀ ਅਹੁਦੇ ਦੇ ਉਮੀਦਵਾਰ ਸੌਰਭ ਖੁੱਲਰ ਮੌਜੂਦ ਰਹੇ। ਅਚੀਵਰਜ਼ ਗਰੁੱਪ ਦੇ ਕਾਰਜਕਾਰਨੀ ਮੈਂਬਰ ਅਹੁਦੇ ਦੇ ਉਮੀਦਵਾਰਾਂ ਵਿਚ ਨਿਤਿਨ ਬਹਿਲ, ਮੋਹਿੰਦਰ ਸਿੰਘ, ਸ਼ਾਲਿਨੀ ਕਾਲੜਾ, ਰਾਜੀਵ ਬਾਂਸਲ, ਅਤੁਲ ਤਲਵਾੜ, ਵਿੰਨੀ ਧਵਨ, ਐੱਮ. ਬੀ. ਬਾਲੀ, ਜੁਬਿਨ ਸ਼ੰਗਾਰੀ ਅਤੇ ਰਿਸ਼ੂ ਝਾਂਜੀ ਵੀ ਮੀਟਿੰਗ ਵਿਚ ਸ਼ਾਮਲ ਹੋਏ।

ਮੀਟਿੰਗ ਵਿਚ ਕੈਸ਼ੀਅਰ ਨਿਸ਼ਾਂਤ ਚੋਪੜਾ ਨਾਲ ਗੁਰਪ੍ਰੀਤ ਸਿੰਘ ਢੀਂਗਰਾ, ਸ਼ਰਨਜੀਤ ਸਿੰਘ ਵਿਜ, ਬਿੱਟੂ ਢੀਂਗਰਾ, ਕਮਲਜੀਤ ਸਿੰਘ ਢੀਂਗਰਾ, ਰਜਤ, ਅਮਨਦੀਪ ਸਿੰਘ, ਮਨਜੀਤ ਸਿੰਘ, ਨਰੇਸ਼ ਅਰੋੜਾ, ਅਮਿਤ ਮਹਾਰਾਜ ਅਤੇ ਸ਼ਸ਼ੀ ਸਮੇਤ ਕਈ ਮੈਂਬਰ ਮੌਜੂਦ ਸਨ।

ਐਡਵੋਕੇਟ ਤਰਨਜੋਤ ਸਿਦਾਨਾ ਨੇ ਐਗਜ਼ੀਕਿਊਟਿਵ ਲਈ ਨਾਮਜ਼ਦਗੀ ਭਰੀ
ਐਡਵੋਕੇਟ ਤਰਨਜੋਤ ਸਿੰਘ ਸਿਦਾਨਾ ਨੇ ਅੱਜ ਪ੍ਰੋਗਰੈਸਿਵ ਗਰੁੱਪ ਵੱਲੋਂ ਐਗਜ਼ੀਕਿਊਟਿਵ ਮੈਂਬਰ ਅਹੁਦੇ ਲਈ ਨਾਮਜ਼ਦਗੀ ਭਰੀ। ਕਾਨੂੰਨੀ ਖੇਤਰ ਵਿਚ ਤਜਰਬਾ ਰੱਖਣ ਵਾਲੇ ਸਿਦਾਨਾ ਨੇ ਕਲੱਬ ਵਿਚ ਬਿਹਤਰ ਪ੍ਰਬੰਧਨ ਅਤੇ ਪਾਰਦਰਸ਼ੀ ਵਿਵਸਥਾ ਨੂੰ ਆਪਣੀ ਪਹਿਲ ਦੱਸਿਆ। ਉਨ੍ਹਾਂ ਕਿਹਾ ਕਿ ਕਲੱਬ ਨੂੰ ਹਰ ਉਮਰ ਦੇ ਮੈਂਬਰਾਂ ਦੀਆਂ ਲੋੜਾਂ ਅਨੁਸਾਰ ਹੋਰ ਬਿਹਤਰ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਦੇ ਵਿਜ਼ਨ ਵਿਚ ਸੀਨੀਅਰ ਨਾਗਰਿਕਾਂ ਲਈ ਬਿਹਤਰ ਸਹੂਲਤਾਂ ਅਤੇ ਆਰਾਮਦਾਇਕ ਮਾਹੌਲ ਸ਼ਾਮਲ ਹੈ। ਉਹ ਕਲੱਬ ਦੇ ਖਾਣ-ਪੀਣ ਦੀ ਗੁਣਵੱਤਾ, ਸਫ਼ਾਈ ਅਤੇ ਕੈਟਰਿੰਗ ਵਿਵਸਥਾ ਵਿਚ ਸੁਧਾਰ ’ਤੇ ਵੀ ਜ਼ੋਰ ਦੇਣਗੇ।
ਨੌਜਵਾਨਾਂ ਨੂੰ ਕਲੱਬ ਨਾਲ ਜੋੜਨ ਲਈ ਖੇਡਾਂ, ਫ਼ਿਟਨੈੱਸ ਅਤੇ ਸਮਾਜਿਕ ਸਰਗਰਮੀਆਂ ਨੂੰ ਉਤਸ਼ਾਹ ਦੇਣ ਅਤੇ ਕਲੱਬ ਦੇ ਕੰਮਕਾਜ ਤੇ ਵਿੱਤੀ ਮਾਮਲਿਆਂ ਵਿਚ ਪੂਰੀ ਪਾਰਦਰਸ਼ਿਤਾ ਲਿਆਉਣ ਦਾ ਵਾਅਦਾ ਕੀਤਾ ਗਿਆ। ਸਿਦਾਨਾ ਨੇ ਕਿਹਾ ਕਿ ਮੈਂਬਰਾਂ ਦੀ ਰਾਏ ਅਤੇ ਸੁਝਾਵਾਂ ਨੂੰ ਕਲੱਬ ਦੇ ਫ਼ੈਸਲਿਆਂ ਵਿਚ ਯੋਗ ਮਹੱਤਵ ਮਿਲਣਾ ਚਾਹੀਦਾ ਹੈ।

ਇਹ ਵੀ ਪੜ੍ਹੋ: 'ਪੰਜਾਬ ਬੰਦ' ਦਾ ਦੋਆਬੇ 'ਚ ਅਸਰ! ਬੱਸਾਂ ਬੰਦ, ਸੜਕਾਂ 'ਤੇ ਪਸਰਿਆ ਸੰਨਾਟਾ, ਤਸਵੀਰਾਂ 'ਚ ਵੇਖੋ ਤਾਜ਼ਾ ਹਾਲਾਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

  • gymkhana club jalandhar
  • elections
  • Big upheaval
  • ਜਿਮਖਾਨਾ ਕਲੱਬ ਚੋਣਾਂ
  • ਵੱਡਾ ਉਲਟਫ਼ੇਰ

ਕਪੂਰਥਲਾ 'ਚ ਪੁਲਸ ਟੀਮ 'ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼! ਨਾਕਾਬੰਦੀ ਤੋੜ ਕੇ ਫਰਾਰ ਹੋਏ 4 ਨੌਜਵਾਨ

NEXT STORY

Stories You May Like

  • suspense still lingers over the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਾਰੀਖ਼ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ ਨੂੰ ਹੋ ਸਕਦੀ ਹੈ ਵੋਟਿੰਗ
  • jalandhar gymkhana club elections likely to be postponed till september
    ਜਲੰਧਰ ਜਿਮਖਾਨਾ ਕਲੱਬ ਦੀਆਂ ਚੋਣਾਂ ਸਤੰਬਰ ਤੱਕ ਟਲਣ ਦੇ ਆਸਾਰ, ਅਜੇ ਤੱਕ ਜਾਰੀ ਨਹੀਂ ਹੋਇਆ ਇਲੈਕਸ਼ਨ ਸ਼ਡਿਊਲ
  • gymkhana club elections
    ਜਿਮਖਾਨਾ ਕਲੱਬ ਚੋਣਾਂ: 4683 ਮੈਂਬਰਾਂ ਦੀ ਵੋਟਰ ਲਿਸਟ ਜਾਰੀ, 2,000 ਤੋਂ ਵੱਧ ਮੈਂਬਰਾਂ ਸਿਰ ਬਕਾਏ ਦੀ ‘ਤਲਵਾਰ’
  • suspense still persists regarding the date of gymkhana club elections
    ਜਿਮਖਾਨਾ ਕਲੱਬ ਚੋਣਾਂ ਦੀ ਤਰੀਕ ਨੂੰ ਲੈ ਕੇ ਅਜੇ ਵੀ ਸਸਪੈਂਸ ਬਰਕਰਾਰ, 30 ਅਗਸਤ ਨੂੰ ਹੋ ਸਕਦੀ ਹੈ ਵੋਟਿੰਗ
  • 3 children  married couple cm vijay
    ਹੁਣ 2 ਨਹੀਂ, 3  ਬੱਚੇ! ਜ਼ਿਆਦਾ ਬੱਚਿਆਂ ਦੇ ਜਨਮ ਨੂੰ ਲੈ ਕੇ ਵੱਡਾ ਐਲਾਨ ਕਰਨ ਦੀ ਤਿਆਰੀ 'ਚ ਵਿਜੇ ਸਰਕਾਰ
  • we will make every possible effort solve the problems
    ਖੱਤਰੀ ਅਰੋੜਾ ਭਾਈਚਾਰੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਰ ਸੰਭਵ ਯਤਨ ਕਰਾਂਗੇ : ਵਰਿੰਦਰ ਸਹਿਦੇਵ
  • waris punjab de announces first candidate
    2027 ਦੀਆਂ ਵਿਧਾਨ ਸਭਾ ਚੋਣਾਂ ਲਈ ‘ਵਾਰਿਸ ਪੰਜਾਬ ਦੇ’ ਵੱਲੋਂ ਪਹਿਲੇ ਉਮੀਦਵਾਰ ਦਾ ਐਲਾਨ
  • cm vijay demarcation issue mps meeting
    CM ਵਿਜੇ ਨੇ ਹੱਦਬੰਦੀ ਦੇ ਮੁੱਦੇ 'ਤੇ ਸੰਸਦ ਮੈਂਬਰਾਂ ਦੀ ਬੁਲਾਈ ਮੀਟਿੰਗ, ਵਿਰੋਧੀ ਪਾਰਟੀਆਂ ਨੇ ਕੀਤਾ ਬਾਈਕਾਟ
  • major accident with a family 3 people died
    ਨਕੋਦਰ ਤੋਂ ਮੱਥਾ ਟੇਕ ਕੇ ਪਰਤ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ! 3 ਜੀਆਂ ਦੀ...
  • gymkhana club jalandhar elections
    ਜਿਮਖਾਨਾ ਕਲੱਬ ਚੋਣਾਂ ’ਚ ਵੱਡਾ ਉਲਟਫ਼ੇਰ, ਪ੍ਰੋ. ਝਾਂਜੀ ਦੀ ਥਾਂ ਹੁਣ ਵਿਜੇ...
  • punjab weather imd alert heavy rain
    ਪੰਜਾਬ 'ਚ 3 ਦਿਨ ਪਵੇਗਾ ਮੀਂਹ! 25 ਅਗਸਤ ਤੱਕ ਮੌਸਮ ਦੀ ਤਾਜ਼ਾ ਅਪਡੇਟ ਜਾਰੀ,...
  • protester slaps car driver during jalandhar bandh
    ਜਲੰਧਰ 'ਚ ਬੰਦ ਦੌਰਾਨ ਪ੍ਰਦਰਸ਼ਨਕਾਰੀ ਨੇ ਕਾਰ ਸਵਾਰ ਨੂੰ ਮਾਰਿਆ ਥੱਪੜ, ਭਖਿਆ...
  • hindu sikh community in america
    ਚਿੰਤਾਜਨਕ ਖ਼ਬਰ : ਅਮਰੀਕਾ 'ਚ ਹਿੰਦੂ-ਸਿੱਖ ਭਾਈਚਾਰੇ ਵਿਰੁੱਧ ਵਧੇ ਨਫਰਤੀ ਅਪਰਾਧ
  • send parcels through railways from home rail parcel app launched
    ਪੰਜਾਬ ਵਾਸੀਆਂ ਲਈ Good News! ਹੁਣ ਘਰ ਬੈਠੇ ਰੇਲਵੇ ਜ਼ਰੀਏ ਭੇਜ ਸਕੋਗੇ ਪਾਰਸਲ,...
  • lohian patwari accused of taking bribe of rs 2 50 lakh
    ਲੋਹੀਆਂ ਦੇ ਪਟਵਾਰੀ 'ਤੇ 2.50 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼
  • punjab weather  know the big forecast for august 22  23 and 24
    ਪੰਜਾਬ Weather: ਜਾਣੋ 22, 23 ਤੇ 24 ਅਗਸਤ ਤੱਕ ਦੀ ਵੱਡੀ ਭਵਿੱਖਬਾਣੀ
Trending
Ek Nazar
yogi adityanath  india  japan  students  selfie

CM ਯੋਗੀ ਨਾਲ ਸੈਲਫੀ ਲਈ ਕ੍ਰੇਜ਼ੀ ਹੋਏ ਜਾਪਾਨੀ ਵਿਦਿਆਰਥੀ, ਰਿਹਾਇਸ਼ 'ਤੇ ਪਹੁੰਚ...

iran us conflict

ਈਰਾਨ ਨੇ ਅਮਰੀਕਾ ਦੀਆਂ ਧਮਕੀਆਂ ਨੂੰ ਕਰ'ਤਾ ਖਾਰਿਜ

army chief asim munir statement

ਬਲੋਚਿਸਤਾਨ 'ਚ ਸਰਗਰਮ ਅੱਤਵਾਦੀਆਂ ਨੂੰ ਮਿਲ ਰਹੀ ਵਿਦੇਸ਼ੀ ਸਹਾਇਤਾ: ਪਾਕਿਸਤਾਨੀ...

typhoon in china

ਚੀਨ 'ਚ ਤੂਫਾਨ 'ਮੇਸਾਕ' ਨੇ ਮਚਾਈ ਤਬਾਹੀ, ਮ੍ਰਿਤਕਾਂ ਦੀ ਗਿਣਤੀ 150 ਤੋਂ ਪਾਰ

veteran playback singer leaves the world

ਮਿਊਜ਼ਿਕ ਇੰਡਸਟਰੀ 'ਚ ਪਸਰਿਆ ਮਾਤਮ ; ਦਿੱਗਜ ਪਲੇਬੈਕ ਗਾਇਕ ਨੇ ਛੱਡੀ ਦੁਨੀਆ

actor arjun bijlani s car met with an accident

ਅਦਾਕਾਰ ਅਰਜੁਨ ਬਿਜਲਾਨੀ ਦੀ ਕਾਰ ਦਾ ਹੋਇਆ ਐਕਸੀਡੈਂਟ

big news from dhaka

ਢਾਕਾ ਨੇੜੇ ਅੱਤਵਾਦੀਆਂ ਦੇ ਮੁੜ ਸਰਗਰਮ ਹੋਣ ਦਾ ਖ਼ਦਸ਼ਾ; ਭਾਰੀ ਮਾਤਰਾ 'ਚ...

donald trump statement

ਮੁਸਲਮਾਨਾਂ ਨੂੰ ਲੈ ਕੇ ਟਰੰਪ ਨੇ ਦੇ'ਤਾ ਵੱਡਾ ਬਿਆਨ

veteran actress  s sudden health deterioration

400 ਤੋਂ ਵੱਧ ਫਿਲਮਾਂ ਕਰ ਚੁੱਕੀ ਦਿੱਗਜ ਅਦਾਕਾਰਾ ਦੀ ਅਚਾਨਕ ਵਿਗੜੀ ਸਿਹਤ, ICU...

controversial statement of famous bollywood actress

ਮਸ਼ਹੂਰ ਬਾਲੀਵੁੱਡ ਅਦਾਕਾਰਾ ਦਾ ਵਿਵਾਦਤ ਬਿਆਨ, ਕਿਹਾ- ਯੂਰਪੀਅਨ ਮਰਦ, ਭਾਰਤੀ ਮਰਦਾਂ...

this bollywood superstar was devastated by his son s illness

ਪਿੱਜ਼ਾ ਖਾਂਦੇ-ਖਾਂਦੇ ਆ ਗਿਆ ਖ਼ੂਨ ! 3 ਸਾਲਾ ਪੁੱਤ ਦੀ ਇਸ ਬੀਮਾਰੀ ਨਾਲ ਟੁੱਟ ਗਿਆ...

famous actress   ex husband dies  mystery revealed after many months

ਮਸ਼ਹੂਰ ਅਦਾਕਾਰਾ ਦੇ Ex-Husband ਦੀ ਹੋਈ ਮੌਤ ! ਕਈ ਮਹੀਨਿਆਂ ਬਾਅਦ ਖੁੱਲ੍ਹਿਆ ਭੇਤ

sunita ahuja withdraws divorce case govinda s manager confirms

ਟੁੱਟਣ ਤੋਂ ਬਚ ਗਿਆ 40 ਸਾਲ ਪੁਰਾਣਾ ਰਿਸ਼ਤਾ, ਸੁਨੀਤਾ ਆਹੂਜਾ ਨੇ ਤਲਾਕ ਦੀ ਅਰਜ਼ੀ...

this actress once wanted to have 11 children

ਕਦੇ 11 ਬੱਚੇ ਪੈਦਾ ਕਰਨਾ ਚਾਹੁੰਦੀ ਸੀ ਇਹ ਅਦਾਕਾਰਾ, ਪਰ ਹੁਣ ਨਹੀਂ ਬਣਨਾ ਚਾਹੁੰਦੀ...

car  well  family  death  police

ਖੂਹ 'ਚ ਜਾ ਡਿੱਗੀ ਕਾਰ ! ਇਕੋ ਪਰਿਵਾਰ ਦੇ 4 ਜੀਆਂ ਦੀ ਹੋਈ ਦਰਦਨਾਕ ਮੌਤ

kangana ranaut hits back at baba ramdev

"ਮੇਰੀ ਜਵਾਨੀ ਬਾਰੇ ਦਿਨੇ ਸੁਪਨੇ ਨਾ ਦੇਖੋ...": ਕੰਗਨਾ ਰਣੌਤ ਨੇ ਬਾਬਾ ਰਾਮਦੇਵ...

indian origin people arrested in us

ਅਮਰੀਕਾ 'ਚ ਇਮੀਗ੍ਰੇਸ਼ਨ ਮਾਮਲਿਆਂ ’ਚ ਭਾਰਤੀ ਮੂਲ ਦੇ 2 ਲੋਕ ਗ੍ਰਿਫ਼ਤਾਰ

raid on government officials

ਰਾਸ਼ਟਰਪਤੀ ਦੇ ਅਧਿਕਾਰੀਆਂ ਦੇ ਘਰ 'ਤੇ ਪੈ ਗਈ Raid ! ਯੂਕਰੇਨ 'ਚ ਭ੍ਰਿਸ਼ਟਾਚਾਰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੋਆਬਾ ਦੀਆਂ ਖਬਰਾਂ
    • dasuya city completely shut down during punjab bandh
      ਪੰਜਾਬ ਬੰਦ ਦੌਰਾਨ ਦਸੂਹਾ ਸ਼ਹਿਰ ਮੁਕੰਮਲ ਬੰਦ, ਬੱਸਾਂ ਬੰਦ, ਆਵਾਜਾਈ ਠੱਪ ਤੇ ਜਨ...
    • send parcels through railways from home rail parcel app launched
      ਪੰਜਾਬ ਵਾਸੀਆਂ ਲਈ Good News! ਹੁਣ ਘਰ ਬੈਠੇ ਰੇਲਵੇ ਜ਼ਰੀਏ ਭੇਜ ਸਕੋਗੇ ਪਾਰਸਲ,...
    • lohian patwari accused of taking bribe of rs 2 50 lakh
      ਲੋਹੀਆਂ ਦੇ ਪਟਵਾਰੀ 'ਤੇ 2.50 ਲੱਖ ਰੁਪਏ ਰਿਸ਼ਵਤ ਲੈਣ ਦਾ ਦੋਸ਼
    • punjab weather  know the big forecast for august 22  23 and 24
      ਪੰਜਾਬ Weather: ਜਾਣੋ 22, 23 ਤੇ 24 ਅਗਸਤ ਤੱਕ ਦੀ ਵੱਡੀ ਭਵਿੱਖਬਾਣੀ
    • horrific accident on jalandhar jammu national highway husband and wife die
      ਜਲੰਧਰ-ਜੰਮੂ ਨੈਸ਼ਨਲ ਹਾਈਵੇਅ 'ਤੇ ਭਿਆਨਕ ਹਾਦਸਾ, ਪਤੀ-ਪਤਨੀ ਦੀ ਇਕੱਠਿਆਂ ਨਿਕਲੀ ਜਾਨ
    • punjab bandh response in bhogpur  markets remain closed
      ਭੋਗਪੁਰ 'ਚ ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ, ਬਾਜ਼ਾਰ ਰਹੇ ਬੰਦ
    • groom stuck in traffic jam during punjab bandh in tanda
      ਪੰਜਾਬ ਬੰਦ ਦੌਰਾਨ ਜਾਮ 'ਚ ਫਸਿਆ ਲਾੜਾ, ਟਾਂਡਾ ਵਿਖੇ ਹਾਈਵੇਅ 'ਤੇ ਰੁਕੀਆਂ ਬਰਾਤ...
    • person arrested with liquor bottles
      ਸ਼ਰਾਬ ਦੀਆਂ ਬੋਤਲਾਂ ਸਣੇ 1 ਵਿਅਕਤੀ ਗ੍ਰਿਫ਼ਤਾਰ
    • punjab bandh has an impact on doaba buses closed jalandhar bus stand
      'ਪੰਜਾਬ ਬੰਦ' ਦਾ ਦੋਆਬੇ 'ਚ ਅਸਰ! ਬੱਸਾਂ ਬੰਦ, ਸੜਕਾਂ 'ਤੇ ਪਸਰਿਆ ਸੰਨਾਟਾ,...
    • tanda  punjab band traffic jam on the national highway
      'ਪੰਜਾਬ ਬੰਦ' ਦੌਰਾਨ ਟਾਂਡਾ ਮੁਕੰਮਲ ਤੌਰ 'ਤੇ ਕਹਿ ਰਿਹਾ ਬੰਦ, ਨੈਸ਼ਨਲ ਹਾਈਵੇਅ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +