ਜਲੰਧਰ (ਚੋਪੜਾ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਕਬੀਰ ਪੰਥੀਆਂ ਦੇ ਮੰਗ-ਪੱਤਰ ਨੂੰ ਮੁੱਖ ਰੱਖ ਕੇ ਸਤਿਗੁਰੂ ਕਬੀਰ ਮਹਾਰਾਜ ਦੀ ਸਰਕਾਰੀ ਛੁੱਟੀ ਨੂੰ ਬਹਾਲ ਕਰਵਾਵਾਂਗਾ। ਇਹ ਸ਼ਬਦ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਮਹੰਤ ਰਾਜੇਸ਼ ਭਗਤ, ਕਬੀਰ ਚੌਰਾ ਮੱਠ ਕਾਂਸ਼ੀ ਦੀ ਅਗਵਾਈ 'ਚ ਇਕ ਵਫਦ ਨਾਲ ਮੁਲਾਕਾਤ ਦੌਰਾਨ ਕਹੇ। ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਕਾਂਗਰਸ ਇਕ ਸੈਕੂਲਰ ਪਾਰਟੀ ਹੈ ਜੋ ਸਾਰੇ ਧਰਮਾਂ ਅਤੇ ਉਨ੍ਹਾਂ ਦੇ ਸੇਵਕਾਂ ਦਾ ਆਦਰ ਸਤਿਕਾਰ ਕਰਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜਯੰਤੀ ਦੀ ਛੁੱਟੀ ਨੂੰ ਰੱਦ ਕਰਨ ਨਾਲ ਜੇਕਰ ਕਰੀਬ ਪੰਥੀਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁਚੀ ਹੈ ਤਾਂ ਇਸ ਵਿਚ ਸੁਧਾਰ ਕੀਤਾ ਜਾਵੇਗਾ। ਸੰਸਦ ਮੈਂਬਰ ਚੌਧਰੀ ਨੇ ਕਿਹਾ ਕਿ ਉਹ 18 ਜਨਵਰੀ ਨੂੰ ਚੰਡੀਗੜ੍ਹ 'ਚ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਇਹ ਗੱਲ ਰੱਖਣਗੇ ਅਤੇ 28 ਜੂਨ ਨੂੰ ਕਬੀਰ ਜਯੰਤੀ ਦੀ ਛੁੱਟੀ ਦਾ ਐਲਾਨ ਕਰਵਾਉਣਗੇ। ਮਹੰਤ ਰਾਜੇਸ਼ ਭਗਤ ਨੇ ਸਮੁੱਚੇ ਕਬੀਰ ਸਮਾਜ ਨੂੰ ਅਪੀਲ ਕੀਤੀ ਕਿ ਉਹ ਸਤਿਗੁਰੂ ਕਬੀਰ ਦੇ ਦਰਸਾਏ ਸ਼ਾਂਤੀ ਦੇ ਰਸਤੇ ਨੂੰ ਅਪਣਾਉਂਦੇ ਹੋਏ ਆਪਣੇ ਸੰਘਰਸ਼ ਨੂੰ ਜਾਰੀ ਰੱਖੇ।
ਇਸ ਮੌਕੇ ਸਤਿਗੁਰੂ ਕਬੀਰ ਮੁੱਖ ਮੰਦਰ ਦੇ ਚੇਅਰਮੈਨ ਸਤੀਸ਼ ਬਿੱਲਾ, ਪ੍ਰਧਾਨ ਰਾਕੇਸ਼ ਕੁਮਾਰ ਨੇ ਕਿਹਾ ਕਿ ਜਦੋਂ ਤੱਕ ਛੁੱਟੀ ਦਾ ਐਲਾਨ ਨਹੀਂ ਹੁੰਦਾ ਉਦੋਂ ਤੱਕ ਕਬੀਰ ਪੰਥੀ ਸ਼ਾਂਤ ਨਹੀਂ ਬੈਠਣਗੇ। ਮਹੰਤ ਕਬੀਰ ਪੰਥ ਜਗਦੀਸ਼ ਨੇ ਕਿਹਾ ਕਿ ਕਬੀਰ ਸੇਵਕਾਂ ਦੀ ਮੰਗ ਨੂੰ ਪੂਰਾ ਕਰਨ ਵਿਚ ਪੰਜਾਬ ਸਰਕਾਰ ਨੂੰ ਇੰਨਾ ਸਮਾਂ ਨਹੀਂ ਲਾਉਣਾ ਚਾਹੀਦਾ। ਇਸ ਮੌਕੇ ਕੌਂਸਲਰ ਬਚਨ ਲਾਲ, ਕੌਂਸਲਰ ਤਰਸੇਮ ਸਿੰਘ ਲਖੋਤਰਾ, ਕੌਂਸਲਰ ਵਿਰੇਸ਼ ਮਿੰਟੂ, ਕੌਂਸਲਰ ਸੁੱਚਾ ਸਿੰਘ, ਯੋਗੇਸ਼ ਮਲਹੋਤਰਾ, ਓਮ ਭਗਤ, ਲੱਕੀ ਭਗਤ, ਅਸ਼ਵਨੀ ਭਗਤ, ਤਜਿੰਦਰ ਕੈਲੇ, ਰਾਮ ਲਾਲ, ਮਨੋਹਰ ਲਾਲ, ਵਿਜੇ ਇੰਦਰ, ਪ੍ਰਤਾਪ ਭਗਤ, ਸੋਮਨਾਥ, ਸੋਨੂ ਭਗਤ ਤੇ ਹੋਰ ਵੀ ਮੌਜੂਦ ਸਨ।
ਸ਼ਰਾਬ ਦੀ 1 ਪੇਟੀ ਬਰਾਮਦ ਹੋਵੇ ਜਾਂ 10, ਜੁਰਮਾਨਾ 1 ਲੱਖ ਰੁਪਏ ਦੇਣਾ ਹੀ ਪਵੇਗਾ
NEXT STORY