Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, OCT 13, 2026

    11:42:26 AM

  • manpreet badal met pm modi with his daughter s wedding invitation

    ਪੰਜਾਬ ਦੀ ਸਿਆਸਤ 'ਚ ਨਵੀਂ ਹਲਚਲ! PM ਮੋਦੀ ਨੂੰ...

  • parvinder jhota  mansa  medical store

    Big Breaking : ਪਰਵਿੰਦਰ ਝੋਟੇ ਦਾ ਗੋਲ਼ੀਆਂ ਮਾਰ...

  • gold silver prices increased  price of 10 grams of gold

    Gold-Silver ਦੀਆਂ ਕੀਮਤਾਂ 'ਚ ਵਾਧਾ, ਜਾਣੋ ਕਿੰਨੀ...

  • license driving test applicant

    ਪੰਜਾਬ : ਨਵਾਂ ਲਾਇਸੈਂਸ ਬਨਵਾਉਣ ਵਾਲਿਆਂ ਲਈ ਨਵੀਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • ਵਿਸਾਖੀ ਮੌਕੇ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ MP ਸਤਨਾਮ ਸਿੰਘ ਸੰਧੂ

PUNJAB News Punjabi(ਪੰਜਾਬ)

ਵਿਸਾਖੀ ਮੌਕੇ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਏ MP ਸਤਨਾਮ ਸਿੰਘ ਸੰਧੂ

  • Edited By Rakesh,
  • Updated: 14 Apr, 2026 07:47 PM
Punjab
mp satnam singh sandhu
  • Share
    • Facebook
    • Tumblr
    • Linkedin
    • Twitter
  • Comment

ਤਲਵੰਡੀ ਸਾਬੋ- ਵਿਸਾਖੀ ਦੇ ਪਵਿੱਤਰ ਤੇ ਪਾਵਨ ਦਿਹਾੜੇ ’ਤੇ ਮਾਲਵੇ ਦੀ ਪਾਵਨ ਧਰਤੀ ਤੇ ਇਤਿਹਾਸਕ ਅਸਥਾਨ ’ਗੁਰੂ ਕੀ ਕਾਸ਼ੀ’ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ ਵਿਖੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨਤਮਸਤਕ ਹੋਏ। ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਜਿਥੇ ਸ੍ਰੀ ਅਕਾਲ ਪੁਰਖ ਅੱਗੇ ’ਸਰਬੱਤ ਦੇ ਭਲੇ’ ਦੀ ਅਰਦਾਸ ਕੀਤੀ। ਉਥੇ ਹੀ ਉਨ੍ਹਾਂ ਨੇ ਇਹ ਵੀ ਅਰਦਾਸ ਕੀਤੀ ਕਿ ਦੇਸ਼ ਵਿਚ ਆਪਸੀ ਸਾਂਝ, ਫ਼ਿਰਕੂ ਸਦਭਾਵਨਾ ਅਤੇ ਭਾਈਚਾਰਕ ਏਕਤਾ ਬਣੀ ਰਹੇ ਅਤੇ ਦੇਸ਼ ਲਗਾਤਾਰ ਹਰ ਖੇਤਰ ਵਿਚ ਨਵੀਂਆਂ ਬੁਲੰਦੀਆਂ ਪ੍ਰਾਪਤ ਕਰਦਾ ਰਹੇ। 

ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂਆਂ ਸਮੇਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਚਰਨਜੀਤ ਸਿੰਘ ਕਾਲੇਵਾਲ, ਸੀਨੀਅਰ ਵਕੀਲ ਐੱਚਐੱਸ ਫੂਲਕਾ, ਐੱਮਪੀ ਸਤਨਾਮ ਸਿੰਘ ਸੰਧੂ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ, ਵਿਕਰਮਜੀਤ ਸਿੰਘ ਚੀਮਾ, ਕੰਵਰਵੀਰ ਸਿੰਘ ਟੋਹੜਾ, ਦਿਆਲ ਸਿੰਘ ਸੋਢੀ, ਪਰਮਪਾਲ ਕੌਰ ਮਲੂਕਾ, ਗੁਰਪ੍ਰੀਤ ਸਿੰਘ ਮਲੂਕਾ, ਸਰੂਪ ਸਿੰਗਲਾ, ਜਗਦੀਪ ਸਿੰਘ ਨਕਈ, ਜਗਦੀਪ ਸਿੰਘ ਬਰਾੜ ਨਾਲ ਹੋਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ।  

ਦੱਸਣਾ ਬਣਦਾ ਹੈ ਕਿ 1699 ਵਿੱਚ ਵਿਸਾਖੀ ਦੇ ਦਿਹਾੜੇ ’ਤੇ ਦਸਮ ਪਾਤਸ਼ਾਹ ਅਤੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਿਸ ਦੀ ਯਾਦ ਵਿਚ ਸਿੱਖ ਸੰਗਤ ਵੱਲੋਂ ਗੁਰੂ ਕੀ ਕਾਸ਼ੀ ਗੁਰਦੁਆਰਾ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ, ਬਠਿੰਡਾ ਦੀ ਪਵਿੱਤਰ ਤੇ ਮੁਕੱਦਸ ਧਰਤੀ ’ਤੇ ਵਿਸਾਖੀ ਦਾ ਦਿਹਾੜਾ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ।

PunjabKesari

ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਵਿਸਾਖੀ ਦੇ ਪਵਿੱਤਰ ਦਿਹਾੜੇ ’ਤੇ ਦੂਰ ਦੁਰਾਡੇ ਤੋਂ ਪੁੱਜੀ ਸੰਗਤ ਲਈ ਵਿਸ਼ੇਸ਼ ਲੰਗਰ ਵੀ ਲਗਾਇਆ ਗਿਆ।  ਇਸ ਸੇਵਾ ਰਾਹੀਂ ਉਨ੍ਹਾਂ ਨੇ ’ਨਾਮ ਜਪੋ, ਕਿਰਤ ਕਰੋ, ਵੰਡ ਛਕੋ’ ਦੇ ਪਵਿੱਤਰ ਸੰਦੇਸ਼ ਦਾ ਪ੍ਰਸਾਰ ਕੀਤਾ, ਜੋ ਕਿ ਸਿੱਖ ਧਰਮ ਦੇ ਉਹ ਤਿੰਨ ਬੁਨਿਆਦੀ ਥੰਮ੍ਹ ਹਨ, ਜੋ ਅਧਿਆਤਮਕ ਬੰਦਗੀ, ਇਮਾਨਦਾਰੀ, ਮਿਹਨਤ ਅਤੇ ਮਨੁੱਖਤਾ ਨਾਲ ਸਾਂਝੀਵਾਲਤਾ ਦੇ ਸਿਧਾਂਤਾਂ ’ਤੇ ਆਧਾਰਤ ਇੱਕ ਸੰਤੁਲਿਤ ਜੀਵਨ ਜਿਊਣ ਦੀ ਪ੍ਰੇਰਨਾ ਦਿੰਦੇ ਹਨ।

ਇਸ ਮੌਕੇ ਐੱਮਪੀ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਖਾਲਸਾ ਸਾਜਨਾ ਦਿਵਸ ਦੇ ਇਤਿਹਾਸਕ ਦਿਹਾੜੇ ’ਤੇ ਮਾਲਵੇ ਦੀ  ਪਵਿੱਤਰ ਤੇ ਪਾਵਨ ਧਰਤੀ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋਣਾ ਸਾਡੇ ਲਈ ਸਿਰਫ ਇੱਕ ਧਾਰਮਿਕ ਅਕੀਦਤ ਹੀ ਨਹੀਂ, ਬਲਕਿ ਰੂਹਾਨੀ ਸ਼ਕਤੀ ਅਤੇ ਸਿਧਾਂਤਕ ਦ੍ਰਿੜਤਾ ਦੇ ਸਰੋਤ ਨਾਲ ਜੁੜਨ ਦਾ ਸੁਭਾਗਾ ਅਵਸਰ ਪ੍ਰਾਪਤ ਹੋਇਆ ਹੈ। ਇਹ ਉਹ ਅਸਥਾਨ ਹੈ ਜਿੱਥੇ ਦਸ਼ਮੇਸ਼ ਪਿਤਾ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਿਖੜੇ ਸਮਿਆਂ ਅਤੇ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਆਪਣਾ ’ਕਮਰਕੱਸਾ’ ਖੋਲ੍ਹਿਆ ਸੀ, ਜੋ ਸਾਨੂੰ ਸਿਖਾਉਂਦਾ ਹੈ ਕਿ ਜੰਗਾਂ ਸਿਰਫ ਮੈਦਾਨਾਂ ਵਿੱਚ ਹੀ ਨਹੀਂ, ਬਲਕਿ ਸਬਰ ਅਤੇ ਸਿਦਕ ਨਾਲ ਵੀ ਜਿੱਤੀਆਂ ਜਾਂਦੀਆਂ ਹਨ। ’ਗੁਰੂ ਕੀ ਕਾਂਸ਼ੀ’ ਦੇ ਨਾਮ ਨਾਲ ਜਾਣੀ ਜਾਂਦੀ ਇਹ ਧਰਤੀ ਗਵਾਹ ਹੈ ਕਿ ਖਾਲਸਾ ਸ਼ਸਤਰ ਅਤੇ ਸ਼ਾਸਤਰ ਦਾ ਇੱਕ ਅਦੁੱਤੀ ਸੰਗਮ ਹੈ। ਇੱਥੇ ਖੜ੍ਹ ਕੇ ਮੈਂ ਮਹਿਸੂਸ ਕਰਦਾ ਹਾਂ ਕਿ ਪੰਜਾਬ ਦੀ ਸੇਵਾ ਲਈ ਸਾਡਾ ਇਰਾਦਾ ਵੀ ਅਡੋਲ ਅਤੇ ਚਟਾਨ ਵਰਗਾ ਮਜ਼ਬੂਤ ਹੋਣਾ ਚਾਹੀਦਾ ਹੈ।

ਐੱਮਪੀ ਸੰਧੂ ਨੇ ਕਿਹਾ ਕਿ ਅੱਜ ਇਸ ਪਵਿੱਤਰ ਅਸਥਾਨ ’ਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਸੀਸ ਨਿਵਾਉਂਦੇ ਹੋਏ ਅਸੀਂ ਭਾਰਤੀ ਜਨਤਾ ਪਾਰਟੀ ਪਰਿਵਾਰ ਦੇ ਮੈਂਬਰਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕਰਦਿਆਂ ਦਸ਼ਮੇਸ਼ ਪਿਤਾ ਦਾ ਸ਼ੁਕਰਾਨਾ ਕੀਤਾ। ਗੁਰੂ ਮਹਾਰਾਜ ਸਾਹਮਣੇ ਜੋਦੜੀ ਕੀਤੀ ਕਿ ਸਾਡਾ ਪੰਜਾਬ ਹਮੇਸ਼ਾ ਖ਼ੁਸ਼ਹਾਲ ਤੇ ਚੜ੍ਹਦੀ ਕਲਾ ਵਿੱਚ ਰਹੇ। ਖਾਲਸੇ ਦੀ ਸਿਰਜਣਾ ਨੇ ਸਾਨੂੰ ਜਾਤ-ਪਾਤ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਮਨੁੱਖਤਾ ਦੀ ਸੇਵਾ ਕਰਨ ਦਾ ਜੋ ਮਾਰਗ ਵਿਖਾਇਆ ਹੈ, ਉਹ ਅੱਜ ਵੀ ਸਾਡੇ ਲਈ ਚਾਨਣ-ਮੁਨਾਰਾ ਹੈ। ਸਾਡਾ ਅਹਿਦ ਹੈ ਕਿ  ਪੰਜਾਬ ਦੀ ਏਕਤਾ ਅਤੇ ਹਰ ਵਰਗ ਦੀ ਤਰੱਕੀ ਲਈ ਨਿਰੰਤਰ ਯਤਨਸ਼ੀਲ ਰਹਾਂਗੇ। ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਸੱਚੇ ਮਾਰਗ ’ਤੇ ਚੱਲਣ ਅਤੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਮਿਲ ਕੇ ਕੰਮ ਕਰਨ ਦਾ ਬਲ ਬਖਸ਼ਣ। ਸਮੂਹ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਕੋਟਿ-ਕੋਟਿ ਵਧਾਈਆਂ।    

ਇਸ ਮੌਕੇ ਸੀਨੀਅਰ ਵਕੀਲ ਤੇ ਭਾਜਪਾ ਆਗੂ ਐੱਚਐੱਸ ਫੂਲਕਾ ਨੇ ਵਿਸਾਖੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਜਦੋਂ ਸਾਡੇ ਦੇਸ਼ ’ਤੇ ਪੱਛਮ ਤੋਂ ਹਮਲਾਮਰ ਆਉਂਦੇ ਸਨ ਤਾਂ ਉਹ ਸਾਡੇ ਦੇਸ਼ ਵਿਚ ਲੁੱਟ ਖਸੁੱਟ ਕਰ ਕੇ ਚੱਲੇ ਜਾਂਦੇ ਸਨ, ਜਿਨ੍ਹਾਂ ਨਾਲ ਟਾਕਰਾ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਨੇ 1699 ਈਸਵੀ ਵਿਚ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਜਿਸ ਨੇ ਨਾ ਉਨ੍ਹਾਂ ਹਮਲਾਵਰਾਂ ਨੂੰ ਰੋਕਿਆ, ਬਲਕਿ ਸਾਡੇ ਦੇਸ਼ ਨੂੰ ਬਚਾਉਣ ਦੇ ਨਾਲ ਅਫ਼ਗਾਨਿਸਤਾਨ ਤੱਕ ਆਪਣਾ ਰਾਜ ਫੈਲਾਇਆ। ਇਹ ਸਭ ਗੁਰੂ ਸਾਹਿਬ ਨੇ ਸਿੱਖ ਕੌਮ ਤੇ ਦੇਸ਼ ’ਤੇ ਬਹੁਤ ਵੱਡੀ ਮਿਹਰ ਕੀਤੀ ਹੈ।ਮੇਰੇ ਵਾਸਤੇ ’ਗੁਰੂ ਕੀ ਕਾਸ਼ੀ’ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਦਾ ਇਤਿਹਾਸਕ ਤੇ ਪਵਿੱਤਰ ਅਸਥਾਨ ਖਾਸ ਅਹਿਮੀਅਤ ਰੱਖਦਾ ਹੈ।ਮੇਰੀ ਗੁਰੂ ਮਹਾਰਾਜ ਅੱਗੇ ਇਹੋ ਅਰਦਾਸ ਹੈ ਕਿ ਜਿਵੇਂ ਤੁਸੀਂ ਪਹਿਲਾਂ ਖਾਲਸਾ ਪੰਥ ਤੇ ਪੰਜਾਬ ’ਤੇ ਮਿਹਰ ਕੀਤੀ ਹੈ। ਇਸੇ ਤਰ੍ਹਾਂ ਆਪ ਜੀ ਮਿਹਰ ਬਣਾਈ ਰੱਖਿਓਂ ਤੇ ਪੰਜਾਬ ਦੀ ਧਰਤੀ ਵਾਪਸ ਉਸੇ ਤਰ੍ਹਾਂ ਉਚਾਈਆਂ ਤੇ ਬੁਲੰਦੀਆਂ ’ਤੇ ਲੈ ਕੇ ਜਾਣ ਦੀ ਸਾਰਿਆਂ ਨੂੰ ਹਿੰਮਤ ਬਖ਼ਸ਼ੀਸ਼ ਕਰਨ ਤਾਂ ਕਿ ਪੰਜਾਬ ਨੂੰ ਮੁੜ ਤੋਂ ਲੀਹਾਂ ’ਤੇ ਲਿਆਇਆ ਜਾ ਸਕੇ।      

  • MP Satnam Singh Sandhu
  • Gurdwara Takht Sri Damdama Sahib

ਪੰਜਾਬ 'ਚ ਭਲਕੇ ਬਿਜਲੀ ਰਹੇਗੀ ਬੰਦ! ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut

NEXT STORY

Stories You May Like

  • leaders offered prayers at takht sri damdama sahib
    ਗਬਿੰਦ ਸਿੰਘ ਲੌਂਗੋਵਾਲ, ਪਰਮਿੰਦਰ ਢੀਂਡਸਾ ਤੇ ਹੋਰ ਆਗੂਆਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕੀਤੀ ਅਰਦਾਸ
  • after becoming president  pargat singh paid obeisance at gurdwara
    ਪ੍ਰਧਾਨ ਬਣਨ ਮਗਰੋਂ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਪਰਗਟ ਸਿੰਘ (ਤਸਵੀਰਾਂ)
  • punjab congress president pargat singh paid obeisance at sri bhaini sahib
    ਸ੍ਰੀ ਭੈਣੀ ਸਾਹਿਬ ਵਿਖੇ ਨਤਮਸਤਕ ਹੋਏ ਨਵ-ਨਿਯੁਕਤ ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ
  • leaders of  shiromani akali dal punar surjit paid obeisance at sri akal takht
    ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਆਗੂ
  • shiromani akali dal  revivalist  leaders paid obeisance at sri akal takht sahib
    ਸ੍ਰੀ ਅਕਾਲ ਤਖ਼ਤ ਸਾਹਿਬ ਨਤਮਸਤਕ ਹੋਏ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਆਗੂ
  • bjp mp ramvir bidhuri sought forgiveness at sri akal takht sahib
    ਸੱਜਣ ਕੁਮਾਰ ਦੇ ਅਫ਼ਸੋਸ ’ਤੇ ਜਾਣ ਕਰਕੇ ਭਾਜਪਾ MP ਰਾਮਵੀਰ ਬਿਧੂੜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਮੰਗੀ ਮੁਆਫੀ
  • pargat singh will pay obeisance at sri darbar sahib tomorrow
    ਨਵੇਂ ਪ੍ਰਧਾਨ ਪਰਗਟ ਸਿੰਘ ਭਲਕੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਣਗੇ ਨਤਮਸਤਕ
  • punjab pargat singh takht sri kesgarh sahib
    ਤਾਜਪੋਸ਼ੀ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਪੁੱਜੇ ਪਰਗਟ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਟੇਕਿਆ ਮੱਥਾ (ਤਸਵੀਰਾਂ)
  • arrested  accused  lpu cases
    ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੋਸ਼ੀ...; LPU ਹਿੰਸਾ ਮਾਮਲੇ 'ਚ ਪੰਜਾਬ-ਹਰਿਆਣਾ...
  • lhb coaches for bangladesh railways
    ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
  • jalandhar corporation to crack down on 60 000 property tax defaulters
    60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
  • major success for jalandhar rural police
    ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
  • final voter list released
    ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
  • fines during special railway ticket checking drive
    ਰੇਲਵੇ ਦੀ ਵਿਸ਼ੇਸ਼ ਟਿਕਟ ਚੈਕਿੰਗ ਮੁਹਿੰਮ ’ਚ 328 ਯਾਤਰੀਆਂ ਨੂੰ 2.78 ਲੱਖ...
  • jalandhar bloody clash between two groups
    ਜਲੰਧਰ: ਦੋ ਧਿਰਾਂ ਵਿਚਾਲੇ ਖੂਨੀ ਝੜਪ ! ਕੌਂਸਲਰ ਤੇ ਉਸ ਦੇ ਪਰਿਵਾਰ 'ਤੇ ਲੱਗੇ...
  • pargat singh met sachin pilot in delhi
    ਪਰਗਟ ਸਿੰਘ ਨੇ ਸਚਿਨ ਪਾਇਲਟ ਨਾਲ ਦਿੱਲੀ 'ਚ ਕੀਤੀ ਮੁਲਾਕਾਤ, ਅਗਲੀ ਰਣਨੀਤੀ 'ਤੇ...
Trending
Ek Nazar
durga utsav intimes square

ਨਿਊਯਾਰਕ ਦੇ ਟਾਈਮਜ਼ ਸਕੁਆਇਰ 'ਤੇ 'ਦੁਰਗਾ ਉਤਸਵ' ਦੀ ਧੂਮ; ਵੱਡੀ ਗਿਣਤੀ 'ਚ ਜੁੜੇ...

tukaram mundhe  maharashtra fda  no transfer

ਮੇਰਾ ਤਬਾਦਲਾ ਨਹੀਂ ਹੋਇਆ..., ਮਹਾਰਾਸ਼ਟਰ FDA ਕਮਿਸ਼ਨਰ ਤੁਕਾਰਾਮ ਮੁੰਡੇ ਦਾ ਅਹਿਮ...

cjp  leader  detention  jantar mantar  tricolour

CJP ਆਗੂ ਆਸ਼ੂਤੋਸ਼ ਰਾਂਕਾ ਅਤੇ ਸੌਰਭ ਦਾਸ ਹਿਰਾਸਤ 'ਚ, ਜੰਤਰ-ਮੰਤਰ 'ਤੇ ਲਹਿਰਾ...

won 50 lakh rupees lottery mandeep brar

ਰਾਤੋ-ਰਾਤ ਚਮਕੀ ਪਿੰਡ ਸੁਲਤਾਨਪੁਰੀਆ ਦੇ ਮਨਦੀਪ ਬਰਾੜ ਦੀ ਕਿਸਮਤ, ਫਿਰ ਤੋਂ ਜਿੱਤੀ...

famous actress arrested upon landing at new york airport

ਫਲਾਈਟ ਦੇ ਨਿਊਯਾਰਕ ਹਵਾਈ ਅੱਡੇ 'ਤੇ ਉਤਰਦੇ ਹੀ ਮਸ਼ਹੂਰ ਅਦਾਕਾਰਾ ਗ੍ਰਿਫਤਾਰ, ਜਾਣੋ...

roller coaster incident

ਜਾਰਜੀਆ 'ਚ ਰੋਲਰ ਕੋਸਟਰ ਹਾਦਸੇ 'ਚ ਇੱਕ ਦੀ ਮੌਤ, ਕਈ ਹੋਰ ਜ਼ਖਮੀ

bidding held for fancy number in chandigarh

'ਯਾਰ ਤੇਰੇ ਨੇ ਗੱਡੀ ਲੈ ਲਈ Triple Zero One...' !  21.31 ਲੱਖ 'ਚ ਵਿਕਿਆ...

sfj reaches out to quebec separatists

SFJ ਨੇ ਕਿਊਬੈਕ ਦੇ ਵੱਖਵਾਦੀਆਂ ਨਾਲ ਕੀਤਾ ਰਾਬਤਾ; 'ਖ਼ਾਲਿਸਤਾਨ ਰੈਫਰੈਂਡਮ' 'ਚ...

first lady shiranthi rajapaksa

ਵੱਡੀ ਖ਼ਬਰ : ਸ਼ਿਰਾਂਥੀ ਰਾਜਪਕਸ਼ੇ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ

i don t want to become a mother famous actress makes a major decision

"ਮੈਂ ਮਾਂ ਨਹੀਂ ਬਣਨਾ ਚਾਹੁੰਦੀ, ਇਹ ਮੇਰੀ ਨਿੱਜੀ ਪਸੰਦ ਹੈ"; ਮਸ਼ਹੂਰ ਅਦਾਕਾਰਾ ਨੇ...

special instructions issued by cp satinder singh jalandhar

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! CP ਵੱਲੋਂ ਵਿਸ਼ੇਸ਼ ਹਦਾਇਤਾਂ ਜਾਰੀ, ਸੋਸ਼ਲ ਮੀਡੀਆ...

emergency in kpk

ਪਾਕਿਸਤਾਨ: ਕੇਪੀਕੇ 'ਚ ਐਮਰਜੈਂਸੀ ਲਾਗੂ; ਸਾਬਕਾ ਮੁੱਖ ਮੰਤਰੀ ਨੂੰ ਲਿਆ ਹਿਰਾਸਤ...

what did the famous singer hint at regarding his wife

ਪਤਨੀ ਬਾਰੇ ਇਸ਼ਾਰਿਆਂ 'ਚ ਇਹ ਕੀ ਬੋਲ ਗਿਆ ਮਸ਼ਹੂਰ ਗਾਇਕ ! ਬੈੱਡਰੂਮ ਦੀਆਂ...

advisory issued for farmers strict orders issued till 15th november

ਪੰਜਾਬ: ਕਿਸਾਨਾਂ ਲਈ ਐਡਵਾਈਜ਼ਰੀ ਜਾਰੀ! 15 ਨਵੰਬਰ ਤੱਕ ਸਖ਼ਤ ਹੁਕਮ ਜਾਰੀ, ਸ਼ਾਮ 6...

mahinda rajapaksa admitted

ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸ਼ੇ ਦੀ ਵਿਗੜੀ ਤਬੀਅਤ, ICU 'ਚ...

india canada relations

ਖਾਲਿਸਤਾਨ ਕੈਨੇਡਾ ਦੀ ਸਮੱਸਿਆ, ਸਾਡੀ ਨਹੀਂ : ਭਾਰਤੀ ਹਾਈ ਕਮਿਸ਼ਨਰ ਦਾ ਵੱਡਾ ਬਿਆਨ

north korea testing

ਉੱਤਰੀ ਕੋਰੀਆ ਨੇ ਦਾਗ'ਤੀਆਂ ਬੈਲਿਸਟਿਕ ਮਿਜ਼ਾਈਲਾਂ, ਹਥਿਆਰਾਂ ਦੇ ਵੀ ਟੈਸਟ ਜਾਰੀ

mp vikramjit singh sahney thanks diljit dosanjh for rescheduling delhi concert

'ਪੰਜਾਬ ਦਾ ਸੱਚਾ ਪੁੱਤ...'; MP ਵਿਕਰਮਜੀਤ ਸਾਹਨੀ ਨੇ ਦਿੱਲੀ ਕੰਸਰਟ ਦੀ ਤਰੀਕ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • arrested accused lpu cases
      ਤੁਰੰਤ ਗ੍ਰਿਫ਼ਤਾਰ ਕੀਤੇ ਜਾਣ ਦੋਸ਼ੀ...; LPU ਹਿੰਸਾ ਮਾਮਲੇ 'ਚ ਪੰਜਾਬ-ਹਰਿਆਣਾ...
    • lhb coaches for bangladesh railways
      ‘ਮੇਕ ਇਨ ਇੰਡੀਆ, ਫਾਰ ਦਿ ਵਰਲਡ’ ਵਿਜ਼ਨ ਤਹਿਤ ਕਪੂਰਥਲਾ 'ਚ ਤਿਆਰ ਹੋਏ ਬੰਗਲਾਦੇਸ਼...
    • jalandhar corporation to crack down on 60 000 property tax defaulters
      60,000 ਪ੍ਰਾਪਰਟੀ ਟੈਕਸ ਡਿਫਾਲਟਰਾਂ ’ਤੇ ਸ਼ਿਕੰਜਾ ਕੱਸਣ ਜਾ ਰਿਹੈ ਜਲੰਧਰ ਨਿਗਮ,...
    • supreme court  s refusal to stay cbi action is a major setback
      ਸੀ. ਬੀ. ਆਈ. ਕਾਰਵਾਈ ’ਤੇ ਰੋਕ ਲਾਉਣ ਤੋਂ ਸੁਪਰੀਮ ਕੋਰਟ ਦਾ ਇਨਕਾਰ ਸੂਬਾ ਸਰਕਾਰ...
    • desecration of the sanctity of gurdwaras will not be tolerated at any cost
      ਗੁਰੂ ਘਰਾਂ ਦੀ ਪਵਿੱਤਰਤਾ ਨਾਲ ਖਿਲਵਾੜ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ : ਕੇਵਲ...
    • pathankot becomes punjab s first  safe district
      ਪੰਜਾਬ ਦਾ ਪਹਿਲਾ ‘ਸੁਰੱਖਿਅਤ ਜ਼ਿਲ੍ਹਾ’ ਬਣਿਆ ਪਠਾਨਕੋਟ, 95-95-95 ਦੇ ਤਿੰਨੋਂ...
    • major success for jalandhar rural police
      ਜਲੰਧਰ ਦਿਹਾਤੀ ਪੁਲਸ ਦੀ ਵੱਡੀ ਸਫ਼ਲਤਾ: ਢਾਈ ਕਰੋੜ ਦੀ ਹੈਰੋਇਨ ਸਣੇ ਕਤਲ ਕੇਸ ਦਾ...
    • ludhiana cp swapna sharma summoned by ed
      ਈ.ਡੀ. ਵੱਲੋਂ ਲੁਧਿਆਣਾ ਦੇ CP ਸਵਪਨ ਸ਼ਰਮਾ ਨੂੰ ਸੰਮਨ ਜਾਰੀ, ਜਾਣੋ ਕੀ ਹੈ ਮਾਮਲਾ?
    • final voter list released
      ਪੰਜਾਬ ’ਚ SIR ’ਚ ਕੱਟੇ ਸਾਢੇ 13 ਲੱਖ ਤੋਂ ਵੱਧ ਨਾਂ, ਫਾਈਨਲ ਵੋਟਰ ਸੂਚੀ ਜਾਰੀ:...
    • punjab couple hotel
      ਪੰਜਾਬ: 'ਤੁਹਾਡੀ ਧੀ ਹੋਟਲ ਦੇ ਕਮਰਾ ਨੰਬਰ 105 'ਚ ਹੈ...'! ਕੁੜੀ ਦੀ ਹਾਲਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +