ਵੈੱਬ ਡੈਸਕ- ਪੰਜਾਬ ਦੇ ਕਈ ਇਲਾਕਿਆਂ ਵਿਚ ਭਲਕੇ ਯਾਨੀ ਕਿ ਬੁੱਧਵਾਰ ਨੂੰ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।
ਨੂਰਪੁਰ ਬੇਦੀ, (ਅਵਿਨਾਸ਼ ਸ਼ਰਮਾ)-66 ਕੇ. ਵੀ. ਸਬ ਸਟੇਸ਼ਨ ਬਜਰੂੜ੍ਹ ਅਧੀਨ ਪੈਂਦੇ ਅਬਿਆਣਾ ਫੀਡਰ ਦੀ ਬਿਜਲੀ ਸਪਲਾਈ ਜ਼ਰੂਰੀ ਮੁਰੰਮਤ ਕਰਨ ਲਈ 15 ਅਪ੍ਰੈਲ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ। ਵਧੀਕ ਸਹਾਇਕ ਇੰਜੀਨੀਅਰ ਉੱਪ ਦਫਤਰ ਤਖਤਗੜ੍ਹ ਇੰਜੀ ਕੁਲਵਿੰਦਰ ਸਿੰਘ ਝੱਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਪਲਾਈ ਚਾਲੂ ਕਰਨ ਦਾ ਸਮਾਂ ਘੱਟ ਵੱਧ ਵੀ ਹੋ ਸਕਦਾ ਹੈ। ਪਰਮਿਟ ਅਧੀਨ ਅਬਿਆਣਾ ਫੀਡਰ ਦੇ ਪਿੰਡ ਅਬਿਆਣਾ, ਨੰਗਲ, ਹਰੀਪੁਰ ਫੂਲੜੇ, ਟਿੱਬਾ ਟੱਪਰੀਆਂ ਖੀਣ ਮਾਜਰਾ, ਖੱਡ ਰਾਜਗਿਰੀ,ਖੱਡ ਬਠਲੌਰ ਆਦਿ ਪਿੰਡਾਂ ਦੀ ਘਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ।
ਫਗਵਾੜਾ, (ਮੁਕੇਸ਼)-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਇੰਜੀਨੀਅਰ ਚਹੇੜੂ ਉਪ ਮੰਡਲ ਨੇ ਇਕ ਪ੍ਰੈੱਸ ਨੋਟ ਜਾਰੀ ਕਰਦੇ ਹੋਏ ਦੱਸਿਆ ਕਿ 15 ਅਪ੍ਰੈਲ ਦਿਨ ਬੁੱਧਵਾਰ ਨੂੰ 66 ਕੇ. ਵੀ. ਸ/ਸ ਚਹੇੜੂ ਤੋਂ ਚਲਦੇ 11 ਕੇਵੀ ਲਵਲੀ ਯੂ. ਪੀ. ਐੱਸ. ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਸਮਾਂ ਸਵੇਰੇ 10 ਵਜੇ ਤੋਂ ਬਾਅਦ ਦੁਪਹਿਰ 4.00 ਵਜੇ ਤੱਕ ਸਪਲਾਈ ਪ੍ਰਭਾਵਿਤ ਹੋਵੇਗੀ, ਜਿਸ ਕਾਰਨ ਹਰਦਾਸਪੁਰ ਰੋਡ/ਪਿੰਡ ਹਰਦਾਸਪੁਰ, ਨਰੰਗਪੁਰ ਤੇ ਜੀ. ਟੀ. ਰੋਡ ਦੇ ਇਲਾਕੇ ਦੀ ਸਪਲਾਈ ਬੰਦ ਰਹੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਰੇਲਵੇ ਸਟੇਸ਼ਨ 'ਤੇ ਗੈਰ-ਕਾਨੂੰਨੀ ਪਿਸਤੌਲ ਸਮੇਤ ਇੱਕ ਵਿਅਕਤੀ ਗ੍ਰਿਫ਼ਤਾਰ
NEXT STORY