ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਨਾਨਕ ਦੇਵ ਹਸਪਤਾਲ ਦੀਆਂ ਕਮੀਆਂ ਨੂੰ ਦੂਰ ਕਰਨ ਦਾ ਤਹੱਈਆ ਕਰਕੇ ਬੈਠੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਇਕ ਕਦਮ ਹੋਰ ਅੱਗੇ ਪੁੱਟਿਆ ਹੈ। ਜਾਣਕਾਰੀ ਮੁਤਾਬਕ ਔਜਲਾ ਵਲੋਂ 15 ਲੱਖ ਦੀ ਲਾਗਤ ਨਾਲ ਦੋ ਐਟੋਮੈਟਿਕ ਸਫਾਈ ਮਸ਼ੀਨਾਂ ਹਸਪਤਾਲ ਨੂੰ ਭੇਟ ਕੀਤੀਆਂ ਗਈਆਂ। ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਔਜਲਾ ਨੇ ਦੱਸਿਆ ਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਉਹ ਬਾਬੇ ਨਾਨਕ ਦੇ ਨਾਂ 'ਤੇ ਚੱਲਦੇ ਇਸ ਹਸਪਤਾਲ 'ਚ ਹਰ ਸੁਵਿਧਾ ਦੇਣ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਮੁੜ ਗੁਰੂ ਨਗਰੀ ਦੀ ਸੇਵਾ ਦਾ ਮੌਕਾ ਮਿਲਿਆ ਤਾਂ ਉਹ ਆਪਣੀ ਪਹਿਲੀ ਗ੍ਰਾਂਟ ਇਸ ਹਸਪਤਾਲ 'ਤੇ ਖਰਚ ਕਰਨਗੇ।
ਕਿਸਾਨਾਂ ਵੱਲੋਂ ਗੰਨੇ ਦੇ ਬਕਾਏ ਨੂੰ ਲੈ ਕੇ ਲਾਏ ਧਰਨੇ ਦੇ ਹੱਕ 'ਚ ਆਏ ਭਗਵੰਤ ਮਾਨ
NEXT STORY