ਜੰਲਧਰ- ਪੰਜਾਬ ਕੇਸਰੀ ਸਮੂਹ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਚੋਪੜਾ ਜੀ ਦੀ ਸਵ. ਧਰਮਪਤਨੀ ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ 7ਵੀਂ ਬਰਸੀ ’ਤੇ ਉੱਤਰੀ ਭਾਰਤ ਦੇ 7 ਪ੍ਰਮੁੱਖ ਸੂਬਿਆਂ ’ਚ ਲਾਏ ਗਏ 140 ਮੈਡੀਕਲ ਕੈਂਪ ਲਗਾਏ ਗਏ। ਇਨ੍ਹਾਂ ਕੈਂਪਾਂ 'ਤੇ ਆਈ ਚੈਕਅੱਪ ਕੈਂਪਾਂ ਦੌਰਾਨ 26,663 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ। ਕਈ ਕੈਂਪਾਂ ਵਿਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਦੌਰਾਨ ਸਭ ਤੋਂ ਵੱਧ 66 ਕੈਂਪ ਉੱਤਰ ਪ੍ਰਦੇਸ਼ ’ਚ ਲਗਾਏ ਗਏ, ਜਿੱਥੇ 7300 ਮਰੀਜ਼ਾਂ ਦੀ ਜਾਂਚ ਕੀਤੀ ਗਈ, ਜਦਕਿ ਪੰਜਾਬ ’ਚ 32 ਕੈਂਪਾਂ ’ਚ 8244, ਹਰਿਆਣਾ ’ਚ 17 ਕੈਂਪਾਂ ’ਚ 5,356, ਹਿਮਾਚਲ ’ਚ 11 ਕੈਂਪਾਂ ’ਚ 3,394, ਬਿਹਾਰ ’ਚ 10 ਕੈਂਪਾਂ ’ਚ 1939, ਉੱਤਰਾਖੰਡ ’ਚ 3 ਕੈਂਪਾਂ ’ਚ 326 ਅਤੇ ਝਾਰਖੰਡ ’ਚ ਇਕ ਕੈਂਪ ’ਚ 74 ਮਰੀਜ਼ਾਂ ਦੀ ਮੁਫ਼ਤ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ: ਜਲੰਧਰ ਦੇ ਸੈਂਟਰਲ ਟਾਊਨ ’ਚ ਵੱਡੀ ਵਾਰਦਾਤ, ਦਿਨ-ਦਿਹਾੜੇ ਲੁੱਟੀ 10 ਲੱਖ ਦੀ ਨਕਦੀ
ਸ਼੍ਰੀਮਤੀ ਸਵਦੇਸ਼ ਚੋਪੜਾ ਨੇ ਆਪਣਾ ਪੂਰਾ ਜੀਵਨ ਧਾਰਮਿਕ ਤੇ ਸਮਾਜਿਕ ਖ਼ੇਤਰ ’ਚ ਕੰਮ ਕਰਦੇ ਹੋਏ ਬਿਤਾਇਆ ਅਤੇ ਆਪਣੇ ਜੀਵਨ ਕਾਲ ਦੌਰਾਨ ਕਈ ਸੰਸਥਾਵਾਂ ਨਾਲ ਜੁੜੇ ਰਹੇ। ਉਹ ਹਮੇਸ਼ਾ ਲੋੜਵੰਦਾਂ ਦੀ ਸੇਵਾ ਲਈ ਤੱਤਪਰ ਰਹੇ। ਉਨ੍ਹਾਂ ਵੱਲੋਂ ਦਿੱਤੇ ਗਏ ਸਮਾਜ ਸੇਵਾ ਦੇ ਇਸ ਸਬਕ ’ਤੇ ਚੱਲਣਾ ਹੀ ਪੰਜਾਬ ਕੇਸਰੀ ਸਮੂਹ ਦੀ ਉਨ੍ਹਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਵੱਲੋਂ ਦਿੱਤੀ ਗਈ ਸਿੱਖਿਆ ’ਤੇ ਚੱਲਦਿਆਂ ਸਮੂਹ ਵੱਲੋਂ ਮਰੀਜ਼ਾਂ ਲਈ ਮੁਫ਼ਤ ਮੈਡੀਕਲ ਜਾਂਚ ਦਾ ਇਹ ਯਤਨ ਕੀਤਾ ਗਿਆ ਹੈ।
ਸੰਗਰੂਰ : ਜੋਤੀ ਜਗਾ ਕੇ ਕੈਂਪ ਦੀ ਸ਼ੁਰੂਆਤ ਕਰਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ, ਨਾਲ ਹਨ ‘ਆਪ’ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ, ਹਸਨਪ੍ਰੀਤ ਭਾਰਦਵਾਜ ਅਤੇ ਹੋਰ।
ਜਲੰਧਰ: ਪੰਜਾਬ ਕੇਸਰੀ ਦੇ ਹੈੱਡ ਆਫਿਸ ’ਚ ਲਗਾਏ ਗਏ ਕੈਂਪ ਦੌਰਾਨ ਮਰੀਜ਼ ਦੇ ਗੋਡੇ ਦੀ ਜਾਂਚ ਕਰਦੇ ਆਰਥੋਪੈਡਿਕ ਸਰਜਨ ਅਤੇ ਐੱਨ. ਐੱਸ. ਐੱਚ. ਹਸਪਤਾਲ ਦੇ ਡਾਇਰੈਕਟਰ ਡਾ. ਸ਼ੁਭਾਂਗ ਅਗਰਵਾਲ।
ਸੁਲਤਾਨਪੁਰ ਲੋਧੀ: ਮੈਡੀਕਲ ਕੈਂਪ ਦੌਰਾਨ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਰਾਜ ਸਭਾ ਦੇ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ, ਬਾਬਾ ਜਸਪਾਲ ਸਿੰਘ ਨੀਲਾ, ਡਾ. ਅਮਨਪ੍ਰੀਤ ਸਿੰਘ ਅਤੇ ਹੋਰ।
ਊਨਾ: ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾਂਜਲੀ ਭੇਟ ਕਰਕੇ ਕੈਂਪ ਦੀ ਸ਼ੁਰੂਆਤ ਕਰਦੇ ਰਾਸ਼ਟਰੀ ਸੰਤ ਬਾਬਾ ਬਾਲ ਜੀ ਮਹਾਰਾਜ।
ਅੰਬਾਲਾ ਛਾਉਣੀ : ਆਯੋਜਿਤ ਪ੍ਰੋਗਰਾਮ ਦੌਰਾਨ ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ।
ਕੁਰੂਕਸ਼ੇਤਰ : ਸਵ. ਸਵਦੇਸ਼ ਚੋਪੜਾ ਜੀ ਦੀ ਫੋਟੋ ’ਤੇ ਫੁੱਲ ਚੜ੍ਹਾਉਂਦੇ ਸੰਸਦ ਮੈਂਬਰ ਨਾਇਬ ਸੈਣੀ, ਵਿਧਾਇਕ ਸੁਭਾਸ਼ ਸੁਧਾ ਅਤੇ ਹੋਰ।
ਸ਼ਿਮਲਾ: ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ’ਤੇ ਰਿਜ ’ਚ ਆਯੋਜਿਤ ਮੁਫਤ ਮੈਡੀਕਲ ਚੈੱਕਅਪ ਕੈਂਪ ਦੌਰਾਨ ਮਰੀਜ਼ਾਂ ਦੀ ਸਿਹਤ ਜਾਂਚ ਕਰਦੇ ਡਾਕਟਰ।
ਦੇਹਰਾਦੂਨ: ਪਨਾਸੀਆ ਮਲਟੀ ਸਪੈਸ਼ਲਿਟੀ ਹਾਸਪੀਟਲ ’ਚ ਲਗਾਏ ਗਏ ਮੁਫ਼ਤ ਮੈਡੀਕਲ ਕੈਂਪ ਦੌਰਾਨ ਮਰੀਜ਼ਾਂ ਦੀ ਜਾਂਚ ਕਰਦੇ ਸੀਨੀਅਰ ਡਾਕਟਰ ਸ਼ਮੀ ਅਤੇ ਮੈਡੀਕਲ ਸਟਾਫ਼।
ਪਟਨਾ: ਅਨੀਸਾਬਾਦ ’ਚ ਸਥਿਤ ਉੜਾਨ ਟੋਲਾ ’ਚ ਲਗਾਏ ਗਏ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਦੌਰਾਨ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਕਰਦਾ ਮੈਡੀਕਲ ਸਟਾਫ਼।
ਲਖਨਊ: ਕੇ. ਜੀ. ਹੈਲਥ ਕੇਅਰ ਸੈਂਟਰ ’ਚ ਲਗਾਏ ਗਏ ਮੁਫ਼ਤ ਮੈਡੀਕਲ ਜਾਂਚ ਕੈਂਪ ਵਿਚ ਮਰੀਜ਼ ਦਾ ਬਲੱਡ ਪ੍ਰੈਸ਼ਰ ਚੈੱਕ ਕਰਦੇ ਡਾਕਟਰ।
ਦੁਮਕਾ: ਭਾਰਤੀ ਹਸਪਤਾਲ ’ਚ ਲਗਾਏ ਗਏ ਮੁਫਤ ਮੈਡੀਕਲ ਜਾਂਚ ਕੈਂਪ ’ਚ ਮਹਿਲਾ ਮਰੀਜ਼ ਦੀਆਂ ਅੱਖਾਂ ਦੀ ਜਾਂਚ ਕਰਦੇ ਡਾਕਟਰ।
ਇਹ ਵੀ ਪੜ੍ਹੋ: ਜਲੰਧਰ ਦੇ ਮਸ਼ਹੂਰ ਹਸਪਤਾਲ ’ਚ ਭਿੜੀਆਂ ਦੋ ਧਿਰਾਂ, ਚੱਲੀਆਂ ਕੁਰਸੀਆਂ ਤੇ ਡਾਂਗਾਂ, ਵੀਡੀਓ ਵਾਇਰਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
CM ਮਾਨ ਦੀ ਪਤਨੀ ਗੁਰਪ੍ਰੀਤ ਕੌਰ ਨੇ ਨਨਾਣ ਨਾਲ ਪਾਇਆ ਗਿੱਧਾ, ਦੇਖੋ ਖੁਸ਼ਨੁਮਾ ਪਲਾਂ ਦੀਆਂ ਤਸਵੀਰਾਂ
NEXT STORY