ਮੁਕੰਦਪੁਰ (ਸੁਖਜਿੰਦਰ) - ਆਸਟ੍ਰੇਲੀਆ ’ਚ ਰੋਟੀ-ਰੋਜ਼ੀ ਕਮਾਉਣ ਲਈ ਗਏ ਮੁਕੰਦਪੁਰ ਨਿਵਾਸੀ ਵਿਸ਼ਾਲ ਕਟਾਰੀਆ ਦੀ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ’ਚ ਬੀਤੇ ਦਿਨੀਂ ਮੌਤ ਹੋ ਗਈ ਸੀ। ਅੱਜ ਉਸ ਵੇਲੇ ਸਾਰਾ ਪਿੰਡ ਗਮਗੀਨ ਹੋ ਗਿਆ, ਜਦੋਂ ਵਿਸ਼ਾਲ ਕਟਾਰੀਆ ਦੀ ਮ੍ਰਿਤਕ ਦੇਹ ਉਸ ਦੇ ਘਰ ਪਹੁੰਚੀ। ਜਾਣਕਾਰੀ ਮੁਤਾਬਕ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮੁਕੰਦਪੁਰ ਦਾ 33 ਸਾਲ ਦਾ ਵਿਸ਼ਾਲ ਕਟਾਰੀਆ ਉਰਫ ਹਰੀ ਪਿਛਲੇ ਕਈ ਸਾਲਾ ਤੋਂ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਵਿਖੇ ਰਹਿ ਰਿਹਾ ਸੀ। ਪਿਛਲੇ ਦਿਨੀ ਉਸ ਦੀ ਉਸ ਵੇਲੇ ਮੌਤ ਹੋ ਗਈ, ਜਦੋਂ ਉਹ ਰਾਤ ਦੇ ਸਮੇਂ ਆਪਣੀ ਗੱਡੀ ’ਚ ਪੈਟਰੋਲ ਭਰਵਾ ਕੇ ਪੰਪ ਤੋਂ ਥੋੜ੍ਹਾ ਬਾਹਰ ਪਾਰਕਿੰਗ ’ਚ ਜਾ ਕੇ ਰੁਕਿਆ। ਸਿਡਨੀ ਦੀਆਂ ਖਬਰਾਂ ਮੁਤਾਬਕ ਜਦੋਂ ਉਸ ਨੂੰ ਦੇਖਿਆ ਤਾਂ ਉਹ ਡਰਾਈਵਰ ਸੀਟ ’ਤੇ ਹੀ ਮ੍ਰਿਤਕ ਪਾਇਆ ਗਿਆ। ਬਹੁਤ ਯਤਨਾਂ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਕਮਿਸ਼ਨਰੇਟ ਪੁਲਸ ਜਲੰਧਰ ਨੇ ਜ਼ਬਤ ਕੀਤੇ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ
NEXT STORY