ਜਲੰਧਰ (ਖੁਰਾਣਾ)–ਵਰਿਆਣਾ ਡੰਪ ’ਤੇ ਪੁਰਾਣੇ ਕੂੜੇ ਨੂੰ ਅਲੱਗ-ਅਲੱਗ ਕਰ ਕੇ ਖਤਮ ਕਰਨ (ਬਾਇਓਮਾਈਨਿੰਗ) ਦਾ ਕੰਮ ਕਾਫੀ ਹੌਲੀ ਰਫਤਾਰ ਨਾਲ ਚੱਲ ਰਿਹਾ ਹੈ। ਨਗਰ ਨਿਗਮ ਨੇ ਲਗਭਗ 8 ਲੱਖ ਮੀਟ੍ਰਿਕ ਟਨ ਪੁਰਾਣੇ ਕੂੜੇ ਦੀ ਪ੍ਰੋਸੈਸਿੰਗ ਦਾ ਠੇਕਾ ਮੈਸਰਜ਼ ਸਾਗਰ ਮੋਟਰ ਪ੍ਰਾਈਵੇਟ ਲਿਮਟਿਡ ਨੂੰ ਦਿੱਤਾ ਹੋਇਆ ਹੈ ਪਰ ਕੰਪਨੀ ਹੁਣ ਤਕ ਸਿਰਫ 86 ਹਜ਼ਾਰ ਮੀਟ੍ਰਿਕ ਟਨ ਕੂੜੇ ਦੀ ਹੀ ਪ੍ਰੋਸੈਸਿੰਗ ਕਰ ਸਕੀ ਹੈ। ਇਹ ਕੁੱਲ ਨਿਰਧਾਰਿਤ ਕੂੜੇ ਦਾ ਮਹਿਜ਼ 10 ਫੀਸਦੀ ਹੀ ਹੈ। ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ਨੂੰ 31 ਜਨਵਰੀ 2028 ਤਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਕੰਮ ਦੀ ਹੌਲੀ ਰਫਤਾਰ ਨੂੰ ਦੇਖਦੇ ਹੋਏ ਅੱਜ ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਨੇ ਵਰਿਆਣਾ ਡੰਪ ’ਤੇ ਚੱਲ ਰਹੇ ਬਾਇਓਮਾਈਨਿੰਗ ਪ੍ਰਾਜੈਕਟ ਦੀ ਸਮੀਖਿਆ ਕੀਤੀ ਅਤੇ ਹੁਣ ਤਕ ਹੋਏ ਕੰਮ ਦਾ ਜਾਇਜ਼ਾ ਲਿਆ।
ਇਹ ਵੀ ਪੜ੍ਹੋ : ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
ਮੀਟਿੰਗ ਦੌਰਾਨ ਸਬੰਧਤ ਕੰਪਨੀ ਨੇ ਕੰਮ ਵਿਚ ਤੇਜ਼ੀ ਲਿਆਉਣ ਲਈ ਵਾਧੂ ਮਸ਼ੀਨਰੀ ਲਗਾਉਣ ਦਾ ਭਰੋਸਾ ਿਦੱਤਾ। ਨਿਗਮ ਕਮਿਸ਼ਨਰ ਨੇ ਕੰਪਨੀ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਬਾਇਓਮਾਈਨਿੰਗ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ ਅਤੇ ਇਸ ਨੂੰ ਤੈਅ ਸਮੇਂ ਅੰਦਰ ਪੂਰਾ ਕੀਤਾ ਜਾਵੇ। ਕਮਿਸ਼ਨਰ ਨੇ ਇਹ ਵੀ ਸਪੱਸਟ ਕੀਤਾ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨ. ਜੀ. ਟੀ.) ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪ੍ਰਾਜੈਕਟ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਜ਼ਰੂਰੀ ਪ੍ਰਬੰਧ ਕੀਤੇ ਜਾਣ। ਹੁਣ ਦੇਖਣਾ ਹੋਵੇਗਾ ਕਿ ਵਾਧੂ ਮਸ਼ੀਨਰੀ ਲਗਾਉਣ ਤੋਂ ਬਾਅਦ ਕੰਪਨੀ ਕੰਮ ਦੀ ਰਫਤਾਰ ਕਿੰਨੀ ਵਧਾ ਪਾਉਂਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਫਗਵਾੜਾ ਗੇਟ ’ਚ ਫਰਜ਼ੀ ਲਾਟਰੀ ਦੇ ਧੰਦੇ ’ਤੇ ਪੁਲਸ ਦੀ ਰੇਡ, ਸਕੇ ਭਰਾਵਾਂ ਸਣੇ 5 ਗ੍ਰਿਫ਼ਤਾਰ
NEXT STORY