ਸ੍ਰੀ ਮੁਕਤਸਰ ਸਾਹਿਬ (ਰਿਣੀ) - 31 ਜਨਵਰੀ ਨੂੰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਲੁੰਡੇਵਾਲਾ ਵਿਖੇ ਪਤੀ-ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਮਾਮਲੇ ’ਚ ਪੁਲਸ ਨੇ ਕਥਿਤ ਮੁੱਖ ਦੋਸ਼ੀ ਰਾਜਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਸ ਅਨੁਸਾਰ ਕਥਿਤ ਦੋਸ਼ੀ ਮਿ੍ਤਕ ਦੇ ਸ਼ਰੀਕੇ ’ਚੋਂ ਹੀ ਹੈ, ਜਿਨ੍ਹਾਂ ਦਾ ਜ਼ਮੀਨ ਦੀ ਤਕਸੀਮ ਨੂੰ ਲੈ ਕੇ ਕੇਸ ਚੱਲ ਰਿਹਾ ਸੀ। ਲੜਾਈ ਝਗੜੇ ਨੂੰ ਲੈ ਕੇ ਉਕਤ ਲੋਕਾਂ ਦੇ ਖਿਲਾਫ ਪਹਿਲਾਂ ਵੀ ਮਾਮਲੇ ਦਰਜ ਹੋ ਚੁੱਕੇ ਹਨ। ਪੁਲਸ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਜਦੋਂ ਪਤੀ-ਪਤਨੀ ਕਥਿਤ ਦੋਸ਼ੀ ਦੇ ਘਰ ਕੋਲੋ ਲੰਘ ਰਹੇ ਸਨ ਤਾਂ ਕਥਿਤ ਦੋਸ਼ੀ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ। ਐੱਸ.ਪੀ.ਡੀ. ਗੁਰਮੇਲ ਸਿੰਘ ਨੇ ਪਤਰਕਾਰਾਂ ਨੂੰ ਦੱਸਿਆ ਕਿ ਉਨ੍ਹਾਂ ਨੇ ਮਿ੍ਤਕ ਦੇ ਪੁੱਤਰ ਦੇ ਬਿਆਨਾਂ ’ਤੇ ਮਾਮਲਾ ਦਰਜ ਕਰਨ ਮਗਰੋਂ ਕਾਰਵਾਈ ਕਰਦੇ ਹੋਏ ਕਥਿਤ ਮੁੱਖ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਇਸ ਮਾਮਲੇ ਦੇ ਬਾਕੀ ਦੋਸ਼ੀਆਂ ਦੀ ਵੀ ਭਾਲ ਉਨ੍ਹਾਂ ਵਲੋਂ ਜਾਰੀ ਹੈ।
ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ’ਚ ਗੁੱਸੇ ਦੀ ਲਹਿਰ, ਸੂਬਾ ਪੱਧਰੀ ਰੋਸ ਪ੍ਰਦਰਸ਼ਨ 4 ਫਰਵਰੀ ਨੂੰ
NEXT STORY