ਸੰਗਤ ਮੰਡੀ(ਮਨਜੀਤ)-ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਵੱਲੋਂ ਅੱਜ ਅਚਾਨਕ ਸੰਗਤ ਮੰਡੀ ਸਥਿਤ ਸਿਵਲ ਹਸਪਤਾਲ, ਨਗਰ ਕੌਂਸਲ ਦਫ਼ਤਰ ਅਤੇ ਬੀ. ਡੀ. ਪੀ. ਓ. ਦਫ਼ਤਰ 'ਚ ਅਚਾਨਕ ਛਾਪਾ ਮਾਰ ਕੇ ਰਿਕਾਰਡ ਦੀ ਜਾਂਚ ਅਤੇ ਸਟਾਫ ਦੀ ਹਾਜ਼ਰੀ ਚੈੱਕ ਕੀਤੀ ਗਈ, ਜਿਸ ਨਾਲ ਕਰਮਚਾਰੀਆਂ ਤੇ ਅਧਿਕਾਰੀਆਂ 'ਚ ਹਫ਼ੜਾ-ਦਫੜੀ ਪੈਦਾ ਹੋ ਗਈ ਤੇ ਉਹ ਇਕ-ਦੂਜੇ ਨੂੰ ਫੋਨਾਂ ਦੀਆਂ ਘੰਟੀਆਂ ਖੜਕਾਉਂਦੇ ਰਹੇ। ਡਿਪਟੀ ਕਮਿਸ਼ਨਰ ਵੱਲੋਂ ਵੱਖ-ਵੱਖ ਦਫ਼ਤਰਾਂ ਸਮੇਤ ਹਸਪਤਾਲ 'ਚ ਮੌਜੂਦ ਡਾਕਟਰਾਂ ਤੇ ਮਰੀਜ਼ਾਂ ਦੀ ਗਿਣਤੀ ਦੇਖੀ ਗਈ। ਇਸ ਮੌਕੇ ਉਨ੍ਹਾਂ ਨਾਲ ਸੰਗਤ ਦੇ ਨਾਇਬ ਤਹਿਸੀਲਦਾਰ ਡਾ. ਵਿਨੇ ਬਾਂਸਲ ਵੀ ਮੌਜੂਦ ਸਨ। ਡਾ. ਵਿਨੇ ਬਾਂਸਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪਟੀ ਕਮਿਸ਼ਨਰ ਦੀ ਇਹ ਰੁਟੀਨ ਜਾਂਚ ਸੀ। ਉਨ੍ਹਾਂ ਹਸਪਤਾਲ 'ਚ ਸੀਨੀਅਰ ਮੈਡੀਕਲ ਅਧਿਕਾਰੀ ਡਾ. ਸਰਬਜੀਤ ਸਿੰਘ ਤੋਂ ਮਰੀਜ਼ਾਂ ਦੀ ਗਿਣਤੀ, ਡਾਕਟਰਾਂ ਦੀ ਸਮੱਸਿਆ ਅਤੇ ਹਸਪਤਾਲ ਅੰਦਰ ਸਾਫ-ਸਫਾਈ ਬਾਰੇ ਜਾਣਕਾਰੀ ਹਾਸਲ ਕੀਤੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੌਂਸਲ ਤੇ ਬੀ. ਡੀ. ਪੀ. ਓ. ਦਫ਼ਤਰ 'ਚ ਜਾ ਕੇ ਸਰਕਾਰੀ ਰਿਕਾਰਡ ਤੇ ਸਟਾਫ਼ ਦੀ ਹਾਜ਼ਰੀ ਬਾਰੇ ਜਾਣਕਾਰੀ ਲਈ ਗਈ।
ਨਗਰ ਪੰਚਾਇਤ ਦੇ ਪੁਰਾਣੇ ਮੁਲਾਜ਼ਮਾਂ ਵੱਲੋਂ ਰੋਸ ਧਰਨਾ ਜਾਰੀ
NEXT STORY