ਲੁਧਿਆਣਾ(ਹਿਤੇਸ਼)-ਕੰਗਾਲੀ ਦੇ ਦੌਰ ’ਚ ਫਜ਼ੂਲ-ਖਰਚ ਰੋਕਣ ਸਬੰਧੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਮੇਅਰ ਨੇ ਨਗਰ ਨਿਗਮ ਵਿਚ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਕਿਸੇ ਵੀ ਤਰ੍ਹਾਂ ਦੀ ਸੈਂਕਸ਼ਨ ਬਣਾਉਣ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਕੇਸ ਵਿਚ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਕੋਈ ਸਾਮਾਨ ਖਰੀਦਣ ਜਾਂ ਵਿਕਾਸ ਕਾਰਜਾਂ ਦੀ ਮੇਨਟੀਨੈਂਸ ਦੇ ਨਾਂ ’ਤੇ 5 ਹਜ਼ਾਰ ਤੋਂ 2 ਲੱਖ ਤੱਕ ਦੀ ਸੈਂਕਸ਼ਨ ਤਿਆਰ ਕੀਤੀ ਜਾਂਦੀ ਹੈ, ਜਿਸ ਵਿਚੋਂ ਜ਼ਿਆਦਾਤਰ ਫਰਜ਼ੀ ਹੁੰਦੀ ਹੈ, ਕਿਉਂਕਿ ਕਾਫੀ ਸਾਮਾਨ ਦੀ ਡਲਿਵਰੀ ਜਾਂ ਸਾਈਟ ’ਤੇ ਕੰਮ ਨਾ ਹੋਣ ਦੇ ਬਾਵਜੂਦ ਠੇਕੇਦਾਰਾਂ ਨੂੰ ਅਦਾਇਗੀ ਕਰ ਦਿੱਤੀ ਜਾਂਦੀ ਹੈ। ਹੁਣ ਜਦੋਂ ਨਗਰ ਨਿਗਮ ਮੁਲਾਜ਼ਮਾਂ ਨੂੰ ਦੋ ਮਹੀਨੇ ਦੀ ਤਨਖਾਹ ਨਹੀਂ ਮਿਲ ਰਹੀ ਤਾਂ ਇਕ ਵੱਡਾ ਸਵਾਲ ਇਹ ਖਡ਼੍ਹਾ ਹੋ ਗਿਆ ਕਿ ਰੁਟੀਨ ਰਿਕਵਰੀ ਦਾ ਪੈਸਾ ਕਿਥੇ ਜਾ ਰਿਹਾ ਹੈ ਤਾਂ ਸੈਂਕਸ਼ਨ ਦੇ ਨਾਂ ’ਤੇ ਫਜ਼ੂਲ -ਖਰਚ ਹੋਣ ਦੀ ਗੱਲ ਸਾਹਮਣੇ ਆਈ। ਇਸ ’ਤੇ ਮੇਅਰ ਨੇ ਅਧਿਕਾਰੀਆਂ ਨੂੰ ਸਾਫ ਨਿਰਦੇਸ਼ ਜਾਰੀ ਕਰ ਦਿੱਤਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਸੈਂਕਸ਼ਨ ਨਾ ਬਣਾਈ ਜਾਵੇ। ਜੇਕਰ ਐਮਰਜੈਂਸੀ ਵਿਚ ਕੋਈ ਸਾਮਾਨ ਖਰੀਦਣ ਜਾਂ ਮੇਨਟੀਨੈਂਸ ਦੀ ਲੋਡ਼ ਪਵੇ ਤਾਂ ਪਹਿਲਾਂ ਮੇਅਰ ਦੀ ਮਨਜ਼ੂਰੀ ਲੈਣੀ ਹੋਵੇਗੀ।
ਇਕ ਆਈਟਮ ਦਾ ਇਕੱਠਾ ਟੈਂਡਰ ਲਾਉਣ ਸਮੇਂ ਹੁੰਦਾ ਹੈ ਫਰਜ਼ੀਵਾਡ਼ਾ
ਸੈਂਕਸ਼ਨ ਤਹਿਤ ਇਕ ਹੀ ਤਰ੍ਹਾਂ ਦੀਆਂ ਆਈਟਮਾਂ ਖਰੀਦਣ ਲਈ ਇਕੱਠਾ ਟੈਂਡਰ ਨਹੀਂ ਲਾਇਆ ਜਾਂਦਾ, ਜਦੋਂ 10 ਲੱਖ ਤੋਂ ਥੱਲੇ ਈ-ਟੈਂਡਰਿੰਗ ਦੀ ਸ਼ਰਤ ਨਾ ਹੋਣ ਦਾ ਫਾਇਦਾ ਲੈਂਦੇ ਹੋਏ ਛੋਟੇ ਟੈਂਡਰ ਲਾ ਦਿੱਤੇ ਜਾਂਦੇ ਹਨ, ਜਿਨ੍ਹਾਂ ਨੂੰ ਮਨਜ਼ੂਰੀ ਦਿੰਦੇ ਸਮੇਂ ਜ਼ੋਨਲ ਕਮਿਸ਼ਨਰ ਤੋਂ ਲੈ ਕੇ ਕਮਿਸ਼ਨਰ ਤੱਕ ਦੇ ਅਧਿਕਾਰੀਆਂ ਵਲੋਂ ਇਹ ਨਹੀਂ ਦੇਖਿਆ ਜਾਂਦਾ ਕਿ ਉਹ ਇਕ ਹੀ ਆਈਟਮ ਦੀ ਖਰੀਦ ਲਈ ਇਕ ਹੀ ਸਮੇਂ ਵਿਚ ਵੱਖ-ਵੱਖ ਫਾਈਲਾਂ ਮਨਜ਼ੂਰ ਕਰ ਰਹੇ ਹਨ।
ਕੁਝ ਚੋਣੇ ਹੋਏ ਲੋਕਾਂ ਦੇ ਹੱਥਾਂ ’ਚ ਹੈ ਕੰਟਰੋਲ
ਸੈਂਕਸ਼ਨ ਦੀ ਖੇਡ ਦਾ ਸਾਰਾ ਕੰਟਰੋਲ ਕੁਝ ਚੁਣੇ ਹੋਏ ਲੋਕਾਂ ਦੇ ਹੱਥਾਂ ਵਿਚ ਹੈ, ਕਿਉਂਕਿ ਉਹ ਅਧਿਕਾਰੀਆਂ ਦੇ ਕਹਿਣ ’ਤੇ ਪਹਿਲਾਂ ਬਿਨਾਂ ਟੈਂਡਰ ਦੇ ਹੀ ਸਾਮਾਨ ਦੀ ਸਪਲਾਈ ਕਰ ਦਿੰਦੇ ਹਨ ਅਤੇ ਫਿਰ ਟੈਂਡਰ ਲਾਉਣ ਦੌਰਾਨ ਅਧਿਕਾਰੀਆਂ ਵੱਲੋਂ ਬਾਕੀ ਠੇਕੇਦਾਰਾਂ ਨੂੰ ਉਸ ਵਿਚ ਹਿੱਸਾ ਲੈਣ ਤੋਂ ਰੋਕ ਦਿੱਤਾ ਜਾਂਦਾ ਹੈ, ਜਿਸ ਕਾਰਨ ਇਕ ਹੀ ਠੇਕੇਦਾਰ ਵੱਲੋਂ ਨਾਮਾਤਰ ਲੈੱਸ ’ਤੇ ਕੰਮ ਅਲਾਟ ਕਰਵਾਇਆ ਜਾ ਰਿਹਾ ਹੈ।
ਸਰਕਾਰ ਨੂੰ ਲੱਗ ਰਿਹੈ ਜੀ. ਐੱਸ. ਟੀ. ਅਤੇ ਇਨਕਮ ਦਾ ਚੂਨਾ
ਨਗਰ ਨਿਗਮ ਵਿਚ ਚੱਲ ਰਹੇ ਸੈਂਕਸ਼ਨਾਂ ਦੇ ਗੋਰਖਧੰਦੇ ਨਾਲ ਸਰਕਾਰ ਨੂੰ ਜੀ. ਐੱਸ. ਟੀ. ਅਤੇ ਇਨਕਮ ਦਾ ਚੂਨਾ ਲੱਗ ਰਿਹਾ ਹੈ, ਕਿਉਂਕਿ ਚੁਣੇ ਹੋਏ ਲੋਕਾਂ ਵਲੋਂ ਵੱਖ-ਵੱਖ ਨਾਂ ਦੀਆਂ ਕੰਪਨੀਆਂ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਟੈਕਸ ਦੇਣ ਦੀ ਲਿਮਟ ਨੇਡ਼ੇ ਆਉਣ ’ਤੇ ਪੁਰਾਣੀ ਕੰਪਨੀ ਬੰਦ ਕਰ ਕੇ ਨਵੇਂ ਨਾਂ ਨਾਲ ਬਿਲਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ, ਜਦੋਂਕਿ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ।
ਆਫਿਸ ਲਾਕ, ਮੋਬਾਇਲ ਸਵਿੱਚ ਆਫ, ਵਿਦੇਸ਼ ਭੱਜਣ ਦੀ ਤਿਆਰੀ ’ਚ ਪ੍ਰਾਈਵੇਟ ਸਟਾਕ ਐਕਸਚੇਂਜ ਦਾ ਮਾਲਕ
NEXT STORY