ਲੁਧਿਆਣਾ (ਰਾਜ): ਮਾਤਾ ਰਾਣੀ ਚੌਕ ਸਥਿਤ ਨਗਰ ਨਿਗਮ ਦਫ਼ਤਰ ਦੀ ਸਰਕਾਰੀ ਪਾਰਕਿੰਗ ਹੁਣ ਵਾਹਨ ਚਾਲਕਾਂ ਲਈ ਸੁਰੱਖਿਅਤ ਨਹੀਂ ਰਹੀ। ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਨ੍ਹਾਂ ਨੇ ਪੁਲਸ ਅਤੇ ਪ੍ਰਸ਼ਾਸਨ ਦੇ ਸੁਰੱਖਿਆ ਦਾਵਿਆਂ ਦੀਆਂ ਧੱਜੀਆਂ ਉਡਾਉਂਦੇ ਹੋਏ ਖਾਕੀ ਨੂੰ ਖੁੱਲ੍ਹੀ ਚੁਣੌਤੀ ਦੇ ਦਿੱਤੀ ਹੈ। ਐਤਵਾਰ ਦੀ ਸ਼ਾਮ ਭੀੜ-ਭੜੱਕੇ ਵਾਲੇ ਇਸ ਇਲਾਕੇ ਵਿੱਚ ਇੱਕ ਸ਼ਾਤਰ ਚੋਰ ਨੇ ਫਿਲਮੀ ਅੰਦਾਜ਼ ਵਿਚ ਮਹਿਜ਼ 25 ਸੈਕਿੰਡ ਦੇ ਅੰਦਰ ਬਾਈਕ ਦਾ ਲਾਕ ਤੋੜਿਆ ਅਤੇ ਰਫੂਚੱਕਰ ਹੋ ਗਿਆ। ਇਹ ਪੂਰੀ ਵਾਰਦਾਤ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ ਹੈ, ਜਿਸ ਨੇ ਇਲਾਕੇ ਦੀ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ 1 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਗੌਰਵ ਵਰਮਾ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਬਾਈਕ ਨਿਗਮ ਦਫ਼ਤਰ ਦੇ ਮੇਨ ਗੇਟ ਦੇ ਕੋਲ ਖੜ੍ਹੀ ਕਰਕੇ ਦੁਕਾਨ 'ਤੇ ਗਏ ਸਨ। ਜਦੋਂ ਸ਼ਾਮ ਨੂੰ ਉਹ ਵਾਪਸ ਪਰਤੇ ਤਾਂ ਉੱਥੋਂ ਬਾਈਕ ਗਾਇਬ ਸੀ। ਸੀਸੀਟੀਵੀ ਫੁਟੇਜ ਖੰਗਾਲਣ 'ਤੇ ਜੋ ਸੱਚ ਸਾਹਮਣੇ ਆਇਆ, ਫੁਟੇਜ ਵਿਚ ਸਾਫ਼ ਦਿਖ ਰਿਹਾ ਹੈ ਕਿ ਕਾਲੀ ਟੀ-ਸ਼ਰਟ ਪਹਿਨੇ ਇਕ ਨੌਜਵਾਨ ਬੜੇ ਹੀ ਸ਼ਾਤਰ ਤਰੀਕੇ ਨਾਲ ਪੈਦਲ ਆਉਂਦਾ ਹੈ ਅਤੇ ਸ਼ੱਕ ਤੋਂ ਬਚਣ ਲਈ ਕੋਲ ਬਣੀ ਥੜੀ 'ਤੇ ਬੈਠ ਜਾਂਦਾ ਹੈ। ਜਿਵੇਂ ਹੀ ਉਸ ਨੂੰ ਮੌਕਾ ਮਿਲਦਾ ਹੈ, ਉਹ ਖੜ੍ਹਾ ਹੁੰਦਾ ਹੈ, ਪਲਕ ਝਪਕਦੇ ਹੀ ਲਾਕ ਤੋੜਦਾ ਹੈ ਅਤੇ ਮਹਿਜ਼ 25 ਸੈਕਿੰਡ ਵਿੱਚ ਬਾਈਕ ਸਟਾਰਟ ਕਰਕੇ ਫ਼ਰਾਰ ਹੋ ਜਾਂਦਾ ਹੈ। ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਦਾ ਆਰੋਪ ਹੈ ਕਿ ਪੁਲਸ ਪ੍ਰਸ਼ਾਸਨ ਹੱਥ 'ਤੇ ਹੱਥ ਧਰ ਕੇ ਬੈਠਾ ਹੈ, ਇੱਥੋਂ ਪਹਿਲਾਂ ਵੀ ਕਈ ਵਾਹਨ ਚੋਰੀ ਹੋ ਚੁੱਕੇ ਹਨ, ਪਰ ਪੁਲਸ ਗਸ਼ਤ ਦੇ ਦਾਵੇ ਸਿਰਫ਼ ਕਾਗਜ਼ਾਂ ਤੱਕ ਸੀਮਤ ਨਜ਼ਰ ਆ ਰਹੇ ਹਨ।
ਸਰਹੱਦ ਪਾਰੋਂ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 2 ਕਿੱਲੋ ਹੈਰੋਇਨ ਤੇ ਅਸਲਾ ਬਰਾਮਦ
NEXT STORY