ਕਪੂਰਥਲਾ, (ਭੂਸ਼ਣ, ਮਲਹੋਤਰਾ)- ਬੀਤੀ ਰਾਤ ਜਲੰਧਰ ਮਾਰਗ 'ਤੇ ਇਕ ਬੇਕਰੀ 'ਚ ਅੱਗ ਲੱਗ ਗਈ, ਜਿਸ ਕਾਰਨ ਦੁਕਾਨ 'ਚ ਪਿਆ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ 'ਚ ਅੱਗ ਲੱਗਣ ਨਾਲ ਕਮਰੇ 'ਚ ਸੌਂ ਰਹੀ ਲੇਬਰ ਵਾਲ-ਵਾਲ ਬਚ ਗਈ। ਫਿਲਹਾਲ ਸ਼ਾਰਟ ਸਰਕਟ ਨੂੰ ਅੱਗ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਜਾਣਕਾਰੀ ਦਿੰਦਿਆਂ ਬੇਕਰੀ ਦੇ ਮਾਲਕ ਸਾਜਨ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਰਾਤ ਕਰੀਬ 9.30 ਵਜੇ ਆਪਣੀ ਬੇਕਰੀ ਬੰਦ ਕਰ ਕੇ ਘਰ ਚਲਾ ਗਿਆ ਸੀ। ਇਸ ਦੌਰਾਨ 10.30 ਵਜੇ ਉਥੋਂ ਨਿਕਲ ਰਹੇ ਕਿਸੇ ਵਿਅਕਤੀ ਨੇ ਉਸ ਨੂੰ ਫੋਨ ਕਰ ਕੇ ਦੁਕਾਨ 'ਚ ਅੱਗ ਲੱਗਣ ਦੀ ਸੂਚਨਾ ਦਿੱਤੀ। ਸੂਚਨਾ ਮਿਲਣ 'ਤੇ ਉਹ ਮੌਕੇ 'ਤੇ ਪੁੱਜ ਗਿਆ ਪਰ ਅੱਗ ਵਧਦੀ ਜਾ ਰਹੀ ਸੀ, ਜਿਸ ਕਾਰਨ ਫਾਇਰ ਬਿਗ੍ਰੇਡ ਦੀਆਂ 7 ਗੱਡੀਆਂ ਨੇ ਕਰੀਬ 3 ਘੰਟਿਆਂ ਦੀ ਮਿਹਨਤ ਦੇ ਬਾਅਦ ਅੱਗ 'ਤੇ ਕਾਬੂ ਪਾ ਲਿਆ। ਸਾਜਨ ਨੇ ਦੱਸਿਆ ਕਿ ਅੱਗ ਦੌਰਾਨ ਜਿਥੇ ਦੁਕਾਨ ਦੇ ਪਿੱਛੇ ਬਣੇ ਲੇਬਰ ਦੇ ਕਮਰੇ 'ਚ ਮੌਜੂਦ ਕਰਮਚਾਰੀ ਸੁਰੱਖਿਅਤ ਬਾਹਰ ਨਿਕਲ ਆਏ। ਉਥੇ ਹੀ ਦੁਕਾਨ 'ਚ ਪਿਆ ਲੱਖਾਂ ਦਾ ਸਾਮਾਨ ਸੜ ਗਿਆ।
ਬੀਤੇ ਇਕ ਦਹਾਕੇ ਦੌਰਾਨ ਸ਼ਾਰਟ ਸਰਕਟ ਹੋਣ ਨਾਲ ਸ਼ਹਿਰ 'ਚ ਹੋ ਚੁੱਕਿਆ ਹੈ ਕਰੋੜਾਂ ਦਾ ਨੁਕਸਾਨ
ਸ਼ਹਿਰ 'ਚ ਬਿਜਲੀ ਦੀਆਂ ਢਿੱਲੀਆਂ ਤੇ ਖਸਤਾਹਾਲ ਤਾਰਾਂ ਦੇ ਕਾਰਨ ਬੀਤੇ ਇਕ ਦਹਾਕੇ ਦੌਰਾਨ ਇਨ੍ਹਾਂ ਤਾਰਾਂ 'ਚੋਂ ਨਿਕਲਣ ਵਾਲੀਆਂ ਚੰਗਿਆੜੀਆਂ ਕਾਰਨ ਜਿਥੇ ਕਈ ਖਾਂਦੇ-ਪੀਂਦੇ ਕਾਰੋਬਾਰੀ ਤਬਾਹ ਹੋ ਚੁੱਕੇ ਹਨ, ਉਥੇ ਹੀ ਇਨ੍ਹਾਂ ਸ਼ਾਰਟ ਸਰਕਟ ਨੇ ਕਈ ਚੰਗੀਆਂ ਦੁਕਾਨਾਂ ਨੂੰ ਨਿਗਲ ਲਿਆ ਹੈ।
ਬੀਤੇ ਇਕ ਦਹਾਕੇ ਦੌਰਾਨ ਸ਼ਹਿਰ ਦੇ ਸਦਰ ਬਾਜ਼ਾਰ, ਸਰਾਫਾ ਬਾਜ਼ਾਰ, ਸ੍ਰੀ ਸਤਨਾਰਾਇਣ ਬਾਜ਼ਾਰ, ਸੁਲਤਾਨਪੁਰ ਲੋਧੀ ਮਾਰਗ ਤੇ ਜਲੰਧਰ ਮਾਰਗ 'ਚ ਲੱਗੀ ਅੱਗ ਕਾਰਨ ਕਰੋੜਾਂ ਰੁਪਏ ਦੀ ਜਾਇਦਾਦ ਤਬਾਹ ਹੋ ਚੁੱਕੀ ਹੈ, ਜਿਸ ਕਾਰਨ ਕਈ ਕਾਰੋਬਾਰੀ ਤਾਂ ਇਨ੍ਹਾਂ ਹੋਏ ਨੁਕਸਾਨ ਨੂੰ ਝੱਲ ਵੀ ਨਹੀਂ ਸਕੇ ਹਨ ਤੇ ਉਹ ਵਰਤਮਾਨ ਦੌਰ ਵਿਚ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਇਸ ਦੇ ਬਾਵਜੂਦ ਵੀ ਸ਼ਹਿਰ 'ਚ ਸ਼ਾਰਟ ਸਰਕਟ ਦੀ ਸਮੱਸਿਆ ਦੇ ਨਿਪਟਾਰੇ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ ਗਿਆ ਹੈ, ਜਿਸ ਕਾਰਨ ਆਮ ਦੁਕਾਨਦਾਰਾਂ ਵਿਚ ਦਹਿਸ਼ਤ ਪੈਦਾ ਹੋ ਗਈ ਹੈ।
ਨਾਜਾਇਜ਼ ਖੋਖਿਆਂ, ਰੇਹੜੀਆਂ ਤੇ ਦੁਕਾਨਾਂ ਦੇ ਬਾਹਰ ਬਣੇ ਥੜ੍ਹਿਆਂ 'ਤੇ ਚੱਲੀ ਜੇ. ਸੀ. ਬੀ.
NEXT STORY