ਜਲੰਧਰ (ਖੁਰਾਣਾ)— ਨਗਰ ਨਿਗਮ ਅਤੇ ਟ੍ਰੈਫਿਕ ਪੁਲਸ ਨੇ ਇਕ ਵਾਰ ਫਿਰ ਤੋਂ ਵੱਡੀ ਕਾਰਵਾਈ ਕਰਦੇ ਹੋਏ ਸਾਂਝਾ ਆਪਰੇਸ਼ਨ ਚਲਾ ਕੇ ਅੱਜ ਵਾਲਮੀਕਿ ਚੌਕ ਦੇ ਆਲੇ-ਦੁਆਲੇ ਜੀ. ਟੀ. ਰੋਡ 'ਤੇ 'ਸੰਡੇ ਬਾਜ਼ਾਰ' ਨੂੰ ਨਹੀਂ ਲੱਗਣ ਦਿੱਤਾ। ਐਤਵਾਰ ਸਵੇਰੇ ਪੁਲਸ ਅਤੇ ਨਿਗਮ ਦੀਆਂ ਟੀਮਾਂ ਕਾਰਵਾਈ ਲਈ ਡਿਚ ਮਸ਼ੀਨਾਂ ਲੈ ਕੇ ਫੀਲਡ 'ਚ ਉਤਰੀਆਂ ਅਤੇ ਜੋਤੀ ਚੌਕ ਨੇੜੇ ਮੇਨ ਰੋਡ 'ਤੇ ਲੱਗ ਰਹੀਆਂ ਰੇਹੜੀਆਂ-ਫੜੀਆਂ 'ਤੇ ਕਾਰਵਾਈ ਕਰਦੇ ਹੋਏ ਉਥੋਂ ਹਟਵਾਇਆ। ਕੁਝ ਲੋਕਾਂ ਨੇ ਦੁਕਾਨਾਂ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀਆਂ ਫੜੀਆਂ ਸਾਮਾਨ ਸਮੇਤ ਜ਼ਬਤ ਕਰ ਲਈਆਂ। ਸੰਡੇ ਬਾਜ਼ਾਰ ਨੂੰ ਹਟਵਾਉਣ ਗਏ ਨਗਰ ਨਿਗਮ ਦੀ ਟੀਮ ਅਤੇ ਪੁਲਸ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪਿਆ।
![PunjabKesari](https://static.jagbani.com/multimedia/13_36_534139572jal4-ll.jpg)
ਇਸ ਦੇ ਬਾਅਦ 'ਸੰਡੇ ਬਾਜ਼ਾਰ' ਦੇ ਦੁਕਾਨਦਾਰ ਇਕੱਠੇ ਹੋ ਕੇ ਮੇਅਰ ਦੇ ਘਰ ਗਏ, ਜਿੱਥੇ ਉਨ੍ਹਾਂ ਦੇ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਨੇਤਾ ਚੰਦਨ ਗਰੇਵਾਲ ਵੀ ਸੰਡੇ ਬਾਜ਼ਾਰ ਵਾਲਿਆਂ ਦੇ ਹੱਕ 'ਚ ਆਏ ਅਤੇ ਉਨ੍ਹਾਂ ਨੇ ਪੁਲਸ ਡਿਵੀਜ਼ਨ ਨੰਬਰ ਚਾਰ 'ਚ ਜਾ ਕੇ ਕਾਫੀ ਵਿਰੋਧ ਕੀਤਾ। ਦੁਪਹਿਰ ਤੱਕ ਪੁਲਸ ਅਤੇ ਨਗਰ ਨਿਗਮ ਦੀ ਟੀਮ ਜੀ. ਟੀ. ਰੋਡ 'ਤੇ ਡਟੀ ਹੋਈ ਸੀ ਅਤੇ ਸੰਡੇ ਬਾਜ਼ਾਰ ਨੂੰ ਨਹੀਂ ਲੱਗਣ ਦਿੱਤਾ ਗਿਆ ਸੀ।
![PunjabKesari](https://static.jagbani.com/multimedia/13_38_318338427jal5-ll.jpg)
ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵੀ ਟ੍ਰੈਫਿਕ ਪੁਲਸ ਦੇ ਦਰਜਨਾਂ ਜਵਾਨਾਂ ਨੇ ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਸ਼ਰਮਾ ਅਤੇ ਏ. ਸੀ. ਪੀ. ਟ੍ਰੈਫਿਕ ਹਰਵਿੰਦਰ ਭੱਲਾ ਦੀ ਅਗਵਾਈ 'ਚ ਜੀ. ਟੀ. ਰੋਡ ਦੇ ਅਸਥਾਈ ਕਬਜ਼ਿਆਂ 'ਤੇ ਐਕਸ਼ਨ ਕੀਤਾ ਸੀ। ਇਕ ਪਾਸੇ ਜਿੱਥੇ ਟ੍ਰੈਫਿਕ ਪੁਲਸ ਨੇ ਨਿਗਮ ਦੇ ਤਹਿਬਾਜ਼ਾਰੀ ਕਰਮਚਾਰੀਆਂ ਨੂੰ ਨਾਲ ਲੈ ਕੇ ਜੀ. ਟੀ. ਰੋਡ 'ਤੇ ਖੜ੍ਹੇ ਵਾਹਨਾਂ ਦੇ ਚਲਾਨ ਕੱਟੇ ਸਨ, ਉਥੇ ਹੀ ਕਈ ਕਬਜ਼ਿਆਂ ਨੂੰ ਵੀ ਹਟਾਇਆ ਸੀ।
ਟ੍ਰੈਫਿਕ ਪੁਲਸ ਵੱਲੋਂ ਪਹਿਲਾਂ ਦਿੱਤੀ ਜਾ ਚੁੱਕੀ ਹੈ ਵਾਰਨਿੰਗ
ਟ੍ਰੈਫਿਕ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੇ ਬੀਤੇ ਦਿਨ ਜੀ. ਟੀ. ਰੋਡ 'ਤੇ ਕਾਰਵਾਈ ਦੌਰਾਨ ਸ਼ੂਜ਼ ਮਾਰਕੀਟ ਦੇ ਸੰਚਾਲਕਾਂ ਤੇ ਹੋਰ ਕਬਜ਼ਾਧਾਰੀਆਂ ਨੂੰ ਸਾਫ ਵਾਰਨਿੰਗ ਦਿੱਤੀ ਸੀ ਕਿ ਹੁਣ ਜੇਕਰ ਉਨ੍ਹਾਂ ਸੜਕਾਂ ਦੇ ਕਿਨਾਰੇ ਸ਼ੂਜ਼ ਮਾਰਕੀਟ, ਫੜ੍ਹੀਆਂ ਲਾਈਆਂ ਅਤੇ ਹੋਰ ਕਿਸਮ ਦੇ ਕਬਜ਼ੇ ਕੀਤੇ ਤਾਂ ਉਨ੍ਹਾਂ 'ਤੇ ਧਾਰਾ 283 ਦੇ ਤਹਿਤ ਤੁਰੰਤ ਕੇਸ ਦਰਜ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਮੇਅਰ ਜਗਦੀਸ਼ ਰਾਜਾ ਨੇ ਵੀ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਜੇਕਰ ਕੋਈ ਦੁਕਾਨਦਾਰ ਸੜਕ 'ਤੇ ਕਬਜ਼ਾ ਕਰਦਾ ਹੈ ਤਾਂ ਉਸ 'ਤੇ ਕੇਸ ਦਰਜ ਕਰਵਾਇਆ ਜਾਵੇ।
![PunjabKesari](https://static.jagbani.com/multimedia/13_52_243794788sunday-ll.jpg)
ਸੰਡੇ ਮਾਰਕੀਟ 'ਤੇ ਐਕਸ਼ਨ ਲਈ ਮੇਅਰ ਜਗਦੀਸ਼ ਰਾਜਾ ਨਾਲ ਹੋਈ ਸੀ ਮੀਟਿੰਗ
ਮੇਅਰ ਜਗਦੀਸ਼ ਰਾਜਾ ਦੀ ਅਗਵਾਈ 'ਚ ਬੀਤੇ ਦਿਨੀਂ ਨਗਰ ਨਿਗਮ ਅਤੇ ਟ੍ਰੈਫਿਕ ਪੁਲਸ ਦੇ ਉੱਚ ਅਧਿਕਾਰੀਆਂ ਦਰਮਿਆਨ ਮੀਟਿੰਗ ਹੋਈ ਸੀ। ਇਸ ਮੀਟਿੰਗ 'ਚ ਭਗਵਾਨ ਵਾਲਮੀਕਿ ਚੌਕ ਦੇ ਕੋਲ, ਉਥੋਂ ਨਕੋਦਰ ਚੌਕ, ਫਿਸ਼ ਮਾਰਕੀਟ ਅਤੇ ਨਹਿਰੂ ਗਾਰਡਨ ਵਲ ਜਾਣ ਵਾਲੀਆਂ ਸੜਕਾਂ 'ਤੇ ਲੱਗਣ ਵਾਲੀ ਸੰਡੇ ਮਾਰਕੀਟ ਨੂੰ ਸਖਤੀ ਨਾਲ ਰੋਕਣ ਦਾ ਫੈਸਲਾ ਲਿਆ ਗਿਆ ਸੀ।
ਵੱਡੇ ਘਰਾਂ ਦੇ ਕਾਕੇ, ਹੁਣ ਬੁਲੇਟ 'ਤੇ ਨਹੀਂ ਮਾਰ ਸਕਣਗੇ ਪਟਾਕੇ
NEXT STORY