ਬਠਿੰਡਾ (ਵਰਮਾ)- ਨਗਰ ਨਿਗਮ ਚੋਣਾਂ ਲਈ ਹੋਏ ਮਤਦਾਨ ਦੇ ਦੌਰਾਨ ਵੱਖ-ਵੱਖ ਵਾਰਡਾਂ ਵਿਚ ਵੱਖ-ਵੱਖ ਸਿਆਸੀ ਧਿਰਾਂ ਅਤੇ ਵਰਕਰਾਂ ਵਿਚ ਲੜਾਈ ਝਗੜੇ ਦੇਖਣ ਨੂੰ ਮਿਲੇ | ਵਾਰਡ ਨੰਬਰ 43 ਵਿਚ ਵੋਟਿੰਗ ਦੌਰਾਨ ਜ਼ੋਰਦਾਰ ਹੰਗਾਮਾ ਹੋਇਆ। ਜਿੱਥੇ ਆਜ਼ਾਦ ਅਤੇ ਕਾਂਗਰਸੀ ਵਰਕਰ ਆਹਮੋ-ਸਾਹਮਣੇ ਰਹੇ | ਇਸ ਤੋਂ ਇਲਾਵਾ 14 ਨੰਬਰ ਵਾਰਡ ਵਿਚ ਇਕ ਜਾਲੀ ਵੋਟ ਪਾਉਣ ਲਈ ਪਹੁੰਚੇ ਇਕ ਵਿਅਕਤੀ ਨੂੰ ਲੋਕਾਂ ਨੇ ਫੜਕੇ ਪੁਲਸ ਹਵਾਲੇ ਕਰ ਦਿੱਤਾ | ਸ਼ਹਿਰ ਦੇ ਕੁਝ ਹੋਰ ਥਾਂਵਾ 'ਤੇ ਵੀ ਹਿੰਸਾ ਦੀਆ ਘਟਨਾਵਾ ਹੋਈਆ ਪ੍ਰੰਤੂ ਇਸ ਸਭ ਦੇ ਬਾਵਜੂਦ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਇਹ ਵੀ ਪੜ੍ਹੋ : ਗੜ੍ਹਸ਼ੰਕਰ : ਪਹਿਲਾਂ ਪਾਈ ਵੋਟ, ਫਿਰ ਕੁਝ ਪਲਾਂ ਬਾਅਦ ਹੀ ਹੋ ਗਈ ਮੌਤ
ਵਾਰਡ ਨੰਬਰ 43 ਦੀ ਘਟਨਾ ਤੋਂ ਬਾਅਦ ਐੱਸ.ਐੱਸ.ਪੀ.ਭੁਪਿੰਦਰਜੀਤ ਸਿੰਘ ਵਿਰਕ ਖੁਦ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ | ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ ਦੀ ਪਹਿਚਾਣ ਪਹਿਲਾ ਤੋਂ ਹੀ ਕਰ ਲਈ ਗਈ ਸੀ, ਉਸ ਮੁਤਾਬਕ ਉਕਤ ਬੂਥਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਸਥਿਤੀ ਕਾਬੂ ਵਿਚ ਹੈ ਅਤੇ ਕਿਸੇ ਵੀ ਸ਼ਰਾਰਤੀ ਸ਼ਖਸ ਨੂੰ ਬਖਸ਼ਿਆ ਨਹੀਂ ਜਾਵੇਗਾ |
ਇਹ ਵੀ ਪੜ੍ਹੋ : ਨੌਦੀਪ ਕੌਰ ਮਾਮਲੇ 'ਚ ਮਨੀਸ਼ਾ ਗੁਲਾਟੀ ਵਲੋਂ ਅਮਿਤ ਸ਼ਾਹ ਨਾਲ ਮੁਲਾਕਾਤ
ਕਾਂਗਰਸੀ ਉਮੀਦਵਾਰ ਨੇ ਹੀ ਲਗਾਏ ਧੱਕੇਸ਼ਾਹੀ ਦੇ ਦੋਸ਼
ਆਮ ਤੌਰ 'ਤੇ ਚੋਣਾਂ ਦੌਰਾਨ ਵਿਰੋਧੀ ਪਾਰਟੀਆਂ ਵਲੋਂ ਹੀ ਸੱਤਾਧਾਰੀ ਪਾਰਟੀ 'ਤੇ ਧੱਕੇਸ਼ਾਹੀ ਦੇ ਦੋਸ਼ ਲਗਾਏ ਜਾਂਦੇ ਹਨ ਪ੍ਰੰਤੂ ਇੱਥੇ ਸਥਿਤੀ ਕੁਝ ਹੋਰ ਹੀ ਦਿਖਾਈ ਦਿੱਤੀ | ਵਾਰਡ ਨੰਬਰ 43 ਵਿਚ ਕਾਂਗਰਸੀ ਉਮੀਦਵਾਰ ਅਨੀਤਾ ਗੋਇਲ ਦੇ ਪਤੀ ਪ੍ਰਦੀਪ ਗੋਇਲ ਗੋਲਾ ਨੇ ਦੋਸ਼ ਲਗਾਇਆ ਕਿ ਵਿਰੋਧੀ ਪਾਰਟੀਆਂ ਵਿਸ਼ੇਸ਼ ਤੌਰ 'ਤੇ ਆਜ਼ਾਦ ਉਮੀਦਵਾਰ 'ਤੇ ਹੀ ਧੱਕੇਸ਼ਾਹੀ ਕੀਤੀ | ਉਨ੍ਹਾਂ ਕਿਹਾ ਕਿ ਆਮ ਸਥਿਤੀ ਦੇ ਉਲਟ ਆਜ਼ਾਦ ਉਮੀਦਵਾਰ ਦੇ ਵਰਕਰਾਂ ਵਲੋਂ ਕਾਂਗਰਸੀਆਂ ਨੂੰ ਧਮਕਾਇਆ ਗਿਆ ਅਤੇ ਉਨ੍ਹਾਂ ਨੂੰ ਵੋਟ ਪਾਉਣ ਤੋਂ ਰੋਕਿਆ ਗਿਆ | ਵਿਰੋਧ ਕਰਨ ਤੇ ਵਰਕਰਾਂ ਨਾਲ ਕੁੱਟਮਾਰ ਕੀਤੀ | ਇਸ ਤੋਂ ਇਲਾਵਾ ਜਾਲੀ ਵੋਟਾਂ ਪਵਾਈਆ ਗਈਆ ਜਦਿਕ ਇਨ੍ਹਾਂ ਦੋਸ਼ਾਂ ਨੂੰ ਆਜ਼ਾਦ ਉਮੀਦਵਾਰ ਨੇ ਬੇਬੁਨਿਆਦ ਦੱਸਿਆ |
ਇਹ ਵੀ ਪੜ੍ਹੋ : ਇਕੱਠਿਆਂ ਹੋਇਆ ਮਾਂ-ਧੀ ਦਾ ਸਸਕਾਰ, ਲਾੜੀ ਬਣਾ, ਲਾਲ ਫੁਲਕਾਰੀ ਨਾਲ ਦਿੱਤੀ ਕੁੜੀ ਨੂੰ ਅੰਤਿਮ ਵਿਦਾਈ
ਨੋਟ - ਚੋਣਾਂ ਦੌਰਾਨ ਹੋ ਰਹੀਆਂ ਹਿੰਸਕ ਘਟਨਾਵਾਂ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸੁਲਤਾਨਪੁਰ ਲੋਧੀ ਵਿਚ ਚੋਣਾਂ ਦੌਰਾਨ ਚੱਲੀਆਂ ਗੋਲੀਆਂ, ਕਾਂਗਰਸੀਆਂ ’ਤੇ ਲੱਗੇ ਦੋਸ਼
NEXT STORY