ਜਲੰਧਰ (ਚੋਪੜਾ)— ਵਾਰਡ ਨੰ. 51 ਦਾ ਸਰਵਪੱਖੀ ਵਿਕਾਸ ਕਰਵਾਉਣਾ ਹੀ ਮੇਰਾ ਮੁੱਖ ਟੀਚਾ ਹੈ। ਇਹ ਪ੍ਰਗਟਾਵਾ ਕਾਂਗਰਸ ਦੀ ਉਮੀਦਵਾਰ ਰਾਧਿਕਾ ਪਾਠਕ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਜਿਸ ਤਰ੍ਹਾਂ ਲੋਕਾਂ ਦਾ ਅਥਾਹ ਪਿਆਰ ਮੈਨੂੰ ਮਿਲ ਰਿਹਾ ਹੈ, ਉਸ ਨੂੰ ਮੈਂ ਜ਼ਿੰਦਗੀ ਭਰ ਨਹੀਂ ਭੁੱਲ ਸਕਾਂਗੀ। ਰਾਧਿਕਾ ਨੇ ਕਿਹਾ ਕਿ ਕੌਂਸਲਰ ਬਣਨ ਤੋਂ ਬਾਅਦ ਮੈਂ ਆਪਣੇ ਫਰਜ਼ਾਂ ਨੂੰ ਪੂਰਾ ਕਰਦੇ ਹੋਏ ਲੋਕਾਂ ਨੂੰ ਸੜਕਾਂ, ਸੀਵਰੇਜ, ਸਟ੍ਰੀਟ ਲਾਈਟ ਅਤੇ ਪੀਣ ਵਾਲੇ ਪਾਣੀ ਦੀ ਵਿਵਸਥਾ ਜਿਹੀਆਂ ਮੁੱਢਲੀਆਂ ਸੁਵਿਧਾਵਾਂ ਉਪਲਬਧ ਕਰਵਾਵਾਂਗੀ। ਮੇਰੇ ਲਈ ਵਾਰਡ ਵਾਸੀ ਮੇਰਾ ਪਰਿਵਾਰ ਹੈ ਤੇ ਮੈਂ ਹਰੇਕ ਦੇ ਸੁੱਖ-ਦੁੱਖ 'ਚ ਸ਼ਾਮਲ ਹੋਵਾਂਗੀ।
ਇਸ ਮੌਕੇ ਅਵਨੀਸ਼ ਅਰੋੜਾ, ਇੰਜੀਨੀਅਰ ਅਸ਼ੋਕ ਸ਼ਰਮਾ ਨੇ ਕਿਹਾ ਕਿ ਪਾਠਕ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਇਸ ਵਾਰਡ ਦੇ ਲੋਕਾਂ ਦੀ ਸੇਵਾ ਲਈ ਤਤਪਰ ਰਿਹਾ ਹੈ। ਸੇਵਾ ਭਾਵ ਨਾਲ ਸਿਆਸਤ 'ਚ ਆ ਕੇ ਉਕਤ ਪਰਿਵਾਰ ਨੇ ਨਵਾਂ ਇਤਿਹਾਸ ਸਿਰਜਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਧਿਕਾ ਵੱਡੀ ਗਿਣਤੀ 'ਚ ਵੋਟਾਂ ਦੇ ਫਰਕ ਨਾਲ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ 'ਚ ਪਾਵੇਗੀ। ਇਸ ਮੌਕੇ ਅਨੂਪ ਪਾਠਕ, ਅਰਜੁਨ ਪਾਠਕ ਤੇ ਨਿਰਮਲ ਪਾਠਕ ਵੀ ਮੌਜੂਦ ਸਨ।
ਬਟਾਲਾ : ਐੱਸ. ਐੱਸ. ਪੀ. ਦਫਤਰ ਦੇ ਬਾਹਰ ਵਿਅਕਤੀ ਵਲੋਂ ਆਤਮਦਾਹ ਕਰਨ ਦੀ ਕੋਸ਼ਿਸ਼
NEXT STORY