ਲੁਧਿਆਣਾ (ਗੌਤਮ) : ਲਾਡੋਵਾਲ ਕੋਲ ਸਥਿਤ ਪਿੰਡ ਫੱਗੂਵਾਲ ਨੇੜੇ ਅਣਪਛਾਤੇ ਵਿਅਕਤੀਆਂ ਨੇ ਇਕ ਵਿਅਕਤੀ ਨੂੰ ਕਤਲ ਕਰ ਕੇ ਲਾਸ਼ ਰੇਲਵੇ ਲਾਈਨਾਂ ਕੋਲ ਸੁੱਟ ਦਿੱਤੀ ਜਦੋਂ ਕਿਸੇ ਰਾਹਗੀਰ ਨੇ ਖੂਨ ਨਾਲ ਲਥਪਥ ਦੇਖੀ ਤਾਂ ਪੁਲਸ ਕੰਟਰੋਲ ਰੂਮ 'ਤੇ ਸੂਚਿਤ ਕੀਤਾ। ਪਤਾ ਲੱਗਦੇ ਹੀ ਥਾਣਾ ਜੀ. ਆਰ. ਪੀ. ਦੇ ਇੰਸ. ਬਲਵੀਰ ਸਿੰਘ ਘੁੰਮਣ, ਫੌਰੈਂਸਿਕ ਟੀਮ ਦੇ ਇੰਸ. ਜਤਿੰਦਰ ਸਿੰਘ ਦੀ ਪੁਲਸ ਟੀਮ ਮੌਕੇ 'ਤੇ ਪੁੱਜ ਗਈ। ਮੌਕੇ ਦਾ ਮੁਆਇਨਾ ਕਰਨ ਤੋਂ ਬਾਅਦ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ। ਮਰਨ ਵਾਲੇ ਦੀ ਪਛਾਣ ਮੂਲ ਰੂਪ ਤੋਂ ਬਿਹਾਰ ਦੇ ਰਹਿਣ ਵਾਲੇ ਰਾਜਾ ਰਾਮ ਵਜੋਂ ਕੀਤੀ ਗਈ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਦਹਿਲਾਉਣ ਵਾਲੀ ਘਟਨਾ, ਨਵ-ਵਿਆਹੇ ਮੁੰਡੇ ਸਣੇ ਸਕੇ ਭਰਾ ਦਾ ਕਤਲ, ਲਾਸ਼ਾਂ ਨਾਲ ਵੀ ਦਰਿੰਦਗੀ
ਇੰਸ. ਬਲਵੀਰ ਸਿੰਘ ਨੇ ਦੱਸਿਆ ਕਿ ਲਾਸ਼ ਦਾ ਪੰਚਨਾਮਾ ਕਰਨ ਉਪਰੰਤ ਮਰਨ ਵਾਲੇ ਰਾਜਾ ਰਾਮ ਦੀ ਪਤਨੀ ਰੰਜੂ ਦੇਵੀ ਦੇ ਬਿਆਨ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦੇ ਦੋਸ਼ ਤਹਿਤ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਮੁਤਾਬਕ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਰੇਲਵੇ ਲਾਈਨਾਂ ਕੋਲ ਕਿਸੇ ਵਿਅਕਤੀ ਦੀ ਖੂਨ ਨਾਲ ਲਥਪਥ ਲਾਸ਼ ਪਈ ਹੈ। ਮੌਕੇ 'ਤੇ ਜਾ ਕੇ ਜਾਂਚ ਕੀਤੀ ਤਾਂ ਉਸ ਦੇ ਸਰੀਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਜਾਂਚ ਦੌਰਾਨ ਜਦੋਂ ਉਸ ਦੇ ਵਾਰਸਾਂ ਦੀ ਭਾਲ ਕੀਤੀ ਗਈ ਤਾਂ ਉਸ ਦੀ ਪਤਨੀ ਨੇ ਮੌਕੇ 'ਤੇ ਆ ਕੇ ਉਸ ਦੀ ਪਛਾਣ ਕੀਤੀ। ਉਸ ਦੀ ਪਤਨੀ ਨੇ ਦੱਸਿਆ ਕਿ ਉਹ ਸੋਮਵਾਰ ਤੋਂ ਹੀ ਘਰੋਂ ਗਾਇਬ ਸੀ। ਮੁੱਢਲੀ ਜਾਂਚ ਵਿਚ ਪਤਾ ਲੱਗਾ ਹੈ ਕਿ ਉਸ ਦਾ ਕਤਲ ਕਰਨ ਤੋਂ ਪਹਿਲਾਂ ਉਸ ਨੂੰ ਬੇਹੋਸ਼ ਕਰਨ ਲਈ ਕੋਈ ਨਸ਼ਾ ਕਰਵਾਇਆ ਗਿਆ। ਉਸ ਤੋਂ ਬਾਅਦ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤਾ ਗਿਆ। ਉਸ ਦੇ ਸਰੀਰ 'ਤੇ ਦਰਜਨ ਤੋਂ ਜ਼ਿਆਦਾ ਵਾਰ ਹੋਣ ਦਾ ਸ਼ੱਕ ਹੈ। ਜਾਂਚ ਅਫਸਰ ਨੇ ਦੱਸਿਆ ਕਿ ਬੁੱਧਵਾਰ ਨੂੰ ਉਸ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਹਾਲ ਦੀ ਘੜੀ ਮੁਲਜ਼ਮਾਂ ਦੀ ਭਾਲ ਵਿਚ ਟੀਮ ਬਣਾ ਕੇ ਭੇਜੀ ਗਈ ਹੈ। ਆਲੇ-ਦੁਆਲੇ ਦੇ ਇਲਾਕਿਆਂ 'ਚ ਵੀ ਪੁਲਸ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ''ਚ ਸ਼ਰਮਿੰਦਗੀ ਭਰੀ ਘਟਨਾ, ਬੱਚਿਆਂ ਦੇ ਸਾਹਮਣੇ ਲੁੱਟੀ ਮਾਂ ਦੀ ਆਬਰੂ
ਹੁਸ਼ਿਆਰਪੁਰ 'ਚ BSF ਮੁਲਾਜ਼ਮ ਨਿਕਲਿਆ ਕੋਰੋਨਾ ਪਾਜ਼ੇਟਿਵ, ਕੁੱਲ ਗਿਣਤੀ 146 ਤੱਕ ਪੁੱਜੀ
NEXT STORY