ਪਟਿਆਲਾ (ਬਲਜਿੰਦਰ)—ਥਾਣਾ ਅਰਬਨ ਅਸਟੇਟ ਅਧੀਨ ਆਉਂਦੇ ਸ਼ਹਿਰ ਦੇ ਡੀ. ਐੱਮ. ਡਬਲਯੂ. ਇਲਾਕੇ ਵਿਚ ਪੁਰਾਣੀ ਰੰਜਸ਼ ਕਾਰਨ ਗੁਪਤ ਅੰਗ 'ਚ ਚਾਕੂ ਮਾਰ ਕੇ ਕਾਂਗਰਸੀ ਵਰਕਰ ਰਾਕੇਸ਼ ਕੁਮਾਰ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਭਾਸਕਰ ਨਾਮੀ ਵਿਅਕਤੀ ਨੇ ਅੰਜਾਮ ਦਿੱਤਾ।ਜਾਣਕਾਰੀ ਮੁਤਾਬਕ ਕਤਲ ਦੇ ਕਥਿਤ ਦੋਸ਼ੀ ਭਾਸਕਰ ਨੇ ਮ੍ਰਿਤਕ ਰਾਕੇਸ਼ ਦੇ ਚਾਕੂ ਨਾਲ 5 ਵਾਰ ਕੀਤੇ। ਰਾਕੇਸ਼ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਇਹ ਘਟਨਾ 7 ਜੁਲਾਈ ਦੀ ਹੈ। ਪਹਿਲਾਂ ਉਸ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਸੀ, ਜਿਥੋਂ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਸੀ। ਬੀਤੀ ਰਾਤ ਉਸ ਦੀ ਪੀ. ਜੀ. ਆਈ. 'ਚ ਮੌਤ ਹੋ ਗਈ। ਪਹਿਲਾਂ ਪੁਲਸ ਨੇ ਇਸ ਮਾਮਲੇ 'ਚ ਮ੍ਰਿਤਕ ਰਾਕੇਸ਼ ਦੇ ਭਰਾ ਰਾਜੇਸ਼ ਕੁਮਾਰ ਦੀ ਸ਼ਿਕਾਇਤ 'ਤੇ ਸਿਰਫ ਕੁੱਟ-ਮਾਰ ਦਾ ਕੇਸ ਦਰਜ ਕੀਤਾ ਸੀ। ਅੱਜ ਪੁਲਸ ਨੇ ਜੁਰਮ ਵਿਚ ਵਾਧਾ ਕਰਦੇ ਹੋਏ ਭਾਸਕਰ ਖਿਲਾਫ ਕਤਲ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਮਿਲੀ ਜਾਣਕਾਰੀ ਮੁਤਾਬਕ 7 ਜੁਲਾਈ ਨੂੰ ਸੋਨੂੰ ਨੇ ਰਾਕੇਸ਼ ਨੂੰ ਫੋਨ ਕਰ ਕੇ ਬੁਲਾਇਆ। ਫਿਰ ਸ਼ਾਮ ਨੂੰ ਜਦੋਂ ਰਾਕੇਸ਼ ਉਸ ਨੂੰ ਮਿਲਣ ਲਈ ਗਿਆ ਤਾਂ ਭਾਸਕਰ ਨੇ ਰਾਕੇਸ਼ 'ਤੇ ਤਾਬੜਤੋੜ ਚਾਕੂ ਨਾਲ ਹਮਲਾ ਸ਼ੁਰੂ ਕਰ ਦਿੱਤਾ। ਰਾਕੇਸ਼ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਭਾਸਕਰ ਨੂੰ ਮੌਕੇ 'ਤੇ ਕਾਬੂ ਕਰ ਕੇ ਪੀ. ਸੀ. ਆਰ. ਹਵਾਲੇ ਕਰ ਦਿੱਤਾ ਗਿਆ ਸੀ। ਇਹ ਝਗੜਾ ਪੁਰਾਣੀ ਰੰਜਸ਼ ਕਾਰਨ ਹੋਇਆ। ਪਿਛਲੇ ਸਾਲ ਅਗਸਤ ਦੇ ਮਹੀਨੇ 'ਚ ਵੀ ਦੋਵਾਂ ਧਿਰਾਂ 'ਚ ਝਗੜਾ ਹੋਇਆ ਸੀ।
ਸੁਖਬੀਰ ਨੂੰ ਅਚਨਚੇਤ ਚੰਡੀਗੜ੍ਹ ਕਿਉਂ ਆਇਆ ਯਾਦ!
NEXT STORY