ਮਾਨਸਾ(ਜੱਸਲ)-ਜ਼ਿਲਾ ਮਾਨਸਾ ਦੀ ਇਕ ਅਦਾਲਤ ਨੇ ਨਵ–ਵਿਆਹੁਤਾ ਦੇ ਕਤਲ ਕੇਸ ਦੀ ਸੁਣਵਾਈ ਕਰਦਿਆਂ ਪਿਓ–ਪੁੱਤਰ ਸਣੇ ਤਿੰਨ ਵਿਅਕਤੀਆਂ ਨੂੰ ਕੈਦ ਅਤੇ ਜੁਰਮਾਨੇ ਦਾ ਫ਼ੈਸਲਾ ਸੁਣਾਇਆ ਹੈ। ਜਾਣਕਾਰੀ ਅਨੁਸਾਰ ਅਗਸਤ 2013 'ਚ ਪਿੰਡ ਰੱਲਾ ਦੀ ਨਹਿਰ ਦੀ ਪੱਟੜੀ 'ਤੇ ਇਕ ਨਵ–ਵਿਆਹੁਤਾ ਦੀ ਖ਼ੂਨ 'ਚ ਲਥਪਥ ਹੋਈ ਲਾਸ਼ ਮਿਲੀ ਸੀ। ਇਸ ਸੰਬੰਧੀ ਥਾਣਾ ਜੋਗਾ ਦੀ ਪੁਲਸ ਨੇ 17 ਅਗਸਤ 2013 ਨੂੰ ਕ੍ਰਿਪਾਲ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਮਾਖਾ ਚਹਿਲਾਂ ਦੀ ਸ਼ਿਕਾਇਤ 'ਤੇ ਨਾ–ਮਾਲੂਮ ਵਿਅਕਤੀਆਂ ਖਿਲਾਫ਼ ਧਾਰਾ 302 ਤਹਿਤ ਮਾਮਲਾ ਨੰ. 50 ਦਰਜ ਕਰ ਕੇ ਤਫਤੀਸ਼ ਸ਼ੁਰੂ ਕੀਤੀ, ਜਿਸ ਦੌਰਾਨ ਸਾਹਮਣੇ ਆਇਆ ਕਿ ਮੱਖਣ ਸਿੰਘ ਪੁੱਤਰ ਮੰਦਰ ਸਿੰਘ ਵਾਸੀ ਮੋਹਰ ਸਿੰਘ ਵਾਲਾ ਨੇ ਮਨਜੀਤ ਕੌਰ ਪੁੱਤਰੀ ਦਰਸ਼ਨ ਸਿੰਘ ਵਾਸੀ ਮੋਹਰ ਸਿੰਘ ਵਾਲਾ ਨਾਲ 16 ਜੁਲਾਈ 2013 ਨੂੰ ਹਾਈ ਕੋਰਟ 'ਚ ਲਵ ਮੈਰਿਜ ਕਰਵਾਈ ਸੀ। ਮਨਜੀਤ ਕੌਰ ਦੀ ਲਾਸ਼ ਰੱਲਾ ਨਹਿਰ ਦੀ ਪੱਟੜੀ ਤੋਂ ਬਰਾਮਦ ਹੋਈ। ਪੁਲਸ ਨੇ ਇਸ ਸੰਬੰਧੀ ਮੱਖਣ ਸਿੰਘ, ਉਸ ਦੇ ਪਿਤਾ ਮੰਦਰ ਸਿੰਘ ਵਾਸੀਆਨ ਪਿੰਡ ਮੋਹਰ ਸਿੰਘ ਵਾਲਾ ਅਤੇ ਅਮਰਪਾਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਪੰਧੇਰ, ਜ਼ਿਲਾ ਬਰਨਾਲਾ ਖਿਲਾਫ਼ ਮਾਣਯੋਗ ਅਦਾਲਤ 'ਚ ਧਾਰਾ 302,34 ਆਈ.ਪੀ.ਸੀ. ਦੇ ਅਧੀਨ ਮਾਣਯੋਗ ਅਦਾਲਤ 'ਚ ਚਲਾਨ ਪੇਸ਼ ਕੀਤਾ, ਜਿਥੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਮਾਣਯੋਗ ਐਡੀਸ਼ਨਲ ਸੈਸ਼ਨ ਜੱਜ ਮਾਨਸਾ ਜਗਦੀਪ ਸੂਦ ਦੀ ਅਦਾਲਤ ਵੱਲੋਂ ਮ੍ਰਿਤਕਾ ਦੇ ਪਤੀ ਮੱਖਣ ਸਿੰਘ, ਉਸ ਦੇ ਪਿਤਾ ਮੰਦਰ ਸਿੰਘ ਵਾਸੀਆਨ ਪਿੰਡ ਮੋਹਰ ਸਿੰਘ ਵਾਲਾ ਅਤੇ ਅਮਰਪਾਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਪਿੰਡ ਪੰਧੇਰ, ਜ਼ਿਲਾ ਬਰਨਾਲਾ ਨੂੰ ਮਨਜੀਤ ਕੌਰ ਦਾ ਕਾਤਲ ਮੰਨਦੇ ਹੋਏ ਉਕਤ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਅਤੇ 25–25 ਹਜ਼ਾਰ ਰੁਪਏ ਜੁਰਮਾਨੇ ਦਾ ਫ਼ੈਸਲਾ ਸੁਣਾਇਆ ਹੈ।
ਚੋਰਾਂ ਨੇ ਏ. ਟੀ. ਐੱਮ. ਦੀ ਕੀਤੀ ਭੰਨ-ਤੋੜ, ਕੈਸ਼ ਤੱਕ ਨਹੀਂ ਪਹੁੰਚੇ ਚੋਰਾਂ ਦੇ ਹੱਥ
NEXT STORY