ਜਲੰਧਰ, (ਪ੍ਰੀਤ)- 5 ਦਸੰਬਰ ਸਵੇਰੇ ਜਦੋਂ ਵਿਸ਼ਾਲ ਕਵਿਤਾ ਨੂੰ ਘਰੋਂ ਲੈ ਕੇ ਭੱਜਿਆ ਸੀ ਤਾਂ ਕਵਿਤਾ ਨੂੰ ਲੱਗ ਰਿਹਾ ਸੀ ਕਿ ਹੁਣ ਵਿਸ਼ਾਲ ਨਾਲ ਵਿਆਹ ਕਰਨ ਦੇ ਸੁਪਨੇ ਪੂਰੇ ਹੋ ਜਾਣਗੇ। ਉਹ ਪੂਰਾ ਦਿਨ ਵਿਸ਼ਾਲ ਨਾਲ ਰਹੀ। ਵਿਸ਼ਾਲ ਕਵਿਤਾ ਨੂੰ ਗੋਲਗੱਪੇ ਤੇ ਟਿੱਕੀਆਂ ਖੁਆਉਣ ਜਿਹੀ ਹਰ ਡਿਮਾਂਡ ਨੂੰ ਪੂਰਾ ਕਰਦਾ ਸੀ ਪਰ ਉਸ ਨੂੰ ਨਹੀਂ ਪਤਾ ਸੀ ਕਿ ਵਿਸ਼ਾਲ ਉਸ ਨੂੰ ਸ਼ਹਿਰ ਵਿਚ ਘੁਮਾ-ਫਿਰਾ ਹੀ ਨਹੀਂ ਰਿਹਾ ਬਲਕਿ ਉਸ ਨੂੰ ਮਾਰਨ ਲਈ 'ਸੇਫ ਪਲੇਸ' ਦੀ ਭਾਲ ਕਰ ਰਿਹਾ ਹੈ। ਸਾਰਾ ਦਿਨ ਸ਼ਹਿਰ ਦੇ ਵੱਖ-ਵੱਖ ਏਰੀਏ, ਪਾਰਕਾਂ 'ਚ ਘੁੰਮਣ ਤੋਂ ਬਾਅਦ ਸਪੋਰਟਸ ਐਂਡ ਸਰਜੀਕਲ ਕੰਪਲੈਕਸ ਦੀ ਪਾਰਕ ਉਸ ਨੂੰ ਸੇਫ ਲੱਗੀ ਅਤੇ ਵਿਸ਼ਾਲ ਨੇ ਕਵਿਤਾ ਦਾ ਮਰਡਰ ਕਰ ਦਿੱਤਾ। ਇਨ੍ਹਾਂ ਤੱਥਾਂ ਦਾ ਖੁਲਾਸਾ ਕਵਿਤਾ ਹੱਤਿਆਕਾਂਡ ਦੇ ਮੁੱਖ ਮੁਲਜ਼ਮ ਵਿਸ਼ਾਲ ਨੇ ਪੁਲਸ ਦੀ ਪੁੱਛਗਿੱਛ ਦੌਰਾਨ ਕੀਤਾ ਹੈ।
ਬੀਤੇ ਦਿਨੀਂ ਕਵਿਤਾ ਹੱਤਿਆਕਾਂਡ 'ਚ ਗ੍ਰਿਫਤਾਰ ਕੀਤੇ ਗਏ ਵਿਸ਼ਾਲ ਤੇ ਉਸ ਦੇ ਮਾਮੇ ਰਮਨ ਤੋਂ ਪੁਲਸ ਪੂਰੇ ਕ੍ਰਾਈਮ ਸੀਨ ਸਬੰਧੀ ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਹੈ। ਵਿਸ਼ਾਲ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਕਵਿਤਾ ਉਸ ਨਾਲ ਰਹਿਣ ਲਈ ਪਿੱਛੇ ਪੈ ਗਈ ਤਾਂ ਉਸ ਨੇ ਡਰ ਦੇ ਮਾਰੇ ਕਵਿਤਾ ਨੂੰ ਰਸਤੇ ਤੋਂ ਹਟਾਉਣ ਦੀ ਯੋਜਨਾ 5 ਦਸੰਬਰ ਨੂੰ ਸਵੇਰੇ ਹੀ ਬਣਾ ਲਈ ਸੀ। ਕਵਿਤਾ ਆਪਣੇ ਬੱਚੇ ਨੂੰ ਨਾਲ ਲਿਆਉਣਾ ਚਾਹੁੰਦੀ ਸੀ ਪਰ ਉਸ ਨੇ ਕਵਿਤਾ ਨੂੰ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਸੈਟਲਮੈਂਟ ਤੋਂ ਬਾਅਦ ਬੱਚੇ ਨੂੰ ਵੀ ਲਿਜਾਵਾਂਗੇ। ਸੂਤਰਾਂ ਮੁਤਾਬਕ ਵਿਸ਼ਾਲ ਨੇ ਪੁੱਛਗਿੱਛ 'ਚ ਦੱਸਿਆ ਕਿ ਕਵਿਤਾ ਖੁਸ਼ ਸੀ। ਉਹ ਘਰੋਂ ਨਿਕਲਣ ਦੇ ਬਾਅਦ ਘਰ ਵਸਾਉਣ ਸਬੰਧੀ ਤਿਆਰੀਆਂ ਦੀਆਂ ਗੱਲਾਂ ਕਰਨ ਲੱਗੀ। ਉਹ ਸਰਜੀਕਲ ਕੰਪਲੈਕਸ ਦੇ ਪਾਰਕ 'ਚ ਕਾਫੀ ਦੇਰ ਬੈਠੇ ਰਹੇ। ਪਾਰਕ ਸੁੰਨਸਾਨ ਸੀ। ਕਾਫੀ ਦੇਰ ਬੈਠਣ ਤੋਂ ਬਾਅਦ ਪਤਾ ਲੱਗਾ ਕਿ ਇਥੇ ਕੋਈ ਆਉਂਦਾ-ਜਾਂਦਾ ਵੀ ਨਹੀਂ ਹੈ ਅਤੇ ਪਾਰਕ ਦੀ ਚਾਰਦੀਵਾਰੀ ਵੀ ਪੱਕੀ ਹੈ। ਚਾਰਦੀਵਾਰੀ ਕਾਰਨ ਕਿਸੇ ਨੂੰ ਕੁੱਝ ਨਜ਼ਰ ਵੀ ਨਹੀਂ ਆ ਰਿਹਾ ਸੀ। ਬਸ ਮੌਕਾ ਮਿਲਦਿਆਂ ਹੀ ਉਸ ਨੇ ਕਵਿਤਾ ਦਾ ਗਲਾ ਦਬਾ ਕੇ ਮਰਡਰ ਕਰ ਦਿੱਤਾ।
ਮੁਲਜ਼ਮ 2 ਦਿਨਾਂ ਦੇ ਪੁਲਸ ਰਿਮਾਂਡ 'ਤੇ, ਫਰਾਰ ਮੁਲਜ਼ਮ ਦੀ ਭਾਲ ਜਾਰੀ : ਮੁਲਜ਼ਮ ਵਿਸ਼ਾਲ ਤੇ ਉਸਦੇ ਮਾਮੇ ਦਾ ਪੁੱਛਗਿੱਛ ਲਈ ਪੁਲਸ ਨੇ 2 ਦਿਨਾਂ ਦਾ ਰਿਮਾਂਡ ਲਿਆ ਹੈ, ਜਦਕਿ ਫਰਾਰ ਮੁਲਜ਼ਮ ਰਾਜਨ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਰਾਜਨ ਦੀ ਭਾਲ 'ਚ ਫਿਲੌਰ, ਲੁਧਿਆਣਾ 'ਚ ਛਾਪੇਮਾਰੀ ਕੀਤੀ, ਨਾਲ ਹੀ ਉਸ ਦੇ ਰਿਸ਼ਤੇਦਾਰਾਂ ਤੇ ਪਰਿਵਾਰ ਵਾਲਿਆਂ 'ਤੇ ਵੀ ਦਬਾਅ ਬਣਾਇਆ ਹੈ। ਪੁਲਸ ਨੇ ਅੱਜ ਗ੍ਰਿਫਤਾਰ ਮੁਲਜ਼ਮ ਵਿਸ਼ਾਲ ਤੇ ਰਾਜਨ ਨੂੰ ਅਦਾਲਤ 'ਚ ਪੇਸ਼ ਕੀਤਾ। ਅਦਾਲਤ 'ਚ ਪੇਸ਼ ਕਰਕੇ ਦਲੀਲ ਦਿੱਤੀ ਕਿ ਹੱਤਿਆਕਾਂਡ ਨਾਲ ਜੁੜੇ ਕਈ ਪਹਿਲੂਆਂ ਸਬੰਧੀ ਕ੍ਰਾਸ ਵੈਰੀਫਾਈ ਕਰਨਾ ਹੈ। ਕ੍ਰਾਈਮ ਸੀਨ ਸਬੰਧੀ ਤੱਥ ਸਪੱਸ਼ਟ ਕਰਨੇ ਹਨ।
ਕਰਿਆਨਾ ਸਟੋਰ ਦੇ ਮਾਲਕ ਨੂੰ ਚੂਨਾ ਲਾਉਣ ਵਾਲੇ 2 ਨੌਕਰ ਰੰਗੇ ਹੱਥੀਂ ਕਾਬੂ
NEXT STORY