ਸ੍ਰੀ ਮੁਕਤਸਰ ਸਾਹਿਬ (ਰਿਣੀ,ਪਵਨ): ਕਰੀਬ ਇਕ ਸਾਲ ਪਹਿਲਾਂ ਸ੍ਰੀ ਮੁਕਤਸਰ ਸਾਹਿਬ ਦੇ ਨਜ਼ਦੀਕੀ ਪਿੰਡ ਰੁਪਾਣਾ ਵਿਖੇ ਇਕ ਬੱਚੇ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਬੱਚੇ ਦੀ ਲਾਸ਼ ਝਾੜੀਆਂ 'ਚ ਮਿਲੀ ਸੀ ਕਰੀਬ ਇਕ ਸਾਲ ਬਾਅਦ ਇਸ ਕਤਲ ਦੀ ਗੁੱਥੀ ਸੁਲਝਾਈ ਗਈ।ਸ੍ਰੀ ਮੁਕਤਸਰ ਸਾਹਿਬ ਦੇ ਨੇੜਲੇ ਪਿੰਡ ਰੁਪਾਣਾ ਵਿਖੇ ਪੇਪਰ ਮਿੱਲ ਦੇ ਸਾਹਮਣੇ ਇਕ ਪ੍ਰਵਾਸੀ ਮਜਦੂਰ ਦੇ ਬੱਚੇ ਦੀ ਲਾਸ਼ ਝਾੜੀਆਂ ਵਿਚ ਮਿਲੀ ਸੀ। ਇਸ ਸਬੰਧੀ 17 ਸਤੰਬਰ 2019 ਨੂੰ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ: ਸ਼ਹੀਦ ਸਿਪਾਹੀ ਸੁਖਬੀਰ ਸਿੰਘ ਦੇ ਪਰਿਵਾਰ ਲਈ ਮੁੱਖ ਮੰਤਰੀ ਦਾ ਵੱਡਾ ਐਲਾਨ
ਇਸ ਮਾਮਲੇ 'ਚ ਪ੍ਰੈੱਸ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਡੀ. ਸੁਡਰਵਿਲੀ ਨੇ ਦੱਸਿਆ ਕਿ ਬੱਚੇ ਦੇ ਕਤਲ ਦੇ ਇਸ ਮਾਮਲੇ 'ਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਜਿਸ 'ਚ ਕੁਲਵੰਤ ਰਾਏ ਐੱਸ.ਪੀ., ਹਰਵਿੰਦਰ ਚੀਮਾ ਡੀ ਐੱਸ.ਪੀ. ਅਤੇ ਥਾਣਾ ਸਦਰ ਇੰਚਾਰਜ ਪ੍ਰੇਮ ਨਾਥ ਸ਼ਾਮਲ ਸਨ ਨੇ ਜਦ ਜਾਂਚ ਸ਼ੁਰੂ ਕੀਤੀ ਗਈ ਤਾਂ ਇਹ ਸਾਹਮਣੇ ਆਇਆ ਕਿ ਬੱਚੇ ਦਾ ਕਤਲ ਗੁਆਂਢ 'ਚ ਰਹਿੰਦੇ ਇਕ ਬੱਚੇ ਵਲੋਂ ਕੀਤਾ ਗਿਆ।ਗੁਆਂਢ 'ਚ ਰਹਿੰਦਾ ਮੋਹਨ (ਕਾਲਪਨਿਕ ਨਾਮ) ਮ੍ਰਿਤਕ ਦੀ ਭੈਣ ਤੇ ਗਲਤ ਨਜ਼ਰ ਰੱਖਦਾ ਸੀ ਜਿਸ ਵਿਚ ਮ੍ਰਿਤਕ ਦੀ ਭੈਣ ਦੀ ਕੋਈ ਸਹਿਮਤੀ ਨਹੀਂ ਸੀ। ਜਿਸਦਾ ਮ੍ਰਿਤਕ ਨੂੰ ਪਤਾ ਸੀ ਅਤੇ ਇਸ ਸਬੰਧੀ ਮ੍ਰਿਤਕ ਵਲੋਂ ਰੋਕੇ ਜਾਣ ਤੇ ਮੋਹਨ ਨੇ ਕਿਰਸ਼ਨਾ ਦਾ ਕਤਲ ਕਰ ਦਿੱਤਾ।ਕਥਿਤ ਦੋਸ਼ੀ ਜੁਵੇਈਨਲ ਹੋਣ ਕਾਰਨ ਪੁਲਸ ਵਲੋਂ ਕਾਰਵਾਈ ਕਰਦਿਆਂ ਉਸਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਦਿੱਲੀ ਜਾ ਰਹੇ ਜਥੇ 'ਚ ਸ਼ਾਮਲ ਮਾਨਸਾ ਜ਼ਿਲ੍ਹੇ ਦੇ ਕਿਸਾਨ ਦੀ ਮੌਤ
ਪਹਿਲੇ ਪਾਤਸ਼ਾਹ ਜੀ ਦੇ 551ਵੇਂ ਪ੍ਰਕਾਸ਼ ਪੁਰਬ 'ਤੇ ਸਜਿਆ ਅਲੌਕਿਕ ਨਗਰ ਕੀਰਤਨ
NEXT STORY