ਨਵਾਂਸ਼ਹਿਰ (ਬ੍ਰਹਮਪੁਰੀ) — ਜਿਥੇ ਖਾੜੀ ਦੇਸ਼ਾਂ ਵਿਚ ਰਹਿ ਰਹੇ ਬਹੁਤ ਸਾਰੇ ਭਾਰਤੀਆਂ ਦੇ ਪਰਿਵਾਰ ਚਿੰਤਤ ਹਨ ਕਿਉਂਕਿ ਅਮਰੀਕਾ, ਇਜ਼ਰਾਈਲ ਵਲੋਂ ਈਰਾਨ ਉਤੇ ਕੀਤੇ ਗਏ ਘਾਤਕ ਹਮਲਿਆਂ ਬਾਅਦ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨਾਲ ਬਹੁਤ ਸਾਰੀ ਉਸ ਦੀ ਲੀਡਰਸ਼ਿਪ ਇਜ਼ਰਾਈਲ ’ਤੇ ਅਮਰੀਕੀ ਹਮਲਿਆਂ ਵਿਚ ਮਾਰੀ ਗਈ ਸੀ, ਉਸ ਦਿਨ ਤੋਂ ਬਾਅਦ ਈਰਾਨ ਨੇ ਆਪਣੇ ਗੁਆਂਢੀ ਅਰਬ ਦੇਸ਼ਾਂ ਜਿਨ੍ਹਾਂ ਵਿਚ ਅਮਰੀਕਾ ਦੇ ਹਵਾਈ ਅੱਡੇ ਜਾਂ ਆਪਣੇ ਟਿਕਾਣੇ ਬਣਾਏ ਹੋਏ ਸਨ, ਵਿਖੇ ਈਰਾਨ ਦੇ ਹਵਾਈ ਹਮਲਿਆਂ ਨਾਲ ਅਰਬ ਦੇਸ਼ਾਂ ਵਿਚ ਦਹਿਸ਼ਤ ਫੈਲ ਗਈ।
ਉਕਤ ਜੰਗ ਨਾਲ ਲੱਖਾਂ ਭਾਰਤੀ ਜੋ ਦੁਬਈ, ਬਹਿਰੀਨ, ਸਾਊਦੀ ਅਰਬ, ਕੁਵੈਤ, ਇਰਾਕ, ਦੋਹਾ ਕਤਰ ਆਦਿ ਵਿਖੇ ਕੰਮ ਕਰ ਰਹੇ ਹਨ ਜਾਂ ਪਰਿਵਾਰਾਂ ਸਮੇਤ ਰਹਿ ਰਹੇ ਹਨ, ਉਨ੍ਹਾਂ ਸਭ ਦੇ ਭਾਰਤੀ ਮਾਪਿਆਂ ਜਾਂ ਸਕੇ ਸਬੰਧੀਆਂ ਵਿਚ ਬਹੁਤ ਡਰ ਵਾਲਾ ਮਾਹੌਲ ਬਣਿਆ ਹੋਇਆ ਹੈ | ਖਾੜੀ ਦੇ ਨਾਮਵਰ ਦੇਸ਼ ਦੁਬਈ ਵਿਚ ਪੰਜਾਬੀਆਂ ਦੇ ਵੱਡੇ ਕਾਰੋਬਾਰ ਹਨ, ਜਿਨ੍ਹਾਂ ਵਿਚ ਬਹੁਗਿਣਤੀ ਦੁਬਈ ਵਿਚ ਹੈ | ਇਸ ਬਾਰੇ ਦੁਬਈ ਤੋਂ ਜਗ ਬਾਣੀ ਨਾਲ ਗੱਲ ਕਰਦਿਆਂ ਲੱਕੀ ਚੌਧਰੀ ਟਰਾਂਸਪੋਰਟ ਰਾਮਸਰ ਮੋਕਸ਼ ਧਾਮ ਵਾਲਿਆਂ (ਬਲਾਚੌਰ) ਨੇ ਦੱਸਿਆ ਕਿ ਭਾਵੇਂ ਕਿ ਪਿਛਲੇ ਦੋ-ਤਿੰਨ ਦਿਨਾਂ ਤੋਂ ਸਥਿਤੀ ਤਣਾਅਪੂਰਵਕ ਬਣੀ ਹੋਈ ਸੀ ਪਰ ਕਿਸੇ ਵੀ ਵਿਅਕਤੀ ਖਾਸ ਕਰ ਕੇ ਕਾਰੋਬਾਰੀਆਂ ਜਾਂ ਬਹੁਤੇ ਪੰਜਾਬੀਆਂ ਦਾ ਮਨੋਬਲ ਡਿੱਗਿਆ ਨਹੀਂ।
ਲੱਕੀ ਨੇ ਦੱਸਿਆ ਕਿ ਦੁਬਈ ਵਾਲੇ ਸ਼ੇਖ ਜੀ (ਦੇਸ਼ ਦੇ ਮੁੱਖੀ) ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਪਬਲਿਕ ਦੇ ਲਈ ਆਪਣਾ ਚੈਨ-ਆਰਾਮ ਖੋ ਦਿੰਦੇ ਹਨ | ਲੱਕੀ ਚੌਧਰੀ ਨੇ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ੀ ਰਹਿੰਦੇ ਸਾਡੇ ਪਰਿਵਾਰਾਂ ਸਮੇਤ ਬਹੁਗਿਣਤੀ ਲੋਕਾਂ ਦਾ ਸੁੱਖ-ਸੁਨੇਹਾ ਰੱਖਣ ਪਰ ਡਰਨ ਦੀ ਕੋਈ ਜ਼ਰੂਰਤ ਨਹੀਂ ਸਗੋਂ ਵਿਸ਼ਵ ਸ਼ਾਂਤੀ ਲਈ ਅਰਦਾਸ ਕਰਨ ਅਤੇ ਫਿਕਰ ਨਾ ਕਰਨ ਕਿਉਂਕਿ ਯੂ. ਏ. ਈ. ਮੁਲਕ ਦੁਨੀਆਂ ਵਿਚ ਸੁਰੱਖਿਆ ਸੰਭਾਲ ਅਤੇ ਈਮਾਨਦਾਰੀ ਲਈ ਜਾਣਿਆ ਜਾਂਦਾ ਹੈ। ਇਸ ਮੌਕੇ ਲੱਕੀ ਚੌਧਰੀ ਨਾਲ ਮਿਸਟਰ ਮਿਸਟਰ ਏਂਜਲ ਕੋਲੰਬੀਆਂ ਅਤੇ ਵਿਨੋਦ ਜੈਨ ਵੀ ਹਾਜ਼ਰ ਸਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾਵੇਗਾ ਹੋਲਾ-ਮੁਹੱਲਾ, ਮੈਨੇਜਰ ਧੰਗੇੜਾ ਵੱਲੋਂ ਸੰਗਤਾਂ ਨੂੰ ਖ਼ਾਸ ਅਪੀਲ
NEXT STORY