ਸ੍ਰੀ ਮੁਕਤਸਰ ਸਾਹਿਬ (ਤਨੇਜਾ, ਖੁਰਾਣਾ) : ਜ਼ਿਲ੍ਹੇ ਦੇ ਪਿੰਡ ਰਣਜੀਤਗੜ੍ਹ ਝੁੱਗੇ 'ਚ ਪਤਨੀ ਨਾਲ ਝਗੜੇ ਕਾਰਨ ਆਪਣੀ 10 ਮਹੀਨਿਆਂ ਦੀ ਮਾਸੂਮ ਬੱਚੀ ਰਹਿਮਤ ਨੂੰ ਫਰਸ਼ ’ਤੇ ਪਟਕਾ-ਪਟਕਾ ਕੇ ਮੌਤ ਦੇ ਘਾਟ ਉਤਾਰਨ ਵਾਲੇ ਫ਼ੌਜੀ ਪਿਓ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਸਦਰ ਨੇ ਫ਼ੌਜੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਨੂੰ ਅਦਾਲਤ ’ਚ ਪੇਸ਼ ਕੀਤਾ, ਜਿੱਥੇ ਅਦਾਲਤ ਨੇ ਪੁਲਸ ਨੂੰ 2 ਦਿਨ ਦਾ ਰਿਮਾਂਡ ਦੇ ਦਿੱਤਾ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ 'ਚ ਰੂਹ ਕੰਬਾਊ ਘਟਨਾ, ਫ਼ੌਜੀ ਪਿਓ ਨੇ 10 ਮਹੀਨੇ ਦੀ ਮਾਸੂਮ ਧੀ ਨਾਲ ਕਮਾਇਆ ਕਹਿਰ (ਵੀਡੀਓ)
ਦੱਸਣਯੋਗ ਹੈ ਕਿ ਅੰਬਾਲਾ ਕੈਂਟ 'ਚ ਤਾਇਨਾਤ ਸਤਨਾਮ ਸਿੰਘ ਨੇ ਬੀਤੇ ਦਿਨ ਪਤਨੀ ਨਾਲ ਘਰੇਲੂ ਝਗੜੇ ਕਾਰਨ ਪਿਤਾ ਸੁਖਚੈਨ ਸਿੰਘ ਅਤੇ ਮਾਂ ਸਵਰਨ ਕੌਰ ਦੀ ਮੌਜੂਦਗੀ 'ਚ ਆਪਣੀ ਹੀ ਮਾਸੂਮ 10 ਮਹੀਨਿਆਂ ਦੀ ਬੱਚੀ ਨੂੰ ਫਰਸ਼ ’ਤੇ ਪਟਕਾ-ਪਟਕਾ ਕੇ ਮਾਰ ਦਿੱਤਾ ਸੀ। ਦੱਸ ਦੇਈਏ ਕਿ ਅੰਬਾਲਾ ਕੈਂਟ 'ਚ ਤਾਇਨਾਤ ਫ਼ੌਜੀ ਸਤਨਾਮ ਸਿੰਘ ਦਾ ਵਿਆਹ ਡੇਢ ਸਾਲ ਪਹਿਲਾਂ ਪਿੰਡ ਲੱਖੋਕੇ ਬਹਿਰਾਮ (ਫਿਰੋਜ਼ਪੁਰ) ਨਿਵਾਸੀ ਅਮਨਦੀਪ ਕੌਰ ਨਾਲ ਹੋਇਆ ਸੀ। ਵਿਆਹ ਤੋਂ ਕੁੱਝ ਸਮੇਂ ਬਾਅਦ ਹੀ ਸਤਨਾਮ, ਉਸ ਦੇ ਮਾਤਾ-ਪਿਤਾ ਅਮਨਦੀਪ ਕੌਰ ਦੇ ਚਰਿੱਤਰ ’ਤੇ ਸ਼ੱਕ ਕਰਨ ਲੱਗੇ ਤੇ ਉਨ੍ਹਾਂ ਅਮਨਦੀਪ ਨੂੰ ਘਰੋਂ ਕੱਢ ਦਿੱਤਾ।
ਇਹ ਵੀ ਪੜ੍ਹੋ : ਖੰਨਾ ਨੇੜਲੇ ਪਿੰਡ 'ਚ ਬਾਂਦਰ ਨੇ ਮਚਾਈ ਦਹਿਸ਼ਤ, ਸਕੂਲੀ ਬੱਚਿਆਂ ਨੇ ਬੜੀ ਮੁਸ਼ਕਲ ਨਾਲ ਕੀਤਾ ਕਾਬੂ
ਅਮਨਦੀਪ ਕੌਰ ਉਸ ਸਮੇਂ ਗਰਭਵਤੀ ਸੀ। ਸਤਨਾਮ ਨੇ ਆਪਣੀ ਪਤਨੀ ਅਮਨਦੀਪ ਕੌਰ ਨਾਲ ਤਲਾਕ ਲਈ ਅਦਾਲਤ 'ਚ ਕੇਸ ਦਾਇਰ ਕਰ ਦਿੱਤਾ। ਅਮਨਦੀਪ ਨੇ ਫ਼ੌਜ ਦੇ ਅਧਿਕਾਰੀਆਂ ਦੇ ਕੋਲ ਸਤਨਾਮ ਦੀ ਸ਼ਿਕਾਇਤ ਕਰ ਦਿੱਤੀ। ਇਸ ਮਾਮਲੇ 'ਚ ਫ਼ੌਜ ਦੇ ਅਧਿਕਾਰੀਆਂ ਨੇ ਅੰਬਾਲਾ ਕੈਂਟ ਬੁਲਾ ਕੇ ਦੋਹਾਂ ਨਾਲ ਗੱਲਬਾਤ ਵੀ ਕੀਤੀ। ਇਸ ਦਰਮਿਆਨ ਹੀ ਅਮਨਦੀਪ ਕੌਰ ਨੇ ਆਪਣੇ ਪੇਕੇ ਇਕ ਬੱਚੀ ਨੂੰ ਜਨਮ ਦਿੱਤਾ।
ਇਹ ਵੀ ਪੜ੍ਹੋ : ਗੋਬਿੰਦ ਸਾਗਰ ਝੀਲ ਹਾਦਸਾ : ਮਰਨ ਵਾਲੇ 7 ਨੌਜਵਾਨਾਂ ਦੇ ਪਰਿਵਾਰਾਂ ਲਈ ਪੰਜਾਬ ਸਰਕਾਰ ਦਾ ਅਹਿਮ ਐਲਾਨ
12 ਜੁਲਾਈ ਨੂੰ ਫ਼ੌਜ ਦੇ ਅਧਿਕਾਰੀਆਂ ਨੇ ਫਿਰ ਤੋਂ ਦੋਹਾਂ ਨੂੰ ਬੁਲਾ ਕੇ ਗੱਲਬਾਤ ਕੀਤੀ ਅਤੇ 20 ਦਿਨ ਇਕੱਠੇ ਰਹਿਣ ਦਾ ਫ਼ੈਸਲਾ ਸੁਣਾਇਆ, ਜਿਸ ਦੇ ਬਾਅਦ ਸਤਨਾਮ ਆਪਣੀ ਪਤਨੀ ਅਮਨਦੀਪ ਕੌਰ ਨੂੰ ਪਿੰਡ ਰਣਜੀਤਗੜ੍ਹ ਲੈ ਗਿਆ ਪਰ ਇਸ ਦੌਰਾਨ ਸਤਨਾਮ, ਉਸ ਦਾ ਪਿਤਾ ਸੁਖਚੈਨ ਅਤੇ ਮਾਂ ਸਵਰਨ ਕੌਰ ਅਮਨਦੀਪ ਕੌਰ ਦੀ ਧੀ ਰਹਿਮਤ ਦੇ ਕਿਸੇ ਹੋਰ ਦੀ ਬੱਚੀ ਹੋਣ ਦਾ ਤਾਅਨਾ ਮਾਰਨ ਲੱਗੇ। ਇਸ ਤੋਂ ਬਾਅਦ ਸਤਨਾਮ ਸਿੰਘ ਨੇ ਉਕਤ ਘਟਨਾ ਨੂੰ ਅੰਜਾਮ ਦਿੱਤਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਸੰਧਵਾਂ ਵੱਲੋਂ ਸ੍ਰੀ ਦਰਬਾਰ ਸਾਹਿਬ ਨੇੜਲੀਆਂ ਸਰਾਵਾਂ ਨੂੰ GST ਦੇ ਘੇਰੇ 'ਚ ਲਿਆਉਣ ਦੇ ਫ਼ੈਸਲੇ ਦੀ ਨਿਖੇਧੀ
NEXT STORY