ਜਗਰਾਓਂ (ਮਾਲਵਾ)- ਬੀਤੇ ਦਿਨੀਂ ਅਮਰੀਕਾ ਤੋਂ ਡਿਪੋਰਟ ਹੋ ਕੇ ਆਈ ਮੁਹੱਲਾ ਪ੍ਰਤਾਪ ਨਗਰ ਦੀ ਰਹਿਣ ਵਾਲੀ 21 ਸਾਲਾ ਮੁਸਕਾਨ ਪੁੱਤਰੀ ਜਗਦੀਸ਼ ਕੁਮਾਰ ਦੇ ਘਰ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਪਹੁੰਚੇ ਅਤੇ ਪਰਿਵਾਰ ਨਾਲ ਹਮਦਰਦੀ ਜਤਾਉਂਦਿਆਂ ਕਿਹਾ ਕਿ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਇਸ ਬਾਬਤ ਚਰਚਾ ਜ਼ਰੂਰ ਕਰਨਗੇ।
ਉਨ੍ਹਾਂ ਨੂੰ ਮੁਸਕਾਨ ਨੇ ਦੱਸਿਆ ਦੇ ਕਿ ਟਰੰਪ ਸਰਕਾਰ ਨੇ ਇਸ ਮਾਮਲੇ ਵਿਚ ਬੱਚਿਆਂ ਨਾਲ ਧੱਕੇਸ਼ਾਹੀ ਕੀਤੀ ਹੈ। ਮੁਸਕਾਨ ਦਾ ਆਪਣੇ ਘਰ ਪਹੁੰਚਣ ’ਤੇ ਰੋ-ਰੋ ਕੇ ਬੁਰਾ ਹਾਲ ਹੈ ਅਤੇ ਉਸ ਦੇ ਮਾਤਾ-ਪਿਤਾ ਦੇ ਨਾਲ ਮੁਸਕਾਨ ਨੇ ਵੀ ਦੱਸਿਆ ਕਿ ਉਸ ਦੇ ਕੋਲ ਅਜੇ ਦੋ ਸਾਲ ਦਾ ਸਟੱਡੀ ਵੀਜ਼ਾ ਇੰਗਲੈਂਡ ਦਾ ਬਾਕੀ ਹੈ।
ਉਸ ਨੇ ਦੱਸਿਆ ਕਿ ਉਹ ਪਿਛਲੇ ਸਾਲ 1 ਜਨਵਰੀ 2024 ਨੂੰ ਇੰਗਲੈਂਡ ਸਟੱਡੀ ਵੀਜ਼ੇ ’ਤੇ ਗਈ ਸੀ ਅਤੇ ਬੀਤੇ ਦਿਨੀਂ ਜਦੋਂ ਉਹ ਆਪਣੀਆਂ ਸਹੇਲੀਆਂ ਤੇ 45-50 ਹੋਰ ਲੋਕਾਂ ਨਾਲ ਯੂ.ਕੇ. ਤੋਂ ਜਹਾਜ਼ ਰਾਹੀਂ ਅਮਰੀਕਾ ਉੱਤਰੀ ਸੀ ਅਤੇ ਉੱਥੇ ਦੇ ਇਲਾਕੇ ਵਿਚ ਘੁੰਮ ਰਹੀ ਸੀ ਤਾਂ ਅਚਾਨਕ ਕੈਲੀਫੋਰਨੀਆ ਪੁਲਸ ਦੀ ਇਕ ਬੱਸ ਆਈ ਤੇ ਸਾਰਿਆਂ ਨੂੰ ਬੱਸ ਵਿਚ ਬਿਠਾ ਲਿਆ ਅਤੇ ਬਿਨਾਂ ਕੁਝ ਦੱਸਿਆ ਕਿਤੇ ਲੈ ਗਏ।
![PunjabKesari](https://static.jagbani.com/multimedia/04_04_4667389461-ll.jpg)
ਇਹ ਵੀ ਪੜ੍ਹੋ- 'ਅਮਰੀਕਾ ਤੋਂ ਡਿਪੋਰਟ ਹੋਏ ਨੌਜਵਾਨਾਂ ਦੇ ਜਹਾਜ਼ ਨੂੰ ਅੰਮ੍ਰਿਤਸਰ ਲੈਂਡ ਕਰਵਾਉਣਾ ਕੇਂਦਰ ਦੀ ਸਾਜ਼ਿਸ਼' ; MP ਰੰਧਾਵਾ
ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਉਦੋਂ ਜ਼ਿਆਦਾ ਸਦਮਾ ਲੱਗਿਆ, ਜਦੋਂ ਉਨ੍ਹਾਂ ਨੂੰ ਇੰਡੀਆ ਦੇ ਜਹਾਜ਼ ਵਿਚ ਬਿਠਾ ਕੇ ਵਾਪਸ ਭੇਜ ਦਿੱਤਾ ਗਿਆ। ਉਸ ਨੇ ਕਿਹਾ ਕਿ ਉਸ ਕੋਲ ਅਜੇ ਦੋ ਸਾਲ ਦਾ ਸਟੱਡੀ ਵੀਜ਼ਾ ਹੈ ਤੇ ਉਸ ਨੂੰ ਕਿਉਂ ਭੇਜਿਆ ਗਿਆ ਹੈ, ਉਸ ਦੀ ਕੋਈ ਗ਼ਲਤੀ ਨਹੀਂ ਹੈ ਤੇ ਉਸ ਦੇ ਨਾਲ ਇਹ ਧੱਕੇਸ਼ਾਹੀ ਹੋਈ ਹੈ।
ਇਸ ਮਾਮਲੇ ਵਿਚ ਉਸ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਸ ਨਾਲ ਹੋਈ ਇਸ ਧੱਕੇਸ਼ਾਹੀ ਖਿਲਾਫ ਉਸ ਦੀ ਮਦਦ ਕੀਤੀ ਜਾਵੇ।
ਵਿਧਾਇਕਾ ਮਾਣੂੰਕੇ ਨੇ ਵੀ ਇਸ ਪਰਿਵਾਰ ਨਾਲ ਹਮਦਰਦੀ ਜਤਾਈ ਤੇ ਕਿਹਾ ਕਿ ਉਹ ਵੀ ਇਸ ਮਾਮਲੇ ਵਿਚ ਮੁੱਖ ਮੰਤਰੀ ਤਕ ਪੂਰੀ ਤਰ੍ਹਾਂ ਆਵਾਜ਼ ਪਹੁੰਚਾਉਣਗੇ ਤੇ ਜੋ ਵੀ ਇਸ ਪਰਿਵਾਰ ਦੀ ਮਦਦ ਹੋ ਸਕੇ, ਕਰਵਾਉਣ ਦੀ ਕੋਸ਼ਿਸ਼ ਕਰਨਗੇ।
ਇਹ ਵੀ ਪੜੋ- ਭਾਰੀ ਰਕਮ ਚੁਕਾ ਕੇ ਅਮਰੀਕਾ ਗਿਆ ਸੀ ਸਿੰਬਲ ਮਜਾਰੇ ਦਾ ਮਨਪ੍ਰੀਤ, ਡੇਢ ਮਹੀਨੇ ਮਗਰੋਂ ਹੀ ਹੋ ਗਿਆ Deport
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Fact Check ; ਵਾਇਰਲ ਹੋ ਰਹੀਆਂ ਤਸਵੀਰਾਂ ਤੇ ਵੀਡੀਓਜ਼ 'ਚ ਦਿਖ ਰਹੇ ਗ਼ੈਰ-ਕਾਨੂੰਨੀ ਪ੍ਰਵਾਸੀ ਭਾਰਤੀ ਨਹੀਂ
NEXT STORY