ਫਿਲੌਰ (ਭਾਖੜੀ)- ਸ਼ੱਕੀ ਹਾਲਾਤ 'ਚ 12ਵੀਂ ਜਮਾਤ ਦੀ ਵਿਦਿਆਰਥਣ ਦੀ ਲਾਸ਼ ਘਰ ਦੇ ਪੱਖੇ ਨਾਲ ਲਟਕਦੀ ਮਿਲੀ। ਪਰਿਵਾਰਕ ਮੈਂਬਰ ਜਦੋਂ ਉਸ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲੈ ਕੇ ਆਏ ਤਾਂ ਡਿਊਟੀ 'ਤੇ ਤਾਇਨਾਤ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕੇ ਉਸ ਦੀ ਲਾਸ਼ ਨੂੰ ਮੋਰਚਰੀ 'ਚ ਰੱਖਣ ਦੀ ਗੱਲ ਕਹੀ ਤਾਂ ਪਰਿਵਾਰ ਦੇ ਮੈਂਬਰ ਹਸਪਤਾਲ ਦੇ ਮੁਲਾਜ਼ਮਾਂ ਨਾਲ ਹੱਥੋਪਾਈ ਕਰ ਕੇ ਲਾਸ਼ ਨੂੰ ਕਾਰ 'ਚ ਪਾ ਕੇ ਉਥੋਂ ਖਿਸਕ ਗਏ। ਵਿਦਿਆਰਥਣ ਦੀ ਮੌਤ ਕਿਉਂ ਤੇ ਕਿਨ੍ਹਾਂ ਹਾਲਾਤ 'ਚ ਹੋਈ, ਪੁਲਸ ਦੇਰ ਰਾਤ ਤੱਕ ਵੀ ਇਸ ਗੁੱਥੀ ਨੂੰ ਸੁਲਝਾ ਨਹੀਂ ਸਕੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਤੜਕਸਾਰ ਵੱਡੀ ਵਾਰਦਾਤ! ਗੋਲ਼ੀਆਂ ਨਾਲ ਭੁੰਨ 'ਤਾ ਨੌਜਵਾਨ, ਮਰਨ ਤੋਂ ਪਹਿਲਾਂ ਘਰ ਫ਼ੋਨ ਕਰ ਕਹੀ ਇਹ ਗੱਲ
ਸੂਚਨਾ ਮੁਤਾਬਕ ਦੁਪਹਿਰ 12 ਵਜੇ ਦੇ ਕਰੀਬ ਸਥਾਨਕ ਸਿਵਲ ਹਸਪਤਾਲ 'ਚ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇਕ ਕਾਰ 'ਚ ਸਵਾਰ ਕੁਝ ਲੋਕ ਇਕ ਨੌਜਵਾਨ ਲੜਕੀ ਦਾ ਇਲਾਜ ਕਰਵਾਉਣ ਲਈ ਆਏ, ਜਿਨ੍ਹਾਂ ਨੇ ਲੜਕੀ ਦਾ ਨਾਂ ਅੰਜਲੀ (16) ਜੋ ਸਥਾਨਕ ਸਰਕਾਰੀ ਸਕੂਲ 'ਚ 12ਵੀਂ ਦੀ ਵਿਦਿਆਰਥਣ ਹੈ, ਦੇ ਨਾਂ ਦੀ ਪਰਚੀ ਕਟਵਾ ਕੇ ਉਸ ਨੂੰ ਹਸਪਤਾਲ ਅੰਦਰ ਲੈ ਗਏ। ਜਦੋਂ ਡਾਕਟਰ ਨੇ ਸਟਰੈਚਰ 'ਤੇ ਪਈ ਲੜਕੀ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੇ ਉਸ ਨੂੰ ਮਰੀ ਹੋਈ ਐਲਾਨ ਕੇ ਪੋਸਟਮਾਰਟਮ ਲਈ ਲਾਸ਼ ਨੂੰ ਮੋਰਚਰੀ 'ਚ ਭੇਜਣ ਦੇ ਨਿਰਦੇਸ਼ ਦਿੱਤੇ।
ਮਾਮਲਾ ਉਸ ਸਮੇਂ ਗੰਭੀਰ ਹੋ ਗਿਆ, ਜਦੋਂ ਲੜਕੀ ਦੀ ਲਾਸ਼ ਨੂੰ ਹਸਪਤਾਲ ਦੇ ਮੁਲਾਜ਼ਮ ਪੋਸਟਮਾਰਟਮ ਲਈ ਮੋਰਚਰੀ 'ਚ ਲਿਜਾ ਰਹੇ ਸਨ ਤਾਂ ਉਸੇ ਸਮੇਂ ਪਰਿਵਾਰ ਦੇ ਕੁਝ ਮੈਂਬਰਾਂ ਨੇ ਉਨ੍ਹਾਂ ਮੁਲਾਜ਼ਮਾਂ ਨਾਲ ਹੱਥੋਪਾਈ ਕਰ ਕੇ ਮ੍ਰਿਤਕਾ ਨੂੰ ਕਾਰ ਵਿਚ ਪਾ ਕੇ ਹਸਪਤਾਲ 'ਚੋਂ ਨਿਕਲ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣੇਦਾਰ ਸੁਭਾਸ਼ ਕੁਮਾਰ ਉਸ ਗੱਡੀ ਦੇ ਪਿੱਛੇ ਲੱਗ ਗਏ, ਜਿਸ ਵਿਚ ਉਹ ਮ੍ਰਿਤਕਾ ਨੂੰ ਲੈ ਕੇ ਭੱਜੇ ਸਨ। ਪੁਲਸ ਨੇ ਜਿਉਂ ਹੀ ਘਟਨਾ ਦੀ ਜਾਂਚ ਸ਼ੁਰੂ ਕੀਤੀ ਤਾਂ 4 ਘੰਟੇ ਬਾਅਦ ਮ੍ਰਿਤਕ ਲੜਕੀ ਦੇ ਤਾਇਆ ਕਸ਼ਮੀਰ ਪਿੰਡ ਵਾਸੀਆਂ ਨਾਲ ਉਸ ਦੇ ਮ੍ਰਿਤਕ ਸਰੀਰ ਨੂੰ ਪੋਸਟਮਾਰਟਮ ਲਈ ਮੋਰਚਰੀ 'ਚ ਜਮ੍ਹਾ ਕਰਵਾਉਣ ਲਈ ਪੁੱਜ ਗਏ।
ਪੱਤਰਕਾਰਾਂ ਵੱਲੋਂ ਪੁੱਛੇ ਜਾਣ 'ਤੇ ਉਨ੍ਹਾਂ ਨੇ ਦੱਸਿਆ ਕਿ ਉਹ ਅਤੇ ਮ੍ਰਿਤਕ ਲੜਕੀ ਦਾ ਪਿਤਾ ਰਾਮਪਾਲ ਦੋਵੇਂ ਭਰਾ ਹਨ। ਰੋਜ਼ਾਨਾ ਵਾਂਗ ਉਹ ਅੱਜ ਵੀ ਘਰੋਂ ਕੰਮ 'ਤੇ ਗਏ ਸਨ। ਉਨ੍ਹਾਂ ਦੀ ਬੇਟੀ ਅੰਜਲੀ ਪਤਾ ਨਹੀਂ ਕਿਉਂ ਅੱਜ ਸਕੂਲ ਨਹੀਂ ਗਈ। ਦੁਪਹਿਰ ਸਾਢੇ 11 ਵਜੇ ਉਨ੍ਹਾਂ ਦੀ ਬਜ਼ੁਰਗ ਮਾਤਾ ਦਾ ਫੋਨ ਆਇਆ ਕਿ ਅੰਜਲੀ ਆਪਣੇ ਕਮਰੇ ਦਾ ਦਰਵਾਜ਼ਾ ਨਹੀਂ ਖੋਲ੍ਹ ਰਹੀ। ਜਦੋਂ ਉਹ ਘਰ ਪੁੱਜੇ ਤਾਂ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਬੇਟੀ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਲੈ ਕੇ ਆਏ।
ਇਹ ਖ਼ਬਰ ਵੀ ਪੜ੍ਹੋ - ਹੁਣ ATM ਤੋਂ ਮਿਲਿਆ ਕਰੇਗੀ ਸਰਕਾਰੀ ਕਣਕ! ਨਹੀਂ ਪਵੇਗੀ ਡੀਪੂ ਦੀਆਂ ਲੰਮੀਆਂ ਲਾਈਨਾਂ 'ਚ ਲੱਗਣ ਦੀ ਲੋੜ
ਜਦੋਂ ਡਾਕਟਰ ਨੇ ਉਸ ਨੂੰ ਮਰਿਆ ਐਲਾਨ ਦਿੱਤਾ ਤਾਂ ਉਨ੍ਹਾਂ ਨੂੰ ਲੱਗਾ ਕਿ ਉਹ ਆਪਣੀ ਬੇਟੀ ਨੂੰ ਵੱਡੇ ਹਸਪਤਾਲ ਵਿਚ ਲੈ ਕੇ ਜਾਣ। ਸ਼ਾਇਦ ਵੈਂਟੀਲੇਟਰ 'ਤੇ ਲਗਾਉਣ ਨਾਲ ਉਸ ਦੀ ਜਾਨ ਵਾਪਸ ਆ ਜਾਵੇ ਪਰ ਅਜਿਹਾ ਨਹੀਂ ਹੋਇਆ। ਉਨ੍ਹਾਂ ਨੂੰ ਨਹੀਂ ਪਤਾ ਉਨ੍ਹਾਂ ਦੀ ਬੇਟੀ ਨੇ ਕਿਉਂ ਖੁਦਕੁਸ਼ੀ ਕੀਤੀ ਹੈ। ਉਹ ਬਹੁਤ ਪ੍ਰੇਸ਼ਾਨ ਹਨ।
ਥਾਣਾ ਮੁਖੀ ਮੁਤਾਬਕ ਜਾਰੀ ਜਾਂਚ ਤੋਂ ਬਾਅਦ ਸੱਚ ਸਾਹਮਣੇ ਆਵੇਗਾ
ਥਾਣਾ ਮੁਖੀ ਨੇ ਕਿਹਾ ਜਾਂਚ ਚੱਲ ਰਹੀ ਹੈ। ਉਸ ਤੋਂ ਬਾਅਦ ਹੀ ਸੱਚ ਸਾਹਮਣੇ ਆਵੇਗਾ। ਇਸ ਸਬੰਧੀ ਜਦੋਂ ਥਾਣਾ ਮੁਖੀ ਇੰਸਪੈਕਟਰ ਸੁਖਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਹਸਪਤਾਲ ਤੋਂ ਮ੍ਰਿਤਕਾ ਦੀ ਲਾਸ਼ ਗਾਇਬ ਹੋਣ ਦੀ ਸੂਚਨਾ ਮਿਲਦੇ ਹੀ ਪੁਲਸ ਟੀਮਾਂ ਜਾਂਚ 'ਚ ਲੱਗੀਆਂ ਹੋਈਆਂ ਸਨ। ਜਿਉਂ ਹੀ ਉਨ੍ਹਾਂ ਨੂੰ ਪਤਾ ਲੱਗਾ ਕਿ ਮ੍ਰਿਤਕ ਵਿਦਿਆਰਥਣ ਦੀ ਲਾਸ਼ ਲੈ ਕੇ ਪਰਿਵਾਰ ਅਤੇ ਪਿੰਡ ਦੇ ਲੋਕ ਹਸਪਤਾਲ ਵਿਚ ਮੁੜ ਆਏ ਹਨ ਤਾਂ ਉਨ੍ਹਾਂ ਨੇ ਇਸ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਕਿਹਾ ਕਿ ਇਕ ਸਕੂਲੀ ਵਿਦਿਆਰਥਣ ਨੇ ਇਸ ਤਰ੍ਹਾਂ ਆਪਣੀ ਜੀਵਨ ਲੀਲ੍ਹਾ ਕਿਉਂ ਅਤੇ ਕਿਸ ਕਾਰਨ ਖਤਮ ਕੀਤੀ। ਇਹ ਅਜੇ ਜਾਂਚ ਦਾ ਵਿਸ਼ਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਤੜਕਸਾਰ ਵੱਡੀ ਵਾਰਦਾਤ! ਗੋਲ਼ੀਆਂ ਨਾਲ ਭੁੰਨ 'ਤਾ ਨੌਜਵਾਨ, ਮਰਨ ਤੋਂ ਪਹਿਲਾਂ ਘਰ ਫ਼ੋਨ ਕਰ ਕਹੀ ਇਹ ਗੱਲ
NEXT STORY