ਨਾਭਾ (ਖੁਰਾਣਾ) : ਪੰਜਾਬ ਦੀਆਂ ਜੇਲ੍ਹਾਂ ਵਿਚ ਲਗਾਤਾਰ ਲੜਾਈ ਦੀਆਂ ਵਾਰਦਾਤਾਂ ਵਿਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਹੁਣ ਜੋ ਲੜਾਈਆਂ ਹੋ ਰਹੀਆਂ ਹਨ ਜੇਲ੍ਹ ਅੰਦਰ ਮੁਲਾਜ਼ਮਾਂ ਦੀ ਨਫ਼ਰੀ ਦੀ ਘਾਟ ਦੇ ਚਲਦਿਆਂ ਕੈਦੀ ਮੁਲਾਜ਼ਮਾਂ ’ਤੇ ਹਾਵੀ ਹੁੰਦੇ ਜਾ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਵੇਖਣ ਨੂੰ ਮਿਲੀ ਪੰਜਾਬ ਦੀ ਸਭ ਤੋਂ ਸੁਰੱਖਿਅਤ ਜੇਲ੍ਹਾਂ ਵਿਚੋਂ ਜਾਣੀ ਜਾਂਦੀ ਨਾਭਾ ਦੀ ਮੈਕਸੀਮਮ ਸਕਿਓਰਿਟੀ ਜੇਲ੍ਹ ਜਿੱਥੇ ਐੱਨ. ਡੀ. ਪੀ. ਸੀ ਐਕਟ ਅਧੀਨ ਸਜ਼ਾ ਕੱਟ ਰਹੇ ਕੈਦੀ ਮਹਿੰਦਰ ਸਿੰਘ ਚਾਂਦੀ ਦੇ ਵੱਲੋਂ ਸਕਿਓਰਿਟੀ ਜੇਲ੍ਹ ਦੇ ਹੈੱਡ ਕਾਂਸਟੇਬਲ ਹਰਮੇਸ਼ ਸਿੰਘ ਤੇ ਇੱਟ ਨਾਲ ਵਾਰ ਕਰਕੇ ਉਸ ਦਾ ਦੰਦ ਤੋੜ ਦਿੱਤਾ ਗਿਆ ਅਤੇ ਹਰਮੇਸ਼ ਸਿੰਘ ਨੇ ਆਪਣੀ ਭੱਜ ਕੇ ਜਾਨ ਬਚਾਈ। ਪੀੜਤ ਮੁਲਾਜ਼ਮ ਨਾਭਾ ਦੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।
ਇਸ ਮੌਕੇ ਤੇ ਜ਼ਖ਼ਮੀ ਜੇਲ ਦੇ ਹੈੱਡ ਕਾਂਸਟੇਬਲ ਹਰਮੇਸ਼ ਸਿੰਘ ਨੇ ਦੱਸਿਆ ਜਦੋਂ ਸਵੇਰੇ ਸਾਢੇ ਸੱਤ ਵਜੇ ਬੰਦੀ ਖੋਲ੍ਹਣ ਦੀ ਤਿਆਰੀ ਵਿਚ ਸੀ ਤਾਂ ਧੁੰਦ ਜ਼ਿਆਦਾ ਹੋਣ ਕਰਕੇ ਕੈਦੀਆਂ ਨੂੰ ਗੁਰੂਘਰ ਵਿਚ ਜਾਣ ਤੋਂ ਰੋਕਿਆ ਗਿਆ। ਇਸ ਗੱਲ ਨੂੰ ਲੈ ਕੇ ਕੈਦੀ ਮਹਿੰਦਰ ਸਿੰਘ ਨੇ ਮੇਰੇ ’ਤੇ ਇੱਟ ਨਾਲ ਹਮਲਾ ਕਰ ਦਿੱਤਾ। ਜਿਸ ਵਿਚ ਮੇਰਾ ਦੰਦ ਟੁੱਟ ਗਿਆ ਅਤੇ ਬੁਰੀ ਤਰ੍ਹਾਂ ਗੰਭੀਰ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਮੁਲਾਜ਼ਮਾਂ ਦੀ ਨਫ਼ਰੀ ਘੱਟ ਹੈ। ਜਿਸ ਕਰਕੇ ਹੁਣ ਕੈਦੀ ਮੁਲਾਜ਼ਮਾਂ ’ਤੇ ਹਾਵੀ ਹੋ ਰਹੇ ਹਨ ਸਰਕਾਰ ਸਾਡੇ ਬਾਰੇ ਕੁਝ ਨਹੀਂ ਸੋਚ ਰਹੀ ਅਤੇ ਦਿਨ ਪ੍ਰਤੀ ਦਿਨ ਕੈਦੀ ਸਾਡੇ ’ਤੇ ਹਮਲੇ ਕਰ ਰਹੇ ਹਨ।
ਇਸ ਮੌਕੇ ਨਾਭਾ ਦੇ ਸਰਕਾਰੀ ਹਸਪਤਾਲ ਡਾ. ਕੰਵਰਜੀਤ ਸਿੰਘ ਨੇ ਦੱਸਿਆ ਕਿ ਸਾਡੇ ਕੋਲ ਜੇਲ੍ਹ ਦਾ ਮੁਲਾਜ਼ਮ ਆਇਆ ਹੈ ਇਸ ਦੇ ਮੂੰਹ ’ਤੇ ਸੱਟ ਲੱਗੀ ਹੈ। ਇਸ ਦਾ ਇਕ ਦੰਦ ਵੀ ਨਿਕਲ ਗਿਆ ਹੈ ਅਸੀਂ ਇਸ ਸੰਬੰਧ ਵਿਚ ਐਕਸਰੇ ਕਰਵਾਉਣ ਲਈ ਕਿਹਾ ਹੈ ਅਤੇ ਇਸ ਦਾ ਰੁੱਕਾ ਨਾਭਾ ਕੋਤਵਾਲੀ ਪੁਲਸ ਨੂੰ ਭੇਜ ਦਿੱਤਾ ਗਿਆ ਹੈ। ਪਰ ਹੈਰਾਨੀ ਦੀ ਗੱਲ ਤਾਂ ਇਹ þ ਕਿ ਇਕ ਪਾਸੇ ਸਰਕਾਰ ਜੇਲ੍ਹਾਂ ਵਿਚ ਪੁਖ਼ਤਾ ਇੰਤਜ਼ਾਮ ਦੇ ਦਾਅਵੇ ਕਰ ਰਹੀ ਹੈ ਪਰ ਦੂਜੇ ਪਾਸੇ ਜੇਲ੍ਹ ਮੁਲਾਜ਼ਮਾਂ ਦੇ ਉੱਪਰ ਹੋ ਰਹੇ ਹਮਲੇ ਜੇਲ੍ਹ ਪ੍ਰਸ਼ਾਸਨ ਦੀ ਪੋਲ ਖੋਲ੍ਹ ਰਹੀ।
ਦੋ ਮੋਟਰਸਾਈਕਲਾਂ ਦੀ ਟੱਕਰ ਕਾਰਨ 28 ਸਾਲਾ ਨੌਜਵਾਨ ਦੀ ਮੌਤ, ਇੱਕ ਜ਼ਖ਼ਮੀ
NEXT STORY