ਨਾਭਾ(ਰਾਹੁਲ ਖੁਰਾਣਾ) : ਨਾਭਾ ਬਲਾਕ ਦੇ ਪਿੰਡ ਚੌਧਰੀ ਮਾਜਰਾ ਤੋਂ ਇਥ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮਤਰੇਆ ਪਿਤਾ ਕਮਲਜੀਤ ਸਿੰਘ ਤਲਵਾਰ ਦੀ ਨੋਕ 'ਤੇ ਪਿਛਲੇ 1 ਸਾਲ ਤੋਂ ਆਪਣੀ 12 ਸਾਲਾ ਦੀ ਧੀ ਦਾ ਜਬਰ-ਜ਼ਨਾਹ ਕਰ ਰਿਹਾ ਸੀ। ਇਹੀ ਨਹੀਂ ਕਮਲਜੀਤ ਸਿੰਘ ਪੀੜਤ ਬੱਚੀ ਨੂੰ ਜ਼ੁਬਾਨ ਖੋਲ੍ਹਣ 'ਤੇ ਉਸ ਨੂੰ ਅਤੇ ਉਸ ਦੀ ਮਾਂ ਨੂੰ ਜਾਨੋਂ ਮਾਰਨ ਦੀਆ ਧਮਕੀਆਂ ਦਿੰਦਾ ਸੀ। ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਪੀੜਤ ਲੜਕੀ ਨੇ ਦਲੇਰੀ ਕਰਕੇ ਅਪਣੀ ਮਾਂ ਨੂੰ ਇਹ ਸਾਰੀ ਘਟਨਾ ਦੱਸੀ। ਪੁਲਸ ਨੇ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਮੁਲਜ਼ਮ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੀੜਤ ਬੱਚੀ ਦੀ ਮਾਂ ਨੇ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਅੱਗੇ ਤੋਂ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ।
ਦਰਅਸਲ ਪੀੜਤ ਲੜਕੀ ਦੀ ਮਾਂ ਦੇ ਪਹਿਲੇ ਪਤੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਪਹਿਲੇ ਪਤੀ ਦੇ 2 ਬੱਚੇ ਸਨ, ਜਿਨ੍ਹਾਂ ਵਿਚ 12 ਸਾਲਾਂ ਦੀ ਲੜਕੀ ਤੇ 7 ਸਾਲਾਂ ਦਾ ਲੜਕਾ ਸੀ। ਦੂਜੇ ਵਿਆਹ ਨੂੰ ਅਜੇ 4 ਸਾਲ ਹੀ ਹੋਏ ਸਨ ਕਿ ਮੁਲਜ਼ਮ ਕਮਲਜੀਤ ਸਿੰਘ ਆਪਣੀ ਹੀ ਮਤਰੇਈ ਧੀ ਨੂੰ ਡਰਾ-ਧਮਕਾ ਕੇ ਘਰ ਵਿਚ ਹੀ ਉਸ ਨਾਲ ਜ਼ਬਰਦਸਤੀ ਜਬਰ-ਜ਼ਨਾਹ ਕਰਦਾ ਰਿਹਾ। ਪਿਤਾ ਦੀ ਇਸ ਗੰਦੀ ਹਰਕਤ ਤੋਂ ਦੁਖੀ ਬੱਚੀ ਨੇ ਬੀਤੀ ਰਾਤ ਆਪਣੀ ਮਾਂ ਨੂੰ ਇਹ ਸਾਰੀ ਘਟਨਾ ਦੱਸ ਦਿੱਤੀ ਅਤੇ ਇਹ ਸਭ ਸੁਣ ਕੇ ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ, ਜਿਸ ਤੋਂ ਬਾਅਦ ਮਾਂ ਨੇ ਤੁਰੰਤ ਥਾਣਾ ਸਦਰ ਨਾਭਾ ਵਿਚ ਇਸ ਦੀ ਜਾਣਕਾਰੀ ਦਿੱਤੀ।
ਇਸ ਸਬੰਧੀ ਥਾਣਾ ਸਦਰ ਨਾਭਾ ਦੇ ਤਫਤੀਸ਼ੀ ਅਧਿਕਾਰੀ ਲਾਭ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਾਸਕੋ ਐਕਟ ਤੇ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜ਼ਮ ਪਿਤਾ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਲੁਧਿਆਣਾ 'ਚ ਡੋਲੀ ਵਾਲੀ ਕਾਰ ਨਾਲ ਵਾਪਰਿਆ ਭਿਆਨਕ ਹਾਦਸਾ, ਲਾੜੀ ਸਣੇ 4 ਦੀ ਮੌਤ (ਵੀਡੀਓ)
NEXT STORY