ਖਰੜ (ਗਗਨਦੀਪ) - ਪੀ. ਜੀ. ਵਿਚ ਰਹਿਣ ਵਾਲੀ ਇਕ ਵਿਦਿਆਰਥਣ ਨੇ ਇਕ ਮੁੰਡੇ ’ਤੇ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ, ਅਸ਼ਲੀਲ ਫੋਟੋਆਂ ਅਤੇ ਵੀਡੀਓਜ਼ ਬਣਾ ਕੇ ਬਲੈਕਮੇਲ ਕਰਨ, ਕੁੱਟਮਾਰ ਕਰਨ ਅਤੇ ਐਸਿਡ ਅਟੈਕ ਦੀ ਧਮਕੀ ਦੇਣ ਵਰਗੇ ਗੰਭੀਰ ਦੋਸ਼ ਲਾਏ ਹਨ।
ਪੀੜਤਾ ਨੇ ਪੁਲਸ ਨੂੰ ਦਿੱਤੇ ਲਿਖਤੀ ਬਿਆਨ ਵਿਚ ਦੱਸਿਆ ਕਿ ਅਕਤੂਬਰ 2025 ਵਿਚ ਉਸ ਦੀ ਮੁਲਾਕਾਤ ਮੋਹਿਤ ਕੁਮਾਰ ਯਾਦਵ ਨਾਲ ਹੋਈ ਸੀ। ਮੁਲਜ਼ਮ ਨੇ ਖ਼ੁਦ ਨੂੰ ਕੰਪਨੀ ਦਾ ਮਾਲਕ ਦੱਸਦੇ ਹੋਏ ਨੌਕਰੀ, ਇੰਟਰਨਸ਼ਿਪ ਅਤੇ ਵਿਆਹ ਦਾ ਭਰੋਸਾ ਦਿਵਾ ਕੇ ਉਸ ਦਾ ਭਰੋਸਾ ਜਿੱਤ ਲਿਆ। ਇਸ ਤੋਂ ਬਾਅਦ ਫਰਵਰੀ 2026 ਵਿਚ ਉਹ ਉਸ ਨੂੰ ਇਕ ਹੋਟਲ ਵਿਚ ਲੈ ਗਿਆ, ਜਿੱਥੇ ਉਸ ਦੀ ਮਰਜ਼ੀ ਦੇ ਖ਼ਿਲਾਫ਼ ਜਬਰ-ਜ਼ਨਾਹ ਕੀਤਾ ਅਤੇ ਉਸ ਦੀ ਜਾਣਕਾਰੀ ਤੋਂ ਬਿਨਾਂ ਅਸ਼ਲੀਲ ਫੋਟੋਆਂ ਤੇ ਵੀਡੀਓਜ਼ ਬਣਾ ਲਈਆਂ।
ਸ਼ਿਕਾਇਤ ਅਨੁਸਾਰ ਇਸ ਤੋਂ ਬਾਅਦ ਮੁਲਜ਼ਮ ਉਨ੍ਹਾਂ ਹੀ ਫੋਟੋਆਂ ਅਤੇ ਵੀਡੀਓਜ਼ ਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਲਗਾਤਾਰ ਬਲੈਕਮੇਲ ਕਰਦਾ ਰਿਹਾ ਅਤੇ ਦੁਬਾਰਾ ਸਰੀਰਕ ਸੰਬੰਧ ਬਣਾਉਣ ਲਈ ਮਜ਼ਬੂਰ ਕਰਦਾ ਰਿਹਾ। ਜਦੋਂ ਪੀੜਤਾ ਨੇ ਉਸ ਨੂੰ ਫੋਟੋਆਂ ਅਤੇ ਵੀਡੀਓਜ਼ ਡਿਲੀਟ ਕਰਨ ਲਈ ਕਿਹਾ ਤਾਂ ਮੁਲਜ਼ਮ ਨੇ ਉਸ ਨਾਲ ਕੁੱਟਮਾਰ ਕੀਤੀ, ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਅਤੇ ਦੁਬਾਰਾ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਵੀ ਉਹ ਧਮਕੀਆਂ ਦਿੰਦਾ ਰਿਹਾ।
ਪੀੜਤਾ ਨੇ ਦੋਸ਼ ਲਾਇਆ ਕਿ 1 ਅਗਸਤ ਦੀ ਰਾਤ ਮੁਲਜ਼ਮ ਨੇ ਫਿਰ ਮਿਲਣ ਲਈ ਦਬਾਅ ਬਣਾਇਆ। ਇਨਕਾਰ ਕਰਨ ’ਤੇ ਉਸ ਨੇ ਖ਼ੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਅਤੇ ਕਥਿਤ ਤੌਰ ’ਤੇ ਉਸ ਦੇ ਭਰਾ ਨੂੰ ਅਸ਼ਲੀਲ ਵੀਡੀਓਜ਼ ਭੇਜ ਦਿੱਤੀਆਂ। ਮੁਲਜ਼ਮ ਨੇ ਪੀੜਤਾ ਦੇ ਪਿਤਾ ਨੂੰ ਫੋਨ ਕਰ ਕੇ ਵੀਡੀਓਜ਼ ਇੰਟਰਨੈੱਟ ’ਤੇ ਵਾਇਰਲ ਕਰਨ ਅਤੇ ਉਨ੍ਹਾਂ ਦੀ ਧੀ ’ਤੇ ਐਸਿਡ ਅਟੈਕ ਕਰਵਾਉਣ ਦੀ ਧਮਕੀ ਵੀ ਦਿੱਤੀ। ਇਸ ਤੋਂ ਬਾਅਦ ਪੀੜਤਾ ਆਪਣੇ ਪਰਿਵਾਰਕ ਮੈਂਬਰਾਂ ਨਾਲ ਥਾਣਾ ਘੜੂੰਆਂ ਪਹੁੰਚੀ ਅਤੇ ਲਿਖਤੀ ਸ਼ਿਕਾਇਤ ਦਿੱਤੀ।
ਪੁਲਸ ਨੇ ਸ਼ਿਕਾਇਤ ਦੀ ਜਾਂਚ ਅਤੇ ਬਿਆਨਾਂ ਦੀ ਤਸਦੀਕ ਤੋਂ ਬਾਅਦ ਮੁਲਜ਼ਮ ਮੋਹਿਤ ਕੁਮਾਰ ਯਾਦਵ ਨਿਵਾਸੀ ਭਿਵਾਨੀ (ਹਰਿਆਣਾ) ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਬੰਬ ਦੀ ਧਮਕੀ ਦੇ ਮੱਦੇਨਜ਼ਰ ਹਾਈ ਅਲਰਟ ’ਤੇ ਹੋਈ ਗੁਰਦਾਸਪੁਰ ਪੁਲਸ
NEXT STORY