ਚੰਡੀਗੜ੍ਹ (ਰਾਏ) : ਪ੍ਰਾਪਰਟੀ ਟੈਕਸ ਬਕਾਏਦਾਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਚੰਡੀਗੜ੍ਹ ਨਗਰ ਨਿਗਮ ਨੇ ਸ਼ੁੱਕਰਵਾਰ ਨੂੰ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਾ ਕਰਨ ’ਤੇ ਸੈਕਟਰ-17, ਸੈਕਟਰ-26 ਇੰਡਸਟਰੀਅਲ ਏਰੀਆ ਅਤੇ ਹੱਲੋਮਾਜਰਾ ਵਿਚ ਚਾਰ ਕਮਰਸ਼ੀਅਲ ਜਾਇਦਾਦਾਂ ਨੂੰ ਸੀਲ ਕਰ ਦਿੱਤਾ। ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਦੇ ਨਿਰਦੇਸ਼ਾਂ ’ਤੇ ਨਗਰ ਨਿਗਮ ਅਥਾਰਟੀ ਦੇ ਪ੍ਰਾਪਰਟੀ ਟੈਕਸ ਵਿੰਗ ਦੀ ਟੀਮ ਨੇ 15,52,221 ਰੁਪਏ ਦਾ ਟੈਕਸ ਅਦਾ ਨਾ ਕਰਨ ਵਾਲੇ ਪ੍ਰਾਪਰਟੀ ਮਾਲਕਾਂ ਵਿਰੁੱਧ ਕਾਰਵਾਈ ਕੀਤੀ।
ਇਨ੍ਹਾਂ ’ਤੇ ਕੀਤੀ ਕਾਰਵਾਈ
ਇਨ੍ਹਾਂ ਵਿਚੋਂ ਦੁਕਾਨ ਨੰਬਰ 107-108, ਸੈਕਟਰ-17ਬੀ ’ਤੇ 2,29,634 ਰੁਪਏ ਦਾ ਪ੍ਰਾਪਰਟੀ ਟੈਕਸ ਬਕਾਇਆ ਹੈ। ਸੈਕਟਰ-26 ਵਿਚ ਐੱਸ. ਸੀ. ਓ. ਨੰਬਰ-45 ’ਤੇ 3,07,051 ਰੁਪਏ ਬਕਾਇਆ ਹਨ। ਉਦਯੋਗਿਕ ਖੇਤਰ ਫੇਜ਼-2 ਵਿਚ ਪਲਾਟ ਨੰਬਰ 28/5 ’ਤੇ 7,74,306 ਰੁਪਏ ਦਾ ਪ੍ਰਾਪਰਟੀ ਟੈਕਸ ਬਕਾਇਆ ਹੈ ਅਤੇ ਹੱਲੋਮਾਜਰਾ ਦੇ ਪਲਾਟ ਨੰਬਰ 1842 ’ਤੇ 2,41,230 ਰੁਪਏ ਬਕਾਇਆ ਸੀ। ਇਨ੍ਹਾਂ ਜਾਇਦਾਦਾਂ ਨੇ ਲੰਬੇ ਸਮੇਂ ਤੋਂ ਟੈਕਸ ਨਹੀਂ ਭਰਿਆ ਸੀ।
ਸਮੇਂ ਸਿਰ ਬਕਾਇਆ ਜਾਇਦਾਦ ਦਾ ਕਰੋ ਭੁਗਤਾਨ
ਚੰਡੀਗੜ੍ਹ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਸ਼ਾਖਾ ਨੇ ਇਨ੍ਹਾਂ ਬਕਾਏਦਾਰਾਂ ਨੂੰ ਟੈਕਸ ਭਰਨ ਦੇ ਕਈ ਮੌਕੇ ਦਿੱਤੇ ਸਨ। ਐੱਮ. ਸੀ. ਚੰਡੀਗੜ੍ਹ ਨੇ ਸਾਰੇ ਬਕਾਏਦਾਰਾਂ ਨੂੰ ਭਵਿੱਖ ਵਿਚ ਕਿਸੇ ਵੀ ਕਿਸਮ ਦੀ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਨਿਰਧਾਰਿਤ ਸਮਾਂ ਸੀਮਾ ਦੇ ਅੰਦਰ ਆਪਣੇ ਬਕਾਇਆ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਦੀ ਚਿਤਾਵਨੀ ਦਿੱਤੀ ਹੈ।
ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 15 IAS ਤੇ PCS ਅਫ਼ਸਰਾਂ ਦੀ ਹੋਈ ਬਦਲੀ
NEXT STORY