ਲੁਧਿਆਣਾ (ਹਿਤੇਸ਼): ਨਗਰ ਨਿਗਮ ਵਿਚ ਐੱਫ. ਐਂਡ ਸੀ. ਸੀ. ਮੈਂਬਰਾਂ ਦੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਭੱਖ ਗਿਆ ਹੈ। 29 ਅਗਸਤ ਨੂੰ ਹੋਣ ਵਾਲੀ ਜਨਰਲ ਹਾਊਸ ਦੀ ਮੀਟਿੰਗ ਤੋਂ ਪਹਿਲਾਂ ਹੀ ਵਿਵਾਦ ਸ਼ੁਰੂ ਹੋ ਗਿਆ ਹੈ। ਸ਼ੁੱਕਰਵਾਰ ਨੂੰ ਜ਼ੋਨ-ਏ ਦਫ਼ਤਰ ਵਿਚ ਕੌਂਸਲਰਾਂ ਨੂੰ ਵੋਟਿੰਗ ਪ੍ਰਕੀਰਿਆ ਸਮਝਾਉਣ ਲਈ ਬੁਲਾਇਆ ਗਿਆ ਸੀ, ਪਰ ਵਿਰੋਧੀ ਕੌਂਸਲਰਾਂ ਨੇ ਨਗਰ ਨਿਗਮ ਅਫ਼ਸਰਾਂ 'ਤੇ ਗੰਭੀਰ ਦੋਸ਼ ਲਗਾਏ।
ਵਿਰੋਧੀ ਧਿਰ ਦਾ ਕਹਿਣਾ ਹੈ ਕਿ ਕੌਂਸਲਰਾਂ ਨੂੰ ਸਵੇਰੇ 10 ਵਜੇ ਬੁਲਾਇਆ ਗਿਆ, ਪਰ ਦੁਪਹਿਰ 12 ਵਜੇ ਤਕ ਕੋਈ ਅਫ਼ਸਰ ਨਹੀਂ ਪਹੁੰਚਿਆ। ਇਸ ਮਗਰੋਂ ਜਦੋਂ ਵੋਟਿੰਗ ਪ੍ਰਕੀਰਿਆ ਸਮਝਾਈ ਗਈ ਤਾਂ ਸੀਕ੍ਰੇਟ ਬੈਲੇਟ ਪੇਪਰ 'ਤੇ ਸੀਰੀਅਲ ਨੰਬਰ ਲਿਖੇ ਜਾਣ ਦਾ ਵਿਰੋਧੀ ਕੌਂਸਲਰਾਂ ਨੇ ਤਿੱਖਾ ਵਿਰੋਧ ਕੀਤਾ।
ਕੌਂਸਲਰ ਸ਼ਾਮ ਸੁੰਦਰ, ਰੁਚੀ ਗੁਲਾਟੀ, ਸੁਮਨ ਵਰਮਾ ਸਮੇਤ ਹੋਰ ਵਿਰੋਧੀ ਕੌਂਸਲਰਾਂ ਨੇ ਜ਼ੋਨ-ਏ ਦਫ਼ਤਰ ਵਿਚ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਦੋਸ਼ ਸੀ ਕਿ ਸੀਕ੍ਰੇਟ ਬੈਲੇਟ 'ਤੇ ਸੀਰੀਅਲ ਨੰਬਰ ਪਾਉਣਾ ਵੋਟਿੰਗ ਦੀ ਨਿੱਜਤਾ ਦੇ ਖ਼ਿਲਾਫ਼ ਹੈ ਤੇ ਇਸ ਤੋਂ ਪਹਿਲਾਂ ਕੌਂਸਲਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਰੋਧੀ ਕੌਂਸਲਰਾਂ ਨੇ ਕਿਹਾ ਕਿ ਨਗਰ ਨਿਗਮ ਅਫ਼ਸਰ ਕੌਂਸਲਰਾਂ ਨੂੰ ਗੁੰਮਰਾਹ ਕਰ ਰਹੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਜੇਕਰ ਬੈਲੇਟ ਪੇਪਰ 'ਤੇ ਸੀਰੀਅਲ ਨੰਬਰ ਦਾ ਮੁੱਦਾ ਨਹੀਂ ਸੁਲਝਿਆ ਤਾਂ 29 ਅਗਸਤ ਨੂੰ ਹੋਣ ਵਾਲੀ ਜਨਰਲ ਹਾਊਸ ਦੀ ਮੀਟਿੰਗ ਵਿਚ ਜ਼ੋਰਦਾਰ ਹੰਗਾਮਾ ਹੋਣ ਪੂਰੀ ਸੰਭਾਵਨਾ ਹੈ।
MP ਸਰਬਜੀਤ ਸਿੰਘ ਖਾਲਸਾ ਦੀ ਵਿਗੜੀ ਸਿਹਤ, ਜਲੰਧਰ ਦੇ ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ
NEXT STORY