ਫ਼ਤਹਿਗੜ੍ਹ ਸਾਹਿਬ (ਵਿਪਨ ਭਾਰਦਵਾਜ/ਜਗਦੇਵ/ਮੱਘੋ): ਅੱਜ ਤੜਕਸਾਰ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਵਿਚ ਗਊ ਮਾਸ ਦਾ ਟਰੱਕ ਫੜਿਆ ਗਿਆ ਹੈ। ਇਸ ਮਾਮਲੇ ਵਿਚ ਸੁਣਵਾਈ ਨਾ ਹੋਣ 'ਤੇ ਗਊ ਭਗਤਾਂ ਵੱਲੋਂ ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ ਕ ਦਿੱਤਾ ਗਿਆ ਹੈ, ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਗਊ ਭਗਤਾਂ ਵੱਲੋਂ ਮੰਡੀ ਗੋਬਿੰਦਗੜ੍ਹ ਥਾਣੇ ਦੇ ਸਾਰੇ ਸਟਾਫ਼ ਨੂੰ ਬਰਖ਼ਾਸਤ ਕਰਨ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਨੇ ਕੀਤੀ ਖ਼ੁਦਕੁਸ਼ੀ! ਫੇਸਬੁੱਕ 'ਤੇ ਲਾਈਵ ਆ ਕੇ ਦੱਸੀ ਵਜ੍ਹਾ
ਜਾਣਕਾਰੀ ਮੁਤਾਬਕ ਗਊ ਰੱਖਿਆ ਦਲ ਦੇ ਕੌਮੀ ਪ੍ਰਧਾਨ ਸਤੀਸ਼ ਕੁਮਾਰ ਦੀ ਅਗਵਾਈ ਵਿਚ ਸ਼੍ਰੀ ਹਿੰਦੂ ਤਖ਼ਤ ਅਤੇ ਗਊ ਰੱਖਿਆ ਦਲ ਵੱਲੋਂ ਸਾਂਝੇ ਆਪ੍ਰੇਸ਼ਨ ਤਹਿਤ ਗਊ ਮਾਸ ਨਾਲ ਭਰੇ ਜੰਮੂ ਕਸ਼ਮੀਰ ਦੇ ਟਰੱਕ ਨੂੰ ਮੰਡੀ ਗੋਬਿੰਦਗੜ੍ਹ ਡੀ ਮਾਰਟ ਨੇੜੇ ਫਰ ਲਿਆ। ਇਸ ਵਿਚ ਤਕਰੀਬਨ 5 ਟਨ ਦੇ ਕਰੀਬ ਗਊ ਮਾਸ ਹੈ। ਇਸ ਮਾਮਲੇ ਵਿਚ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਪਰ 2 ਘੰਟੇ ਤਕ ਸੁਣਵਾਈ ਨਾ ਹੋਣ 'ਤੇ ਉਨ੍ਹਾਂ ਵੱਲੋਂ ਨੈਸ਼ਨਲ ਹਾਈਵੇਅ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਪ੍ਰਧਾਨ ਨਿਕਸਨ ਕੁਮਾਰ, ਚੇਅਰਮੈਨ ਰਾਜਨ ਦੱਤ, ਸ਼ਿਵ ਸੈਨਾ ਹਿੰਦ ਮੁਖੀ ਗੌਤਮ ਸ਼ਰਮਾ, ਪੰਡਤ ਰਿਸ਼ੀ ਦੇਵ ਸ਼ਾਸਤਰੀ, ਮੰਗਤ ਸਿੰਗਲਾ ਤੇ ਹੋਰ ਮੈਂਬਰ ਮੌਜੂਦ ਹਨ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗਊ ਰੱਖਿਆ ਦਲ ਪੰਜਾਬ ਦੇ ਵਾਈਸ ਪ੍ਰਧਾਨ ਗੌਤਮ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਵਪਾਰੀ ਵਾਸੀਮ ਕਰੋਸੀ ਵਾਸੀ ਗਾਜ਼ੀਆਬਾਦ (ਯੂ.ਪੀ), ਹਰਜੀ ਦਿਲਸ਼ਾਦ ਵਾਸੀ ਨੇੜੇ ਇਕਬਾਲ ਹੋਟਲ ਪਟਿਆਲਾ, ਕਾਕਾ ਸਲੀਮ ਵਾਸੀ ਜਮਾਲਪੁਰ ਜ਼ਿਲ੍ਹਾ ਮਾਲੇਰਕੋਟਲਾ ਨੇ ਆਪਣੇ ਸਾਥੀ ਨਾਸਿਰ ਅਹਿਮਦ ਵਾਨੀ ਪੁੱਤਰ ਅਸ਼ਰਫ ਵਾਨੀ ਵਾਸੀ ਮੁਜਿਓਪਰਾ ਥਾਣਾ ਦਾ ਜ਼ਿਲ੍ਹਾ ਸ਼ੋਪੀਆ (ਜੰਮੂ ਤੇ ਕਸ਼ਮੀਰ) ਅਤੇ ਬਿਲਾਲ ਅਹਿਮਦ ਪੁੱਤਰ ਅਬਦੁੱਲ ਰਸ਼ੀਦ ਵਾਸੀ ਪਿੰਡ ਕੁਮਦਲਾਮ ਥਾਣਾ ਤੇ ਜਿਲਾ ਸ਼ੋਪੀਆ (ਜੰਮੂ ਤੇ ਕਸ਼ਮੀਰ) ਜੇ ਮੀਰਾ ਕੋਲਡ ਸਟੋਰ ਸਾਹਿਬਾਬਾਦ (ਉੱਤਰ ਪ੍ਰਦੇਸ਼) ਤੋਂ ਟਰੱਕ ਨੰ: JK-22B-0876 ਰਾਹੀਂ ਗਊ ਮਾਸ ਲੋਡ ਕਰਕੇ ਪੰਜਾਬ ਦੇ ਵੱਖ-2 ਢਾਬਿਆਂ 'ਤੇ ਵੇਚਦੇ ਹਨ। ਇਹ ਅੱਜ ਉਕਤ ਟਰੱਕ ਵਿਚ ਯੂ.ਪੀ. ਤੋਂ ਗਊ ਮਾਸ ਲੋਡ ਕਰਕੇ ਵਾਇਆ ਅੰਬਾਲਾ ਰਾਜਪੁਰਾ ਸਰਹਿੰਦ ਤੋਂ ਮੰਡੀ ਗੋਬਿੰਦਗੜ੍ਹ ਵੱਲ ਨੂੰ ਆ ਰਹੇ ਸੀ। ਇਨ੍ਹਾਂ ਨੂੰ ਅਸੀਂ ਮੰਡੀ ਗੋਬਿੰਦਗੜ੍ਹ ਵਿਖੇ ਨੇੜੇ ਡੀ. ਮਾਰਟ ਵਿਖੇ ਰੋਕਿਆ ਤੇ ਚੈੱਕ ਕਰਨ 'ਤੇ ਟਰੱਕ ਵਿਚੋਂ ਗਊ ਮਾਸ ਮਿਲਿਆ।
ਇਹ ਖ਼ਬਰ ਵੀ ਪੜ੍ਹੋ - ਅੰਮ੍ਰਿਤਪਾਲ ਸਿੰਘ ਦੇ ਸਾਥੀ ਦਲਜੀਤ ਕਲਸੀ ਨੇ NSA ਖ਼ਿਲਾਫ਼ ਕੀਤਾ ਹਾਈ ਕੋਰਟ ਦਾ ਰੁਖ
ਮੰਡੀ ਗੋਬਿੰਦਗੜ੍ਹ ਥਾਣੇ ਦੀ ਪੁਲਸ ਵੱਲੋਂ ਵਾਸਿਮ ਕੁਰੇਸ਼ੀ, ਹਰਜੀ ਦਿਲਸ਼ਾਦ, ਕਾਕਾ ਸਲੀਮ, ਨਾਸਿਰ ਅਹਿਮਦ ਵਾਨੀ ਅਤੇ ਬਿਲਾਲ ਅਹਿਮਦ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਤਕਰੀਬਨ 3 ਘੰਟੇ ਦੇ ਪ੍ਰਦਰਸ਼ਨ ਮਗਰੋਂ ਹਿੰਦੂ ਜਥੇਬੰਦੀਆਂ ਨੇ ਹਾਈਵੇਅ ਤੋਂ ਧਰਨਾ ਚੁੱਕ ਲਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬੀ ਗਾਇਕ ਨੇ ਕੀਤੀ ਖ਼ੁਦਕੁਸ਼ੀ! ਫੇਸਬੁੱਕ 'ਤੇ ਲਾਈਵ ਆ ਕੇ ਦੱਸੀ ਵਜ੍ਹਾ
NEXT STORY