ਲੁਧਿਆਣਾ (ਮੁਕੇਸ਼) : ਲੁਧਿਆਣਾ 'ਚ ਦਿੱਲੀ ਨੈਸ਼ਨਲ ਹਾਈਵੇਅ 'ਤੇ ਹੀਰੋ ਸਾਈਕਲ ਨੇੜੇ ਪੁਲ 'ਤੇ ਤੇਲ ਨਾਲ ਭਰਿਆ ਇਕ ਟੈਂਕਰ ਪਲਟ ਗਿਆ। ਟੈਂਕਰ ਦੇ ਮੋਟਰਸਾਈਕਲ ਨਾਲ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਦੌਰਾਨ ਮੋਟਰਸਾਈਕਲ ਸਵਾਰ ਦਾ ਬਚਾਅ ਹੋ ਗਿਆ ਪਰ ਉਸ ਨੂੰ ਮਾਮੂਲੀ ਸੱਟਾਂ ਲੱਗੀਆਂ। ਜਾਣਕਾਰੀ ਮੁਤਾਬਕ ਕਾਲੇ ਤੇਲ ਨਾਲ ਭਰਿਆ ਟੈਂਕਰ ਪਾਣੀਪਤ ਤੋਂ ਆ ਰਿਹਾ ਸੀ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ 'ਚ ਮਿਡ-ਡੇਅ-ਮੀਲ ਤਿਆਰ ਕਰਨ ਵਾਲੇ ਕੁੱਕ/ਹੈਲਪਰਾਂ ਨੂੰ ਲੈ ਕੇ ਆਈ ਅਹਿਮ ਖ਼ਬਰ
ਗਲਤ ਦਿਸ਼ਾ 'ਚ ਆਉਣ ਕਾਰਨ ਇਸ ਦੀ ਮੋਟਰਸਾਈਕਲ ਨਾਲ ਸਿੱਧੀ ਟੱਕਰ ਹੋ ਗਈ ਅਤੇ ਸਾਈਡ 'ਤੇ ਡਿੱਗਣ ਕਾਰਨ ਮੋਟਰਸਾਈਕਲ ਸਵਾਰ ਦਾ ਬਚਾਅ ਹੋ ਗਿਆ ਪਰ ਉਸ ਦਾ ਮੋਟਰਸਾਈਕਲ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ।
ਹਾਦਸੇ ਦੇ ਤੁਰੰਤ ਬਾਅਦ ਲੋਕਾਂ ਨੇ ਟੈਂਕਰ ਦੇ ਡਰਾਈਵਰ ਨੂੰ ਬਾਹਰ ਕੱਢਿਆ, ਜਿਸ ਦੇ ਸੱਟਾਂ ਲੱਗੀਆਂ ਹਨ। ਇਸ ਦੌਰਾਨ ਪੂਰਾ ਤੇਲ 2 ਕਿਲੋਮੀਟਰ ਤੱਕ ਸੜਕ 'ਤੇ ਫੈਲ ਗਿਆ, ਜਿਸ ਕਾਰਨ 2 ਦਰਜਨ ਦੇ ਕਰੀਬ ਦੋਪਹੀਆ ਵਾਹਨ ਸਲਿੱਪ ਹੋ ਗਏ।
ਇਹ ਵੀ ਪੜ੍ਹੋ : ਲੁਧਿਆਣਾ 'ਚ Security Guard ਨਾਲ ਦਿਲ ਦਹਿਲਾ ਦੇਣ ਵਾਲਾ ਹਾਦਸਾ, CCTV 'ਚ ਕੈਦ ਹੋਇਆ ਭਿਆਨਕ ਮੰਜ਼ਰ
ਫਿਲਹਾਲ ਟ੍ਰੈਫਿਕ ਪੁਲਸ ਵੱਲੋਂ ਸੜਕ 'ਤੇ ਰੇਤਾ-ਮਿੱਟੀ ਪਾਈ ਜਾ ਰਹੀ ਹੈ ਅਤੇ ਲੋਕਾਂ ਨੂੰ ਹੌਲੀ ਰਫ਼ਤਾਰ ਨਾਲ ਵਾਹਨ ਚਲਾਉਣ ਲਈ ਕਿਹਾ ਜਾ ਰਿਹਾ ਹੈ। ਫਿਲਹਾਲ ਟੈਂਕਰ ਨੂੰ ਇਕ ਸਾਈਡ 'ਤੇ ਕਰ ਦਿੱਤਾ ਗਿਆ ਹੈ, ਜਿਸ ਕਾਰਨ ਟ੍ਰੈਫਿਕ ਪੁਲਸ ਵੱਲੋਂ ਇਕ ਪਾਸੇ ਦਾ ਰਾਹ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਹੈ। ਇਸ ਘਟਨਾ ਤੋਂ ਬਾਅਦ ਹਾਈਵੇਅ 'ਤੇ ਲੰਬਾ ਜਾਮ ਦੇਖਣ ਨੂੰ ਮਿਲ ਰਿਹਾ ਹੈ ਅਤੇ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵਾਰਡਬੰਦੀ ਤਿਆਰ ਕਰਨ ਸਮੇਂ ਅਫ਼ਸਰਾਂ ਨੇ ਦਬਾਅ ’ਚ ਆ ਕੇ ਕੀਤਾ ਫਰਜ਼ੀਵਾੜਾ, ਸਸਪੈਂਡ ਦੀ ਉੱਠਣ ਲੱਗੀ ਮੰਗ
NEXT STORY