ਅੰਮ੍ਰਿਤਸਰ (ਸਰਬਜੀਤ) : ਸੰਸਕ੍ਰਿਤੀ ਮੰਤਰਾਲਾ, ਭਾਰਤ ਸਰਕਾਰ, ਸਾਹਿਤ ਅਕਾਦਮੀ, ਨਵੀਂ ਦਿੱਲੀ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਂਝੇ ਉਪਰਾਲੇ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ “ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਅਤੇ ਸਿੱਖਿਆਵਾਂ” ਵਿਸ਼ੇ 'ਤੇ ਦੋ ਦਿਨਾਂ ਦੀ ਰਾਸ਼ਟਰੀ ਸੰਗੋਸ਼ਠੀ ਦਾ ਆਯੋਜਨ ਪਟਨਾ ਸਾਹਿਬ, ਬਿਹਾਰ ਦੇ ਪ੍ਰਕਾਸ਼ ਪੁੰਜ, ਗੁਰਦੁਆਰਾ ਗੁਰੂ ਕਾ ਬਾਗ ਦੇ ਹਾਲ ਵਿੱਚ ਕੀਤਾ ਗਿਆ, ਜਿਸਦਾ ਅੱਜ ਵਿਧੀਵਤ ਉਦਘਾਟਨ ਬਿਹਾਰ ਦੇ ਰਾਜਪਾਲ ਲੈਫਟੀਨੈਂਟ ਜਨਰਲ ਸਈਦ ਅਤਾ ਹਸਨੈਨ ਵੱਲੋਂ ਕੀਤਾ ਗਿਆ। ਪ੍ਰੋਗਰਾਮ ਵਿੱਚ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ, ਜਨਰਲ ਸਕੱਤਰ ਇੰਦਰਜੀਤ ਸਿੰਘ, ਸੀਨੀਅਰ ਉਪ-ਪ੍ਰਧਾਨ ਲਖਵਿੰਦਰ ਸਿੰਘ, ਉਪ-ਪ੍ਰਧਾਨ ਗੁਰਵਿੰਦਰ ਸਿੰਘ ਅਤੇ ਸਕੱਤਰ ਹਰਬੰਸ ਸਿੰਘ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ। ਸਾਹਿਤ ਅਕਾਦਮੀ ਦੇ ਆਯੋਜਕਾਂ ਵੱਲੋਂ ਸਾਰੇ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ।
ਇਹ ਵੀ ਪੜ੍ਹੋ : ਪੰਜਾਬ: ਵਾਹਨ ਚਾਲਕਾਂ ਲਈ ਵੱਡੀ ਖ਼ਬਰ! ਕੈਮਰਿਆਂ ਰਾਹੀਂ ਹੋਣ ਵਾਲੇ ਈ-ਚਾਲਾਨ ਬਾਰੇ ਨਵੀਂ ਅਪਡੇਟ
ਤਖ਼ਤ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੇਂਦਰ ਅਤੇ ਬਿਹਾਰ ਸਰਕਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਪੁਰਬ ਨੂੰ ਸਰਕਾਰੀ ਪੱਧਰ ’ਤੇ ਪੂਰੇ ਸਾਲ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ। ਉਸੇ ਕੜੀ ਵਿੱਚ ਦੋ ਦਿਨਾਂ ਦਾ ਸੈਮੀਨਾਰ ਪਟਨਾ ਸਾਹਿਬ ਦੀ ਪਵਿੱਤਰ ਧਰਤੀ ’ਤੇ ਰੱਖਿਆ ਗਿਆ ਹੈ, ਜਿਸਦਾ ਅੱਜ ਸ਼ੁਭਆਰੰਭ ਹੋਇਆ ਅਤੇ ਕੱਲ੍ਹ ਇਸਦਾ ਸਮਾਪਨ ਹੋਵੇਗਾ। ਉਨ੍ਹਾਂ ਦੱਸਿਆ ਕਿ ਸੰਸਕ੍ਰਿਤੀ ਮੰਤਰਾਲਾ ਅਤੇ ਸਾਹਿਤ ਅਕਾਦਮੀ ਭਾਰਤ ਸਰਕਾਰ ਵੱਲੋਂ ਡਾ. ਰਵੈਲ ਸਿੰਘ ਸਮੇਤ ਕਈ ਬੁਲਾਰੇ ਪਹੁੰਚੇ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਇਤਿਹਾਸ ’ਤੇ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਤੋਂ ਇਲਾਵਾ ਪਟਨਾ ਦੇ ਡੀ.ਐੱਸ.ਪੀ. ਡਾ. ਗੌਰਵ ਕੁਮਾਰ, ਵਿਜੀਲੈਂਸ ਡੀ.ਐਸ.ਪੀ. ਅਭਿਜੀਤ ਕੌਰ ਅਤੇ ਪਟਨ ਦੇਵੀ ਦੇ ਮਹੰਤ ਨੇ ਵੀ ਆਪਣੇ ਭਾਸ਼ਣਾਂ ਰਾਹੀਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਸ਼ਹਾਦਤ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ। ਉਨ੍ਹਾਂ ਇਹ ਵੀ ਦੱਸਿਆ ਕਿ ਬਿਹਾਰ ਵਿਧਾਨ ਪਰਿਸ਼ਦ ਦੇ ਉਪ-ਸਭਾਪਤੀ ਪ੍ਰੋ. ਰਾਮਵਚਨ ਰਾਇ ਮੁੱਖ ਮਹਿਮਾਨ ਹੋਣਗੇ ਅਤੇ ਸਾਹਿਤ ਅਕਾਦਮੀ ਦੇ ਅਧਿਆਕਸ਼ ਡਾ. ਮਾਧਵ ਕੌਸ਼ਿਕ ਸੈਸ਼ਨ ਦੀ ਅਧਿਆਕਸ਼ਤਾ ਕਰਨਗੇ। ਇਸ ਮੌਕੇ ਜਗਜੋਤ ਸਿੰਘ ਸੋਹੀ, ਇੰਦਰਜੀਤ ਸਿੰਘ ਅਤੇ ਲਖਵਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਰੱਖਦੇ ਹੋਏ ਸੰਗਤ ਨੂੰ ਸੰਬੋਧਨ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
‘ਨੋਟਾਂ ਵਾਲੇ ਹਾਰਾਂ’ ’ਤੇ ਵੀ ਪਈ ਮਹਿੰਗਾਈ ਦੀ ਮਾਰ: ਸ਼ਗਨ ਪਾਉਣਾ ਹੋਇਆ ਮਹਿੰਗਾ
NEXT STORY