ਬਠਿੰਡਾ (ਵਿਜੈ ਵਰਮਾ) : ਬਠਿੰਡਾ ਦੇ ਸਿਵਲ ਹਵਾਈ ਅੱਡੇ ਤੋਂ ਦਿੱਲੀ ਲਈ ਅਲਾਇੰਸ ਏਅਰ ਵੱਲੋਂ ਚਲਾਈ ਜਾ ਰਹੀ ਹਵਾਈ ਸੇਵਾ ਪਿਛਲੇ ਦੋ ਹਫ਼ਤਿਆਂ ਤੋਂ ਪ੍ਰਭਾਵਿਤ ਹੋ ਰਹੀ ਹੈ। ਹਫ਼ਤੇ 'ਚ 5 ਦਿਨ ਨਿਰਧਾਰਤ ਉਡਾਣਾਂ ਵਿੱਚੋਂ ਪਿਛਲੇ ਦੋ ਹਫ਼ਤਿਆਂ ਦੌਰਾਨ ਸਿਰਫ਼ ਦੋ ਦਿਨ ਹੀ ਜਹਾਜ਼ ਉੱਡ ਸਕਿਆ, ਜਦੋਂ ਕਿ ਬਾਕੀ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਬਦਲਵੇਂ ਸਫ਼ਰ ਦਾ ਪ੍ਰਬੰਧ ਕਰਨਾ ਪਿਆ। ਤੀਜੇ ਹਫ਼ਤੇ ਵੀ ਇਹ ਸਿਲਸਿਲਾ ਜਾਰੀ ਹੈ। ਏਅਰਲਾਈਨ ਅਧਿਕਾਰੀਆਂ ਵੱਲੋਂ ਉਡਾਣਾਂ ਰੱਦ ਹੋਣ ਨੂੰ ‘ਤਕਨੀਕੀ ਮਸਲਾ’ ਦੱਸਿਆ ਗਿਆ ਹੈ ਪਰ ਬੁਕਿੰਗ ਨਾ ਹੋਣ ਅਤੇ ਲਗਾਤਾਰ ਉਡਾਣਾਂ ਰੱਦ ਹੋਣ ਦਾ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਨੂੰ PSPCL ਵਲੋਂ ਵੱਡੀ ਰਾਹਤ, ਕੁਨੈਕਸ਼ਨ ਕੱਟਣ 'ਤੇ ਤੁਰੰਤ ਪ੍ਰਭਾਵ ਨਾਲ ਲਾਈ ਰੋਕ
ਕੋਵਿਡ ਤੋਂ ਬਾਅਦ ਖੇਤਰੀ ਕੁਨੈਕਟੀਵਿਟੀ ਸਕੀਮ ‘ਉਡਾਣ’ ਤਹਿਤ ਸ਼ੁਰੂ ਕੀਤੀ ਗਈ ਇਹ ਸੇਵਾ ਬਠਿੰਡਾ ਅਤੇ ਪੂਰੇ ਮਾਲਵਾ ਖੇਤਰ ਲਈ ਮਹੱਤਵਪੂਰਨ ਹੈ। ਏਮਜ਼ ਬਠਿੰਡਾ ਦੇ ਵਿਦਿਆਰਥੀ, ਡਾਕਟਰ, ਰਿਫਾਇਨਰੀ ਅਤੇ ਸਿਵਲ ਡਿਫ਼ੈਂਸ ਨਾਲ ਸਬੰਧਿਤ ਅਧਿਕਾਰੀ, ਵਪਾਰੀ ਅਤੇ ਆਮ ਯਾਤਰੀ ਇਸ ਸੇਵਾ ਦੀ ਵਰਤੋਂ ਕਰਦੇ ਹਨ। ਉਡਾਣ ਰੱਦ ਹੋਣ ਕਾਰਨ ਦਿੱਲੀ ਜਾਣ ਵਾਲੇ ਯਾਤਰੀਆਂ ਨੂੰ ਆਖ਼ਰੀ ਸਮੇਂ ’ਤੇ ਰੇਲ ਜਾਂ ਸੜਕੀ ਯਾਤਰਾ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ : LPU 'ਚ ਹਿੰਸਾ ਦਾ ਮਾਮਲਾ ਹਾਈਕੋਰਟ ਪੁੱਜਾ, CBI ਜਾਂਚ ਦੀ ਮੰਗ, ਪੜ੍ਹੋ ਕਦੋਂ ਹੋਵੇਗੀ ਸੁਣਵਾਈ
ਬਠਿੰਡਾ ਏਅਰਪੋਰਟ ਦੇ ਡਾਇਰੈਕਟਰ ਕੌਸ਼ਲ ਕੰਬੋਜ ਨੇ ਕਿਹਾ ਕਿ ਉਡਾਣਾਂ ਰੱਦ ਹੋਣ ਦੇ ਕਾਰਨਾਂ ਬਾਰੇ ਏਅਰਲਾਈਨ ਵਧੇਰੇ ਜਾਣਕਾਰੀ ਦੇ ਸਕਦੀ ਹੈ। ਉਨ੍ਹਾਂ ਦੱਸਿਆ ਕਿ 1 ਅਕਤੂਬਰ ਤੋਂ ਨਵਾਂ ਸ਼ਡਿਊਲ ਆ ਗਿਆ ਹੈ ਅਤੇ ਉਡਾਣਾਂ ਜਾਰੀ ਰਹਿਣਗੀਆਂ। ਭਵਿੱਖ 'ਚ ਉਡਾਣ ਰੱਦ ਹੋਣ ਦੀ ਸਥਿਤੀ 'ਚ ਯਾਤਰੀਆਂ ਨੂੰ ਪਹਿਲਾਂ ਹੀ ਮੈਸੇਜ ਰਾਹੀਂ ਸੂਚਿਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ‘ਉਡਾਣ’ ਸਕੀਮ ਤਹਿਤ ਇਸ ਹਵਾਈ ਸੇਵਾ ਦੀ ਮਿਆਦ ਅਕਤੂਬਰ ਦੇ ਅਖ਼ੀਰ 'ਚ ਖ਼ਤਮ ਹੋਣੀ ਹੈ। ਲੋਕਾਂ ਦੀ ਮੰਗ ਹੈ ਕਿ ਸੇਵਾ ਨੂੰ ਨਿਰੰਤਰ ਜਾਰੀ ਰੱਖਣ ਦੇ ਨਾਲ ਬਠਿੰਡਾ ਨੂੰ ਦੇਸ਼ ਦੇ ਹੋਰ ਪ੍ਰਮੁੱਖ ਸ਼ਹਿਰਾਂ ਨਾਲ ਵੀ ਹਵਾਈ ਕੁਨੈਕਟੀਵਿਟੀ ਦਿੱਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
ਇੰਟਰਵਿਊ 'ਚ ਸਤਿੰਦਰ ਸੱਤੀ ਨੇ ਖੋਲ੍ਹੇ ਜ਼ਿੰਦਗੀ ਦੇ ਰਾਜ਼, ਵਿਆਹ ਨਾ ਕਰਾਉਣ ਤੇ ਸਿਆਸਤ 'ਚ ਆਉਣ ਬਾਰੇ ਦਿੱਤਾ ਵੱਡਾ ਬਿਆਨ
NEXT STORY