ਕੋਟਕਪੁਰਾ (ਨਰਿੰਦਰ ਬੈੜ੍ਹ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਅੱਠਵੀਂ ਕਲਾਸ ਦੇ ਨਤੀਜਿਆਂ ਵਿੱਚ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੈਂਡਰੀ ਸਕੂਲ ਕੋਟ ਸੁਖੀਆ ਦੀ ਹੋਣਹਾਰ ਵਿਦਿਆਰਥਣ ਨਵਜੋਤ ਕੌਰ ਪੁੱਤਰੀ ਕਰਨਜੀਤ ਸਿੰਘ ਨੇ ਪੰਜਾਬ ਭਰ ਚੋਂ ਦੂਜੀ ਪੁਜੀਸ਼ਨ ਹਾਸਿਲ ਕੀਤੀ ਹੈ।
ਨਵਜੋਤ ਕੌਰ ਨੇ ਪੰਜਾਬ ਭਰ ਚੋਂ ਦੂਜਾ ਸਥਾਨ ਪ੍ਰਾਪਤ ਕਰਕੇ ਜਿੱਥੇ ਆਪਣੇ ਮਾਪਿਆਂ ਦਾ ਨਾਮ ਉੱਚਾ ਕੀਤਾ ਹੈ ਉੱਥੇ ਉਸਨੇ ਸੰਤ ਮੋਹਨ ਦਾਸ ਸਕੂਲ ਦਾ ਨਾਂ ਵੀ ਪੰਜਾਬ ਭਰ ਵਿੱਚ ਰੋਸ਼ਨ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸੰਤ ਮੋਹਨ ਦਾਸ ਸਿੱਖਿਆ ਸੰਸਥਾਵਾਂ ਕੋਟਸੁਖੀਆ ਦੇ ਚੇਅਰਮੈਨ ਮੁਕੰਦ ਲਾਲ ਥਾਪਰ, ਐੱਮ.ਡੀ ਰਾਜ ਕੁਮਾਰ ਥਾਪਰ ਅਤੇ ਡਾਇਰੈਕਟਰ ਸੰਦੀਪ ਥਾਪਰ ਸੋਨੀ ਨੇ ਦੱਸਿਆ ਕਿ ਵਿਦਿਆਰਥਨ ਨਵਜੋਤ ਕੌਰ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਹੁਸ਼ਿਆਰ ਹੈ ਅਤੇ ਉਹ ਪੜ੍ਹਾਈ ਦੇ ਨਾਲ ਨਾਲ ਖੇਡਾਂ" ਚ ਵੀ ਰੁਚੀ ਰੱਖਦੀ ਹੈ। ਇਸ ਦੌਰਾਨ ਵਿਦਿਆਰਥਨ ਨਵਜੋਤ ਕੌਰ ਨੇ ਆਪਣੀ ਇਸ ਸਫਲਤਾ ਨੂੰ ਸਕੂਲ ਦੇ ਪ੍ਰਬੰਧਕਾਂ ਅਤੇ ਸਮੁੱਚੇ ਸਟਾਫ ਦੀ ਮਿਹਨਤ ਦਾ ਨਤੀਜਾ ਦੱਸਿਆ ਹੈ।
ਜਾਣੋ ਮਹਾਅਸ਼ਟਮੀ ਮੌਕੇ ਕੰਜਕ ਪੂਜਨ ਲਈ ਸ਼ੁਭ ਮਹੂਰਤ ਤੇ ਪੂਜਾ ਦੀ ਵਿਧੀ
NEXT STORY