ਅੰਮ੍ਰਿਤਸਰ (ਸੁਮਿਤ ਖੰਨਾ) : ਕਾਂਗਰਸ ਦੇ ਸਟਾਰ ਪ੍ਰਚਾਰਕ ਅਤੇ ਸੂਬੇ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ 2004-05, 2009 ਅਤੇ 2011 ਦੌਰਾਨ ਦਾਖਲ ਕੀਤੀ ਗਈ ਇਨਕਮ ਟੈਕਸ ਰਿਟਰਨ ਨੂੰ ਲੈ ਕੇ ਇਨਕਮ ਟੈਕਸ ਵਿਭਾਗ ਨੇ ਸਿੱਧੂ ਪਰਿਵਾਰ ਨੂੰ ਨੋਟਿਸ ਜਾਰੀ ਕੀਤੇ ਹਨ। ਇਸ ਗੱਲ ਦਾ ਖੁਲਾਸਾ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ 'ਜਗ ਬਾਣੀ' ਚੈਨਲ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੀਆਂ ਨੀਤੀਆਂ ਦੀਆਂ ਪੋਲ ਖੋਲ੍ਹ ਰਹੇ ਹਾਂ।
ਲਿਹਾਜ਼ ਸਾਡੀ ਜ਼ੁਬਾਨ ਬੰਦ ਕਰਨ ਲਈ ਇਹ ਹੱਥਕੰਡੇ ਅਪਣਾਏ ਜਾ ਰਹੇ ਹਨ ਪਰ ਅਸੀਂ ਇਨ੍ਹਾਂ ਤੋਂ ਡਰਨ ਵਾਲੇ ਨਹੀਂ ਹਾਂ, ਕਿਉਂਕਿ ਅਸੀਂ ਕੋਈ ਧੰਦਾ ਨਹੀਂ ਕਰ ਰਹੇ ਅਤੇ ਨਾ ਹੀ ਕੋਈ ਇੰਡਸਟ੍ਰੀ ਚੱਲਾ ਰਹੇ ਹਾਂ ਜਿਸ 'ਚ ਅਸੀਂ ਖਾਤਿਆਂ 'ਚ ਹੇਰ-ਫੇਰ ਕਰ ਦੇਵਾਂਗੇ। ਸਾਡੀ ਸਾਰੀ ਕਮਾਈ ਇਕ ਨੰਬਰ ਦੀ ਹੈ ਅਤੇ ਅਸੀਂ ਟੀ. ਵੀ. ਚੈਨਲਾਂ ਨੂੰ ਸੇਵਾਵਾਂ ਦੇਣ ਬਦਲੇ ਜੋ ਪੇਮੈਂਟ ਲੈਂਦੇ ਹਾਂ ਉਹ ਪਾਰਦਰਸ਼ੀ ਹੈ ਅਤੇ ਇਸ ਪੇਮੈਂਟ ਦਾ ਜ਼ਿਕਰ ਚੈਨਲਾਂ ਦੇ ਕੰਟਰੈਕਟ 'ਚ ਵੀ ਹੁੰਦਾ ਹੈ। ਸਰਕਾਰ ਭਾਵੇਂ ਜਿੰਨਾ ਵੀ ਜ਼ੋਰ ਲਾ ਲਵੇ, ਇਨ੍ਹਾਂ ਨੋਟਿਸਾਂ ਰਾਹੀਂ ਕੁਝ ਨਹੀਂ ਮਿਲੇਗਾ ਅਤੇ ਅਸੀਂ ਹਰ ਨੋਟਿਸ ਦਾ ਜਵਾਬ ਦੇਵਾਂਗੇ, ਕਿਉਂਕਿ ਸਾਡਾ ਅਕਸ ਸਾਫ ਹੈ।
ਫਰੀਦਕੋਟ ਹਲਕੇ ਤੋਂ ਪ੍ਰੋ. ਸਾਧੂ ਸਿੰਘ ਨੇ ਭਰਿਆ ਨਾਮਜ਼ਦਗੀ ਪੱਤਰ
NEXT STORY