ਚੰਡੀਗੜ੍ਹ : ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੱਧੂ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ਨੂੰ ਅੱਖਾਂ ਵਿਖਾਈਆਂ ਹਨ। ਸਿੱਧੂ ਨੇ ਦੋ ਟੁੱਕ ਵਿਚ ਸਾਫ ਕਿਹਾ ਹੈ ਕਿ ਜੇਕਰ ਰੋਡ ਮੈਪ ਨਾਲ ਸੱਤਾ ਹਾਸਲ ਕਰਨੀ ਹੈ ਤਾਂ ਮੈਂ ਤੁਹਾਡੇ ਨਾਲ ਹਾਂ ਪਰ ਜੇ ਲਾਰੇ ਲਗਾ ਕੇ ਸੱਤਾ ਵਿਚ ਆਉਣਾ ਹੈ ਤਾਂ ਮੈਂ ਕਿਸੇ ਦਾ ਸਾਥ ਨਹੀਂ ਦੇਵਾਂਗਾ। ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਠੇਕੇਦਾਰੀ ਸਿਸਟਮ ਖ਼ਤਮ ਕਰਨਾ ਪਵੇਗਾ, ਫਿਰ ਹੀ ਸੂਬੇ ਦੀ ਜਨਤਾ ਦਾ ਭਲਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਤੇਲੰਗਾਨਾ ਨੂੰ ਠੇਕੇਦਾਰੀ ਸਿਸਟਮ ਕਰਨ ਲਈ ਐਵਾਰਡ ਮਿਲਿਆ ਅਤੇ ਇਹ ਸਿਸਟਮ ਖ਼ਤਮ ਕਰਕੇ ਤੇਲੰਗਾਨਾ ਨੇ ਵੱਡੀ ਕਮਾਈ ਕੀਤੀ ਹੈ। ਸਿੱਧੂ ਨੇ ਇੱਥੇ ਮੁੜ 75\25 ਵਾਲੀ ਗੱਲ ਦੁਹਰਾਉਂਦਿਆਂ ਆਖਿਆ ਕਿ ਜਦੋਂ ਤਕ ਪੰਜਾਬ ਵਿਚ ਰੇਤ ਦਾ ਰੇਟ ਫਿਕਸ ਨਹੀਂ ਹੁੰਦਾ ਉਦੋਂ ਤਕ ਲੋਕਾਂ ਦਾ ਭਲਾ ਨਹੀਂ ਹੋ ਸਕਦਾ। ਰੇਤ ਉਦੋਂ ਤੱਕ ਪੰਜਾਬ ਦੇ ਲੋਕਾਂ ਲਈ ਸੁਵਿਧਾਜਨਕ ਹੋ ਸਕਦੀ ਜਦੋਂ ਠੇਕੇਦਾਰੀ ਸਿਸਟਮ ਖ਼ਤਮ ਨਹੀਂ ਹੁੰਦਾ।
ਇਹ ਵੀ ਪੜ੍ਹੋ : ਸਿਆਸਤ ਨੇ ਵੱਖ ਕੀਤੇ ਬਾਜਵਾ ਭਰਾਵਾਂ ਦੇ ਰਾਹ ਪਰ ਇਕੋ ਘਰ ’ਤੇ ਲਹਿਰਾ ਰਹੇ ਦੋ ਪਾਰਟੀਆਂ ਦੇ ਝੰਡੇ
ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਇਹ ਕਹਿੰਦਾ ਹੈ ਕਿ ਜਿਹੜਾ ਬੰਦਾ ਪਠਾਨਕੋਟ ਤੋਂ ਰੇਤਾ ਲੈ ਕੇ ਆਉਂਦਾ ਹੈ, ਉਸ ਤੋਂ ਗੁੰਡਾ ਟੈਕਸ ਦੀ ਬਜਾਏ ਪੰਜਾਬ ਦੇ ਐਂਟਰੀ ਪੁਆਇੰਟ ’ਤੇ ਜੀ. ਐੱਸ. ਟੀ. ਲਿਆ ਜਾਵੇਗਾ, ਇਸ ਜੀ. ਐੱਸ. ਟੀ. ਨਾਲ ਸਾਲ ਵਿਚ ਤਿੰਨ ਚਾਰ ਸੌ ਕਰੋੜ ਦੀ ਆਮਦਨ ਹੋਵੇਗੀ ਅਤੇ ਰੇਤ ਦਾ ਰੇਟ ਫਿਕਸ ਕਰਨ ਨਾਲ 2 ਤੋਂ 3 ਹਜ਼ਾਰ ਕਰੋੜ ਰੁਪਏ ਦਾ ਮੁਨਾਫ਼ਾ ਹੋਵੇਗਾ। ਸਿੱਧੂ ਨੇ ਕਿਹਾ ਕਿ ਰੇਤ ਮਾਮਲੇ ਵਿਚ ਪਾਰਦਰਸ਼ੀ ਢੰਗ ਨਾਲ ਕੰਮ ਕੀਤਾ ਜਾਵੇਗਾ ਅਤੇ ਇਸ ਰਾਹੀਂ ਪੈਦਾ ਹੋਣ ਵਾਲੇ ਵਸੀਲਿਆਂ ਨਾਲ 60 ਤੋਂ 70 ਹਜ਼ਾਰ ਨੌਕਰੀਆਂ ਮਿਲਣਗੀਆਂ।
ਇਹ ਵੀ ਪੜ੍ਹੋ : ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਸੁਣਦਿਆਂ ਭਗਵੰਤ ਮਾਨ ਨੇ ਕੇਰੇ ਹੰਝੂ, ਸਟੇਜ ਤੋਂ ਭਾਵੁਕ ਹੋਏ ਨੇ ਆਖੀ ਵੱਡੀ ਗੱਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਟਿਕਟ ਨਾ ਮਿਲਣ 'ਤੇ ਜੱਗ-ਜ਼ਾਹਰ ਹੋਈ ਨਾਰਾਜ਼ ਆਗੂਆਂ ਦੀ ਬਗਾਵਤ, ਕਾਂਗਰਸ ਦੀਆਂ ਵਧੀਆਂ ਮੁਸ਼ਕਲਾਂ
NEXT STORY