ਦੀਨਾਨਗਰ (ਦੀਪਕ ਕੁਮਾਰ) : ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਨਜ਼ਰ 'ਚ ਨਵਜੋਤ ਸਿੰਘ ਸਿੱਧੂ ਵਲੋਂ ਸੋਸ਼ਲ ਮੀਡੀਆ 'ਤੇ ਕੱਢੀ ਜਾ ਰਹੀ ਭੜਾਸ ਗਲਤ ਨਹੀਂ ਹੈ। ਜਾਖੜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਵਜੋਤ ਸਿੱਧੂ ਵਲੋਂ ਕੀਤੇ ਜਾ ਰਹੇ ਟਵੀਟ ਵੇਖੇ ਹਨ ਅਤੇ ਉਸ 'ਚ ਕੁੱਝ ਵੀ ਗਲਤ ਨਹੀਂ ਹੈ। ਦੀਨਾਨਗਰ ਪਹੁੰਚੇ ਜਾਖੜ ਕੋਲੋਂ ਜਦੋਂ ਕੈਪਟਨ-ਸਿੱਧੂ ਵਿਵਾਦ ਸੰਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਾਂਗਰਸ ਵਿਚ ਕਿਸੇ ਵੀ ਵਿਵਾਦ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ ਜਾਖੜ ਨੇ ਸਾਫ ਕੀਤਾ ਕਿ ਉਹ ਗੁਰਦਾਸਪੁਰ ਸੀਟ ਹਾਰਨ ਤੋਂ ਬਾਅਦ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ 'ਤੇ ਨਹੀਂ ਰਹਿਣਾ ਚਾਹੁੰਦੇ ਹਨ ਪਰ ਬਾਵਜੂਦ ਇਸ ਦੇ ਉਹ ਲੋਕਾਂ ਦੀ ਸੇਵਾ ਕਰਦੇ ਰਹਿਣਗੇ।
ਇਥੇ ਦੱਸਣਯੋਗ ਹੈ ਕਿ ਕੈਬਨਿਟ ਦੇ ਸਾਥੀਆਂ ਵਲੋਂ ਲਗਾਤਾਰ ਕੀਤਾ ਜਾ ਰਹੇ ਹਮਲਿਆਂ ਤੋਂ ਬਾਅਦ ਅਲੱਗ-ਥਲੱਗ ਪਏ ਨਵਜੋਤ ਸਿੱਧੂ ਵਲੋਂ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਆਪਣੀ ਭੜਾਸ ਕੱਢੀ ਜਾ ਰਹੀ ਹੈ। ਸ਼ਨੀਵਾਰ ਨੂੰ ਵੀ ਸਿੱਧੂ ਨੇ ਟਵੀਟ ਕਰ ਹਮਲਾ ਬੋਲਿਆ ਹੈ ਜਦਕਿ ਕੈਪਟਨ ਲਗਾਤਾਰ ਚੁੱਪੀ ਵੱਟੀ ਬੈਠੇ ਹਨ।
ਪਿਤਾ ਸਣੇ 2 ਪੁੱਤਾਂ ਨੇ ਤਿੰਨਾਂ ਸੈਨਾਵਾਂ 'ਚ ਕੀਤਾ ਕੰਮ, ਹੁਣ ਕਰਮਬੀਰ ਬਣੇ ਜਲ ਸੈਨਾ ਮੁਖੀ
NEXT STORY