ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਸਾਬਕਾ ਵਜ਼ੀਰ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦੇ ਹੋਏ ਕੇਂਦਰ ਸਰਕਾਰ ’ਤੇ ਤੰਜ ਕੱਸਿਆ ਹੈ। ਆਪਣੀ ਵਿਅੰਗਮਈ ਸ਼ਾਇਰੀ ਰਾਹੀਂ ਵਿਰੋਧੀਆਂ ਨੂੰ ਰਗੜੇ ਲਾਉਣ ਵਾਲੇ ਨਵਜੋਤ ਸਿੱਧੂ ਨੇ ਟਵੀਟ ਰਾਹੀਂ ਇਕ ਹੋਰ ਸਿਆਸੀ ਤੀਰ ਛੱਡਦਿਆਂ ਆਖਿਆ ਕਿ ਜਿਨ੍ਹਾਂ ਦੀ ਕਾਮਯਾਬੀ ਨਹੀਂ ਰੋਕੀ ਜਾ ਸਕਦੀ, ਫਿਰ ਉਨ੍ਹਾਂ ਦੀ ਬਦਨਾਮੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਦਰਅਸਲ ਪਿਛਲੇ ਚਾਰ ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀ ਸਰਹੱਦਾਂ ’ਤੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ। ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਵਲੋਂ ਸਮੇਂ-ਸਮੇਂ ’ਤੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਕਦੇ ਇਸ ਨੂੰ ਖੱਬੇ-ਪੱਖੀਆਂ ਦਾ ਅਤੇ ਕਦੇ ਖਾਲਿਸਤਾਨੀਆਂ ਦਾ ਅੰਦੋਲਨ ਆਖ ਕੇ ਬਦਨਾਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲੱਖਾ ਸਿਧਾਣਾ ਦੀ ਕਿਸਾਨ ਮੋਰਚੇ ’ਚ ਵਾਪਸੀ ਤੋਂ ਬਾਅਦ ਗੁਰਨਾਮ ਚਢੂਨੀ ਦਾ ਦੀਪ ਸਿੱਧੂ ’ਤੇ ਵੱਡਾ ਬਿਆਨ
ਇਥੇ ਹੀ ਬਸ ਨਹੀਂ ਇਸ ਤੋਂ ਪਹਿਲਾਂ ਸਿੱਧੂ ਵਲੋਂ ਹੋਰ ਵਿਅੰਗਮਈ ਟਵੀਟ ਕੀਤਾ ਗਿਆ, ਜਿਸ ਸਮੇਂ ਸਿੱਧੂ ਨੇ ਆਖਿਆ ਕਿ ਇਕ ਸਮਾਂ ਸੀ ਜਦੋਂ ਮੰਤਰ ਕੰਮ ਕਰਦੇ ਸਨ, ਉਸ ਤੋਂ ਬਾਅਦ ਇਕ ਸਮਾਂ ਆਇਆ ਜਿਸ ਵਿਚ ਤੰਤਰ ਕੰਮ ਕਰਦੇ ਸਨ, ਫਿਰ ਸਮਾਂ ਆਇਆ ਜਿਸ ਵਿਚ ਯੰਤਰ ਕੰਮ ਕਰਦੇ ਸਨ, ਅੱਜ ਦੇ ਸਮੇਂ ’ਚ ਛਡਯੰਤਰ ਕੰਮ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਇਸ ਦਿਨ ਸ਼ੁਰੂ ਹੋਵੇਗਾ ਸਰਕਾਰੀ ਸਕੂਲਾਂ ਦਾ ਨਵਾਂ ਵਿੱਦਿਅਕ ਸੈਸ਼ਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਘਰੇਲੂ ਝਗੜੇ ਦੇ ਚਲਦਿਆਂ ਵਿਆਹੁਤਾ ਨੇ ਫਾਹਾ ਲਾ ਕੀਤੀ ਖੁਦਕੁਸ਼ੀ
NEXT STORY