ਮਾਮਲਾ ਜਗਰਾਓਂ ਪੁਲ ਦੇ ਅਨਸੇਫ ਹਿੱਸੇ ਨੂੰ ਦੁਬਾਰਾ ਬਣਾਉਣ ਦਾ
ਲੁਧਿਆਣਾ(ਹਿਤੇਸ਼)-ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੱਧੂ ਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵਲੋਂ ਨੀਂਹ ਪੱਥਰ ਰੱਖਣ ਨਾਲ ਲਗਭਗ 4 ਮਹੀਨਿਆਂ ਬਾਅਦ ਜਾ ਕੇ ਰੇਲਵੇ ਜਗਰਾਓਂ ਪੁਲ ਦੇ ਅਨਸੇਫ ਹਿੱਸੇ ਨੂੰ ਦੁਬਾਰਾ ਬਣਾਉਣ ਦਾ ਟੈਂਡਰ ਤਾਂ ਲਾ ਦਿੱਤਾ ਹੈ ਪਰ ਪੁਲ ਚਾਲੂ ਹੋਣ ਲਈ ਹੁਣ ਇਕ ਸਾਲ ਦਾ ਇੰਤਜ਼ਾਰ ਕਰਨਾ ਪਵੇਗਾ। ਇਸ ਮਾਮਲੇ 'ਚ ਡੇਢ ਸਾਲ ਪਹਿਲਾਂ ਜਗਰਾਓਂ ਪੁਲ ਦੇ ਭਾਰਤ ਨਗਰ ਚੌਕ ਵੱਲ ਜਾਣ ਵਾਲੇ ਹਿੱਸੇ ਨੂੰ ਅਨਸੇਫ ਦੱਸ ਕੇ ਹੈਵੀ ਵਾਹਨਾਂ ਲਈ ਬੰਦ ਕਰ ਦਿੱਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਕਾਫੀ ਸਮਾਂ ਤਾਂ ਦੁਬਾਰਾ ਨਿਰਮਾਣ ਦਾ ਡਿਜ਼ਾਈਨ ਅਤੇ ਐਸਟੀਮੇਟ ਬਣਾਉਣ ਤੇ ਫਿਰ ਗ੍ਰਾਂਟ ਰਿਲੀਜ਼ ਹੋਣ ਦੇ ਇੰਤਜ਼ਾਰ 'ਚ ਹੀ ਨਿਕਲ ਗਿਆ, ਜਿਸ ਕਾਰਨ ਲੋਕਾਂ ਨੂੰ ਟਰੈਫਿਕ ਦੀ ਸਮੱਸਿਆ ਸਬੰਧੀ ਐੱਨ. ਜੀ. ਓਜ਼ ਵਲੋਂ ਗਾਂਧੀਗਿਰੀ ਦਾ ਰਸਤਾ ਵਰਤ ਕੇ ਰੇਲਵੇ ਅਤੇ ਰਾਜ ਸਰਕਾਰ 'ਤੇ ਦਬਾਅ ਬਣਾਉਣ ਕਾਰਨ ਇਹ ਦੋਵੇਂ ਪਹਿਲੂ ਹੱਲ ਹੋਏ ਤਾਂ ਰੇਲਵੇ ਨੇ ਟੈਂਡਰ ਲਾਉਣ 'ਚ ਹੀ ਕਈ ਮਹੀਨੇ ਲਾ ਦਿੱਤੇ। ਹੁਣ ਟੈਂਡਰ ਲਾਉਣ ਦਾ ਪਹਿਲੂ ਹੱਲ ਹੋਇਆ ਤਾਂ ਐੱਨ. ਜੀ. ਓਜ਼ ਦੇ ਨਾਲ ਕਾਂਗਰਸੀ ਵੀ ਕ੍ਰੈਡਿਟ ਲੈਣ ਤੋਂ ਪਿੱਛੇ ਨਹੀਂ ਰਹੇ। ਐੱਨ. ਜੀ. ਓਜ਼ ਨੇ ਦਾਅਵਾ ਕੀਤਾ ਕਿ ਆਫਿਸ ਜਾ ਕੇ ਬੈਂਡ-ਵਾਜਾ ਵਜਾਉਣ ਤੋਂ ਬਾਅਦ ਰੇਲਵੇ ਦੀ ਨੀਂਦ ਖੁੱਲ੍ਹੀ ਅਤੇ ਕਾਂਗਰਸੀਆਂ ਦਾ ਦਾਅਵਾ ਹੈ ਕਿ ਪਹਿਲਾਂ ਸਾਡੀ ਸਰਕਾਰ ਨੇ ਫੰਡ ਰਿਲੀਜ਼ ਕੀਤੇ ਅਤੇ ਫਿਰ ਐੱਮ. ਪੀ. ਵਲੋਂ ਰੇਲ ਮੰਤਰੀ ਨੂੰ ਪੱਤਰ ਲਿਖਣ ਤੋਂ ਬਾਅਦ ਹੀ ਟੈਂਡਰ ਲੱਗ ਸਕੇ ਪਰ ਇਹ ਟੈਂਡਰ ਜਨਵਰੀ 'ਚ ਖੁੱਲ੍ਹਣਗੇ ਅਤੇ ਉਨ੍ਹਾਂ 'ਚ ਨਿਰਮਾਣ ਪੂਰਾ ਕਰਨ ਲਈ 10 ਮਹੀਨਿਆਂ ਦਾ ਸਮਾਂ ਦੇਣ ਤੋਂ ਸਾਫ ਹੋ ਗਿਆ ਹੈ ਕਿ ਪੁਲ ਚਾਲੂ ਹੋਣ ਲਈ ਹੁਣ ਇਕ ਸਾਲ ਦਾ ਇੰਤਜ਼ਾਰ ਕਰਨਾ ਪਵੇਗਾ।
6 ਮਹੀਨਿਆਂ ਤੋਂ ਰੇਲਵੇ ਕੋਲ ਜਮ੍ਹਾ ਹੈ 24.30 ਕਰੋੜ
ਇਸ ਮਾਮਲੇ ਵਿਚ ਪਹਿਲਾਂ ਰੇਲਵੇ ਨੇ ਪੁਲ ਦੀ ਮੁਰੰਮਤ ਜਾਂ ਨਵੇਂ ਸਿਰੇ ਤੋਂ ਨਿਰਮਾਣ ਕਰਨ ਦਾ ਫੈਸਲਾ ਲੈਣ 'ਚ ਹੀ ਕਾਫੀ ਸਮਾਂ ਲਗਾ ਦਿੱਤਾ। ਜਦ ਦੁਬਾਰਾ ਪੁਲ ਬਣਾਉਣ ਦੀ ਗੱਲ ਆਈ ਤਾਂ ਉਸ ਦੀ ਲਾਗਤ ਦਾ ਬੋਝ ਚੁੱਕਣ 'ਤੇ ਪੇਚ ਫਸ ਗਿਆ, ਜਿਸ ਕਾਰਨ ਨਗਰ ਨਿਗਮ ਨੇ ਹਾਮੀ ਭਰ ਦਿੱਤੀ ਪਰ ਡਿਜ਼ਾਈਨ ਅਤੇ ਐਸਟੀਮੇਟ ਤਿਆਰ ਹੋਣ ਤੱਕ ਸਰਕਾਰ ਬਦਲ ਗਈ ਤੇ ਕਾਂਗਰਸ ਨੇ ਪੀ. ਆਈ. ਡੀ. ਬੀ. ਤਹਿਤ ਭੇਜੇ ਗਏ ਫੰਡ ਨੂੰ ਖਰਚ ਕਰਨ 'ਤੇ ਰੋਕ ਲਾ ਦਿੱਤੀ, ਜਿਸ ਵਿਚੋਂ 24.30 ਕਰੋੜ ਪਹਿਲਾਂ ਪੁਲ ਬਣਾਉਣ ਲਈ ਰਿਜ਼ਰਵ ਕੀਤਾ ਗਿਆ ਸੀ, ਜੋ ਪੈਸਾ ਨਵੀਂ ਸਰਕਾਰ ਦਾ ਪਹਿਲਾ ਬਜਟ ਪਾਸ ਹੋਣ ਤੋਂ ਬਾਅਦ ਜੁਲਾਈ 'ਚ ਰੇਲਵੇ ਨੂੰ ਰਿਲੀਜ਼ ਕੀਤਾ ਜਾ ਚੁੱਕਾ ਹੈ।
ਬਿਜਲੀ ਸਪਲਾਈ ਠੱਪ, ਭੜੋਲੀ ਖੁਰਦ ਵਾਸੀਆਂ ਕੀਤੀ ਨਾਅਰੇਬਾਜ਼ੀ
NEXT STORY