ਪਟਿਆਲਾ : ਬੀਤੇ ਦਿਨੀਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਰੋਡ ਰੋਜ ਮਾਮਲੇ 'ਚ ਇਕ ਸਾਲ ਜੇਲ੍ਹ ਰਹਿਣ ਦੀ ਸਜ਼ਾ ਸੁਣਾਈ ਗਈ ਹੈ। ਇਸ ਬਾਰੇ ਸੁਪਰੀਮ ਕੋਰਟ ਵੱਲੋਂ ਕੋਈ ਵੀ ਰਾਹਤ ਨਾ ਮਿਲਣ 'ਤੇ ਸਿੱਧੂ ਨੇ ਕੱਲ੍ਹ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਰੰਡਰ ਕਰ ਦਿੱਤਾ। ਕੋਰਟ ਵੱਲ ਜਾਂਦਿਆਂ ਸਿੱਧੂ ਦਾ ਚਿਹਰਾ ਮੁਰਜਾਇਆ ਹੋਇਆ ਸੀ। ਇਸ ਦੌਰਾਨ ਸਿੱਧੂ ਨੇ ਕਿਸੇ ਨਾਲ ਕੋਈ ਗੱਲਬਾਤ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਸਿੱਧੂ ਨੇ ਸੁਪਰੀਮ ਕੋਰਟ ਤੋਂ ਮੈਡੀਕਲ ਗਰਾਊਂਡ 'ਤੇ ਇਕ ਹਫ਼ਤੇ ਲਈ ਰਾਹਤ ਦੀ ਮੰਗ ਕੀਤੀ ਸੀ। ਇਸ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਯੂਥ) ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਕਿਹਾ ਕਿ ਵੀਰਵਾਰ ਨੂੰ ਹਾਥੀ 'ਤੇ ਚੜ੍ਹ ਕੇ ਵਿਰੋਧ ਕਰਦੇ ਸਮੇਂ ਤਾਂ ਸਿੱਧੂ ਬਿਲਕੁਲ ਠੀਕ ਅਤੇ ਤੰਦਰੁਸਤ ਨਜ਼ਰ ਆ ਰਹੇ ਸੀ। ਹੁਣ ਜੇਲ ਜਾਣ ਦੇ ਹੁਕਮਾਂ ਤੋਂ ਬਾਅਦ ਸਿੱਧੂ ਨੇ ਸਿਹਤ ਖ਼ਰਾਬ ਹੋਣ ਦੀ ਗੱਲ ਕਹਿ ਦਿੱਤੀ ਹੈ। ਰੋਮਾਣਾ ਦੇ ਇਨ੍ਹਾਂ ਬਿਆਨਾਂ ’ਤੇ ਜਵਾਬ ਦਿੰਦਿਆਂ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਕਿਹਾ ਕਿ ਸਿੱਧੂ ਜੇਲ ਜਾਣ ਤੋਂ ਨਹੀਂ ਡਰਦੇ।
ਡੱਲਾ ਨੇ ਕਿਹਾ ਕਿ ਸਿੱਧੂ ਕਣਕ ਦੀ ਰੋਟੀ ਨਹੀਂ ਖਾ ਸਕਦੇ। ਉਨ੍ਹਾਂ ਨੂੰ ਲੀਵਰ 'ਚ ਤਕਲੀਫ਼ ਹੋਣ ਕਾਰਨ ਸਪੈਸ਼ਲ ਡਾਈਟ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਸਿੱਧੂ ਨੂੰ ਪੈਰ 'ਚ ਤਕਲੀਫ ਹੋਣ ਕਾਰਨ ਵਿਸ਼ੇਸ਼ ਬੈਲਟ ਪਾਉਂਣੀ ਪੈਂਦੀ ਹੈ। ਡੱਲਾ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਸਿਹਤ ਪੱਖੋਂ ਠੀਕ ਨਾ ਰਹਿਣ ਕਾਰਨ ਸਿੱਧੂ ਕਣਕ ਦੀ ਰੋਟੀ ਨਹੀਂ ਖਾਂਦੇ। ਜੇਲ ਪ੍ਰਸ਼ਾਸਨ ਨੂੰ ਵੀ ਸਿੱਧੂ ਦੀ ਸਪੈਸ਼ਲ ਡਾਈਟ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ- ਨਵਜੋਤ ਸਿੰਘ ਸਿੱਧੂ ਨੇ ਪਟਿਆਲਾ ਸੈਸ਼ਨ ਕੋਰਟ ਵਿਚ ਕੀਤਾ ਆਤਮ ਸਮਰਪਣ
8 ਸਾਬਕਾ ਵਿਧਾਇਕ ਪੁਹੰਚੇ ਅਦਾਲਤ
ਦੁਪਹਿਰ 3: 45 ਵਜੇ ਸਿੱਧੂ ਕੋਰਟ ਕੰਪਲੈਸ ਜਾਣ ਲਈ ਨਿਕਲੇ ਤਾਂ ਉਨ੍ਹਾਂ ਦੀ ਕਾਰ ਪਹਿਲਾਂ ਹੀ ਸਟਾਰਟ ਸੀ। ਸਿੱਧੂ ਕਾਰ 'ਚ ਬੈਠੇ ਅਤੇ ਨਾਲ ਆ ਰਹੇ ਸਾਬਕਾ ਵਿਧਾਇਕ ਨਵਤੇਜ ਚੀਮਾ ਨੂੰ ਸਿੱਧੂ ਨੇ ਡਰਾਇਵਿੰਗ ਸੀਟ 'ਤੇ ਬੈਠਨ ਦਾ ਇਸ਼ਾਰਾ ਕੀਤਾ ਅਤੇ ਕਾਫ਼ਲੇ ਦੇ ਨਾਲ ਕੋਰਟ ਲਈ ਰਵਾਨਾ ਹੋ ਗਏ। 8 ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਪ੍ਰਧਾਨ ਦੇ ਨਾਲ ਹੋਰ ਵੀ ਕਈ ਕਾਂਗਰਸੀ ਕੋਰਟ ਵਿਖੇ ਸਿੱਧੂ ਨਾਲ ਮੌਜੂਦ ਰਹੇ।
ਇਹ ਵੀ ਪੜ੍ਹੋ- ਸਿੱਧੂ ’ਤੇ ਸ਼ਨੀ ਦੀ ਕਰੋਪੀ ਭਰੀ ਨਜ਼ਰ, ਵੱਡੇ ਵਾਸਤੂ ਤੇ ਦੇਵਦੋਸ਼ ਨੇ ਪਹਿਲਾਂ ਚੋਣਾਂ ’ਚ ਹਾਰ ਦਿੱਤੀ, ਹੁਣ ਜੇਲ ਪਹੁੰਚਾਇਆ
ਪੜ੍ਹੇ-ਲਿਖੇ ਹੋਣ ਕਾਰਨ ਮਿਲ ਸਕਦਾ ਹੈ ਫੈਕਟਰੀ ਜਾਂ ਲਾਇਬ੍ਰੇਰੀ 'ਚ ਕੰਮ
ਨਵਜੋਤ ਸਿੱਧੂ ਪੜ੍ਹੋ- ਲਿਖੇ ਹਨ ਇਸ ਕਾਰਨ ਉਹ ਆਰਾਮ ਨਾਲ ਜੇਲ ਦੀ ਫੈਕਟਰੀ 'ਚ ਬਿਸਕੁਟ ਅਤੇ ਫਰਨੀਚਰ ਬਣਾਉਣ, ਲਾਇਬ੍ਰੇਰੀ ਜਾਂ ਜੇਲ ਆਫ਼ਸ 'ਚ ਵੀ ਕੰਮ ਕਰ ਸਕਦੇ ਹਨ। ਸਿੱਧੂ ਨੂੰ 8 ਘੰਟੇ ਕੰਮ ਕਰਨਾ ਪਵੇਗਾ।
4 ਮਹੀਨੇ ਤੋਂ ਬਾਅਦ ਸੁਭਾਅ ਦੇਖ ਕੇ ਮਿਲੇਗੀ ਪੈਰੋਲ
ਸਿੱਧੂ ਨੂੰ 4 ਮਹੀਨੇ ਜੇਲ 'ਚ ਕੱਟਣੇ ਪੈਣਗੇ । ਇਸ ਤੋਂ ਬਾਅਦ ਸਿੱਧੂ ਜੇਲ 'ਚ ਕਿਸ ਤਰੀਕੇ ਦਾ ਵਿਵਹਾਰ ਕਰਦੇ ਹਨ, ਉਸ ਦੇ ਆਧਾਰ ’ਤੇ ਉਨ੍ਹਾਂ ਨੂੰ ਪੈਰੋਲ ਮਿਲ ਸਕਦੀ ਹੈ। ਇਸ ਲਈ ਜੇਲ ਸੁਪਰੀਟੈਂਡੈਂਟ ਦੀ ਰਿਪੋਰਟ ਜ਼ਰੂਰੀ ਹੁੰਦੀ ਹੈ।
ਇਹ ਵੀ ਪੜ੍ਹੋ- ਅੱਤਵਾਦੀ ਮੁਲਤਾਨੀ ਨਾਲ ਜੁੜੇ ਟਿਫਿਨ ਬੰਬ ਦੇ ਤਾਰ! ਚੰਡੀਗੜ੍ਹ ਪੁਲਸ ਦੀ ਜਾਂਚ 'ਚ ਖ਼ੁਲਾਸਾ
ਸਿੱਧੂ ਤੋਂ ਮੰਗੇ ਗਏ 5 ਨੰਬਰ, ਜਿਸ 'ਤੇ ਕਰ ਸਕਦੇ ਹਨ ਗੱਲ
ਜੇਲ 'ਚ ਬੰਦ ਕੈਦੀ ਅਤੇ ਹਵਾਲਾਤੀ ਨੂੰ ਪਰਿਵਾਰ ਨਾਲ ਗੱਲ ਕਰਨ ਲਈ ਜੇਲ ਪ੍ਰਸ਼ਾਸਨ ਵੱਲੋਂ ਫੋਨ ਕਰਨ ਦੀ ਸਹੂਲਤ ਦਿੱਤੀ ਜਾਂਦੀ ਹੈ ਪਰ ਕੈਦੀ ਆਪਣੇ ਪਰਿਵਾਰਿਕ ਮੈਂਬਰਾਂ ਦਾ ਮੋਬਾਇਲ ਨੰਬਰ ਜੇਲ ਪ੍ਰਸ਼ਾਸਨ ਨੂੰ ਦਿੰਦੇ ਹਨ ਅਤੇ ਉਸ ਜ਼ਰੀਏ ਹੀ ਪਰਿਵਾਰ ਵਾਲਿਆਂ ਨਾਲ ਸੰਪਰਕ ਕਰ ਸਕਦੇ ਹਨ। ਜੇਲ ਪ੍ਰਸ਼ਾਸਨ ਨੇ ਨਵਜੋਤ ਸਿੱਧੂ ਨੂੰ ਕਿਹਾ ਕਿ ਉਹ 5 ਨੰਬਰ ਦੇ ਸਕਦੇ ਹਨ। ਇਸ ਦੇ ਨਾਲ ਹੀ ਸਿੱਧੂ ਨੂੰ 3 ਮਹੀਨੇ ਬਿਨਾਂ ਤਨਖ਼ਾਹ ਤੋਂ ਕੰਮ ਕਰਨਾ ਪਵੇਗਾ। ਇਸ ਤੋਂ ਬਾਅਦ ਉਹ 30 ਤੋਂ 90 ਰੁਪਏ ਰੋਜ਼ਾਨਾ ਕਮਾ ਸਕਣਗੇ।
ਨੋਟ- ਇਹ ਖਬ਼ਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਜਲੰਧਰ: ਸਿਲੰਡਰ ’ਚੋਂ ਗੈਸ ਦੀ ਲੀਕੇਜ ਕਾਰਨ ਲੱਗੀ ਅੱਗ ’ਚ ਝੁਲਸੇ ਦੂਜੇ ਮਾਸੂਮ ਨੇ ਵੀ ਤੋੜਿਆ ਦਮ
NEXT STORY