ਚੰਡੀਗੜ੍ਹ (ਵੈੱਬ ਡੈਸਕ) : ਵਿਧਾਨ ਸਭਾ ਵਿਚ ਸੋਮਵਾਰ ਨੂੰ ਬਜਟ ਸੈਸ਼ਨ ਦੌਰਾਨ ਹਾਈ ਪ੍ਰੋਫਾਈਮ ਡਰਾਮਾ ਦੇਖਣ ਨੂੰ ਮਿਲਿਆ। ਇਸ ਦੌਰਾਨ ਬਿਕਰਮ ਮਜੀਠੀਆ ਅਤੇ ਨਵਜੋਤ ਸਿੱਧੂ ਦਰਮਿਆਨ ਜਦੋਂ ਤਿੱਖੀ ਬਹਿਸਬਾਜ਼ੀ ਹੋ ਰਹੀ ਸੀ ਤਾਂ ਸਿੱਧੂ ਦਾ ਸਾਥ ਦੇਣ ਲਈ ਸੁਖਜਿੰਦਰ ਰੰਧਾਵਾ ਵੀ ਗਰਮੀ ਨਾਲ ਖੜ੍ਹੇ ਹੋ ਗਏ। ਸਪੀਕਰ ਵਲੋਂ ਸਸਪੈਂਡ ਕਰਨ ਤੋਂ ਬਾਅਦ ਵਿਧਾਨ ਸਭਾ 'ਚੋਂ ਬਾਹਰ ਜਾਂਦੇ ਮਜੀਠੀਆ ਨੂੰ ਜਦੋਂ ਸਿੱਧੂ ਲਲਕਾਰ ਰਹੇ ਸਨ ਤਾਂ ਸੁੱਖੀ ਰੰਧਾਵਾ ਨੇ ਪੂਰੀ ਗਰਮੀ ਨਾਲ ਆਪਣੀ ਹੀ ਸਰਕਾਰ ਖਿਲਾਫ ਭੜਾਸ ਕੱਢਣੀ ਸ਼ੁਰੂ ਕਰ ਦਿੱਤੀ।
ਮਜੀਠੀਆ ਦੇ ਮੁੱਦੇ 'ਤੇ ਰੰਧਾਵਾ ਨੇ ਕਿਹਾ ਕਿ ਸਾਨੂੰ ਸ਼ਰਮ ਆਉਂਦੀ ਹੈ ਕਿ ਸਾਡੀ ਸਰਕਾਰ ਇਸ ਖਿਲਾਫ ਕੁੱਝ ਕਰਦੀ ਨਹੀਂ ਤਾਂ ਹੀ ਮਜੀਠੀਆ ਖੁੱਲ੍ਹਾ ਤੁਰਿਆ ਫਿਰਦਾ ਹੈ। ਉਨ੍ਹਾਂ ਇਲਜ਼ਾਮ ਲਗਾਇਆ ਕਿ ਪੁਲਸ ਵੀ ਅਕਾਲੀਆਂ ਨਾਲ ਰਲੀ ਹੋਈ ਹੈ। ਨੇੜੇ ਬੈਠੇ ਕੈਪਟਨ ਅਮਰਿੰਦਰ ਸਿੰਘ ਸੁੱਖੀ ਦਾ ਇਹ ਬਿਆਨ ਸੁਣ ਕੇ ਡੋਰ ਭੋਰੇ ਹੋ ਕੇ ਉਨ੍ਹਾਂ ਦੇ ਮੂੰਹ ਵੱਲ ਵੇਖਦੇ ਰਹਿ ਗਏ।
ਸੁਖਜਿੰਦਰ ਰੰਧਾਵਾ ਬਾਹਾਂ ਉਲਾਰ-ਉਲਾਰ ਕੇ ਮਜੀਠੀਆ ਨੂੰ ਅੱਗੇ ਆਉਣ ਦੀ ਚੁਣੌਤੀ ਦੇ ਰਹੇ ਸਨ। ਉਨ੍ਹਾਂ ਗੁੱਸੇ ਵਿਚ ਇਥੋਂ ਤੱਕ ਆਖ ਦਿੱਤਾ ਕਿ ਸਾਡੀ ਸਰਕਾਰ ਹੀ ਨਿਕੰਮੀ ਹੈ, ਨਹੀਂ ਤਾਂ ਮਜੀਠੀਆ ਵਰਗਿਆਂ ਦੀ ਹਿੰਮਤ ਨਹੀਂ ਸੀ ਪੈਣੀ ਇਸ ਤਰ੍ਹਾਂ ਬੋਲਣ ਦੀ। ਸੁੱਖੀ ਦੇ ਬਿਆਨ 'ਤੇ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਰੰਧਾਵਾ ਨੇ ਫਿਰ ਕਿਹਾ ਕਿ ਹਾਂ ਸਾਨੂੰ ਸ਼ਰਮ ਆਉਂਦੀ ਹੈ ਕਿ ਸਾਡੀ ਸਰਕਾਰ ਮਜੀਠੀਆ ਵਰਗਿਆਂ ਖਿਲਾਫ ਕਾਰਵਾਈ ਨਹੀਂ ਕਰ ਰਹੀ।
ਪੰਜਾਬ ’ਚ ਤੇਜ਼ ਹਵਾਵਾਂ ਨਾਲ ਕੱਲ੍ਹ ਤੇ ਪਰਸੋਂ ਫਿਰ ਹੋ ਸਕਦੀ ਹੈ ਗੜੇਮਾਰੀ
NEXT STORY