ਹੁਸ਼ਿਆਰਪੁਰ: ਸ਼ਹਿਰ 'ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਨਵਜੋਤ ਸਿੰਘ ਸਿੱਧੂ ਵਲੋਂ ਗਲਤ ਸ਼ਬਦਾਵਲੀ ਵਰਤਣ 'ਤੇ ਸਿੱਧੂ 'ਤੇ ਖੁੱਲ੍ਹ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਸਿਆਸਤ ਇਕ ਵਿਚਾਰਧਾਰਾ ਦੀ ਜੰਗ ਹੈ। ਇਹ ਵਿਚਾਰਧਾਰਾ ਐੱਨ. ਡੀ. ਏ. ਲੈ ਕੇ ਚੱਲ ਰਹੀ ਹੈ ਤੇ ਇਕ ਵਿਚਾਰਧਾਰਾ ਹੋਰ ਪਾਰਟੀ ਲੈ ਕੇ ਚੱਲ ਰਹੀ ਹੈ ਪਰ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕਾਂਗਰਸ ਨੂੰ ਲੈ ਡੁੱਬੇਗੀ। ਕਾਂਗਰਸ ਦਾ ਹਸ਼ਰ ਇਕ ਹਾਸਰਸ ਕਲਾਕਾਰ ਕਾਰਨ ਬੁਰਾ ਹੋਣ ਵਾਲਾ ਹੈ। ਨਵਜੋਤ ਸਿੰਘ ਸਿੱਧੂ ਦੀ ਤੁਲਨਾ ਇਕ 'ਭੰਡ' ਨਾਲ ਕਰਦਿਆਂ ਉਨ੍ਹਾਂ ਕਿਹਾ ਕਿ ਪੈਸੇ ਦੇ ਕੇ ਸਿੱਧੂ ਕੋਲੋਂ ਕੁਝ ਵੀ ਬੁਲਵਾ ਲਵੋ, ਇਸੇ ਦੇ ਵਿਰੁੱਧ ਭਾਵੇਂ ਠਹਾਕੇ ਲਗਵਾ ਲਓ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਸ ਨੂੰ ਕਈ ਵਾਰ ਸਮਝਾ ਚੁੱਕੇ ਹਨ ਪਰ ਉਹ ਬਾਜ਼ ਨਹੀਂ ਆ ਰਿਹਾ। ਇਸ ਲਈ ਕਾਂਗਰਸ ਨੇ ਉਸ ਨੂੰ ਕੇਰਲ ਭੇਜ ਦਿੱਤਾ ਪਰ ਕੇਰਲ 'ਚ ਵੀ ਸਿੱਧੂ ਖਾਂਦਾ ਭਾਰਤ ਦਾ ਹੈ ਤੇ ਗੁਣਗਾਨ ਪਾਕਿਸਤਾਨ ਦਾ ਕਰਦਾ ਹੈ। ਪਾਕਿਸਤਾਨ ਜਾ ਕੇ ਉਹ ਜੀਵੇ-ਜੀਵੇ ਪਾਕਿਸਤਾਨ ਦੇ ਨਾਅਰੇ ਲਗਾਉਂਦਾ ਹੈ। ਸਿੱਧੂ ਨੂੰ ਦੇਸ਼ ਦਾ ਗੱਦਾਰ ਕਹਿੰਦੇ ਹੋਏ ਉਨ੍ਹਾਂ ਕਿਹਾ ਕਿ ਸਿੱਧੂ ਕਿਸੇ ਇਕ ਪਾਕਿਸਤਾਨੀ ਤੋਂ ਜੀਵੇ-ਜੀਵੇ ਭਾਰਤ ਦਾ ਨਾਅਰਾ ਲਗਵਾ ਕੇ ਦਿਖਾ ਦੇਵੇ। ਕੱਲ ਤੱਕ ਮੋਦੀ ਦੇ ਪੈਰਾਂ 'ਚ ਬੈਠ ਕੇ ਉਨ੍ਹਾਂ ਦਾ ਗੁਣਗਾਨ ਕਰ ਕੇ ਰਾਹੁਲ ਗਾਂਧੀ, ਸੋਨੀਆ ਗਾਂਧੀ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ 'ਤੇ ਵਿਅੰਗ ਕੱਸਣ ਵਾਲਾ ਸਿੱਧੂ ਅੱਜ ਪ੍ਰਧਾਨ ਮੰਤਰੀ ਨੂੰ ਅਪਸ਼ਬਦ ਬੋਲ ਰਿਹਾ ਹੈ। ਅੱਜ ਸਿਆਸਤ ਇੰਨੀ ਗੰਦੀ ਹੋ ਗਈ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਿਰੁੱਧ ਗਲਤ ਭਾਸ਼ਾ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਨੂੰ ਅਜਿਹੀਆਂ ਪਾਰਟੀਆਂ ਦੇ ਆਗੂਆਂ ਬਾਰੇ ਸੋਚਣਾ ਹੋਵੇਗਾ।
ਕਾਂਗਰਸੀ ਉਮੀਦਵਾਰ ਮਨੀਸ਼ ਤਿਵਾੜੀ ਦੇ ਪਿਤਾ ਖਿਲਾਫ ਗਲਤ ਵੀਡੀਓ ਵਾਇਰਲ ਕਰਨ ਵਾਲਾ ਗ੍ਰਿਫਤਾਰ
NEXT STORY